ਸਿੱਖਿਆ ਵਿਭਾਗ ਪੰਜਾਬ ਵੱਲੋਂ ਛੁੱਟੀਆਂ ਬਾਰੇ ਈ-ਪੰਜਾਬ ਸਕੂਲ ਪੋਰਟਲ ’ਤੇ ਸਾਫਟਵੇਅਰ ਤਿਆਰ: ਕ੍ਰਿਸ਼ਨ ਕੁਮਾਰ

ਅਧਿਆਪਕਾਂ ਨੂੰ ਵੱਡੀ ਰਾਹਤ: ਹੁਣ 15 ਦਿਨਾਂ ਦੀ ਵਿਦੇਸ਼ ਛੁੱਟੀ ਤੇ ਸੀਸੀਐੱਲ ਡੀਡੀਓ ਪੱਧਰ ’ਤੇ ਹੀ ਹੋਣਗੀਆਂ ਪ੍ਰਵਾਨ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 12 ਅਪਰੈਲ:
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋੱ ਅਧਿਆਪਕਾਂ ਦੀ ਛੁੱਟੀਆਂ ਮਨਜ਼ੂਰ ਕਰਵਾਉਣ ਲਈ ਈ ਪੰਜਾਬ ਸਕੂਲ ਪੋਰਟਲ ‘ਤੇ ਨਵਾਂ ਸਾਫਟਵੇਅਰ ਤਿਆਰ ਕਰ ਦਿੱਤਾ ਗਿਆ ਹੈ। ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਮੁਖੀਆਂ ਤੇ ਅਧਿਆਪਕਾਂ ਦੀ ਪਿਛਲੇ ਸਮੇੱ ਤੋੱ ਛੁੱਟੀ ਦੀ ਪ੍ਰਵਾਨਗੀ ਲਈ ਕੀਤੀ ਜਾਣ ਵਾਲੀ ਪ੍ਰਕਿਰਿਆ ‘ਚ ਸਮਾਂ ਬਚਾਉਣ ਲਈ ਸੁਝਾਅ ਪ੍ਰਾਪਤ ਹੁੰਦੇ ਰਹੇ ਸਨ ਜਿਸ ’ਤੇ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਲ ਕੁਮਾਰ ਦੇ ਨਿਰਦੇਸ਼ਾਂ ਅਨੁਸਾਰ ਈ ਪੰਜਾਬ ਸਕੂਲ ਪੋਰਟਲ ‘ਤੇ ਸਾਫਟਵੇਅਰ ਤਿਆਰ ਕਰਵਾਇਆ ਗਿਆ ਹੈ। ਜਿਸ ਰਾਹੀਂ ਸਕੂਲਾਂ ਦੇ ਅਧਿਆਪਕ ਵਿਦੇਸ਼ ਛੁੱਟੀ, ਚਾਈਲਡ ਕੇਅਰ ਲੀਵ, ਪ੍ਰਸੂਤਾ ਛੁੱਟੀ, ਅੱਧੀ ਤਨਖਾਹ ਜਾਂ ਪੂਰੀ ਤਨਖਾਹ ਬਿਨਾਂ ਛੁੱਟੀ ਲਈ ਅਪਲਾਈ ਕਰਨਗੇ।
ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦੇਸ਼ ਛੁੱਟੀ ਅਤੇ ਚਾਈਲਡ ਕੇਅਰ ਲੀਵ ਦੀ ਪ੍ਰਵਾਨਗੀ ਪਹਿਲੀ ਵਾਰ ਡੀਡੀਓ ਪੱਧਰ ‘ਤੇ ਕੀਤੀ ਗਈ ਹੈਂ ਜਿਸ ਵਿੱਚ 15 ਦਿਨ ਦੀ ਵਿਦੇਸ਼ ਛੁੱਟੀ ਡੀਡੀਓ ਹੀ ਪ੍ਰਵਾਨ ਕਰ ਸਕਦਾ ਹੈ। 15 ਦਿਨਾਂ ਤੋਂ ਵੱਧ 30 ਦਿਨਾਂ ਤੱਕ ਸਬੰਧਤ ਜ਼ਿਲ੍ਹਾ ਸਿੱਖਿਆ ਅਫ਼ਸਰ, 30 ਦਿਨਾਂ ਤੋਂ ਵੱਧ 45 ਦਿਨਾਂ ਤੱਕ ਸਬੰਧਿਤ ਡੀਪੀਆਈ ਪੰਜਾਬ ਵੱਲੋਂ ਪ੍ਰਵਾਨਗੀ ਦਿੱਤੀ ਜਾਵੇਗੀ। ਵਿਦੇਸ਼ ਛੁੱਟੀ ਅਤੇ ਚਾਈਲਡ ਕੇਅਰ ਲੀਵ ਦੀ 45 ਦਿਨਾਂ ਤੋਂ 60 ਦਿਨ ਤੱਕ ਦੀ ਪ੍ਰਵਾਨਗੀ ਸਕੱਤਰ ਸਕੂਲ ਸਿੱਖਿਆ ਪਾਸੋਂ ਹੋਇਆ ਕਰੇਗੀ। 60 ਦਿਨਾਂ ਤੋਂ ਵੱਧ 90 ਦਿਨਾਂ ਤੱਕ ਦੀ ਵਿਦੇਸ਼ ਛੁੱਟੀ ਅਤੇ ਚਾਈਲਡ ਕੇਅਰ ਲੀਵ ਲਈ ਮਾਣਯੋਗ ਸਿੱਖਿਆ ਮੰਤਰੀ ਵੱਲੋੱ ਅਤੇ 90 ਦਿਨਾਂ ਤੋੱ ਵੱਧ ਲਈ ਮੁੱਖ ਮੰਤਰੀ ਦੀ ਪ੍ਰਵਾਨਗੀ ਲੈਣੀ ਜ਼ਰੂਰੀ ਹੋਵੇਗੀ।
ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਸੂਤਾ ਛੁੱਟੀ ਸਬੰਧੀ 6 ਮਹੀਨੇ ਦੀ ਛੁੱਟੀ ਡੀਡੀਓ ਪੱਧਰ ‘ਤੇ ਹੀ ਪ੍ਰਵਾਨ ਹੋ ਸਕੇਗੀ। ਸਿੱਖਿਆ ਵਿਭਾਗ ਪੰਜਾਬ ਦੇ ਜਿਹੜੇ ਅਧਿਆਪਕ/ਕਰਮਚਾਰੀ ‘ਏ’ ਗਰੁੱਪ ‘ਚ ਸ਼ਾਮਿਲ ਹਨ ਉਹਨਾਂ ਦੀ ਅੱਧੀ ਤਨਖਾਹ ਨਾਲ ਜਾਂ ਬਿਨਾਂ ਤਨਖਾਹ ਛੁੱਟੀ ਸਬੰਧਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਪ੍ਰਵਾਨ ਹਵੇਗੀ ਅਤੇ ਗਰੁੱਪ ‘ਬੀ’, ‘ਸੀ’ ਅਤੇ ‘ਡੀ’ ਗਰੁੱਪ ਵਾਲੇ ਕਰਮਚਾਰੀਆਂ/ਅਧਿਆਪਕਾਂ ਦੀ ਅੱਧੀ ਤਨਖਾਹ ਨਾਲ ਜਾਂ ਬਿਨਾਂ ਤਨਖਾਹ ਛੁੱਟੀ ਸਬੰਧਤ ਡੀਡੀਓ ਵੱਲੋੱ ਪ੍ਰਵਾਨ ਹੋਵੇਗੀ।
ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਸਿੱਖਿਆ ਵਿਭਾਗ ਦੇ ਅਧਿਆਪਕ/ਕਰਮਚਾਰੀ ਛੁੱਟੀ ਲਈ ਆਨ-ਲਾਈਨ ਅਪਲਾਈ ਕਰਨ ਸਮੇੱ ਈ-ਪੰਜਾਬ ਸਕੂਲ ਪੋਰਟਲ ਤੋੱ ਆਪਣੇ ਨਿਜੀ ਅਕਾਉੱਟ ਵਿੱਚੋਂ ਅਪਲਾਈ ਕਰ ਸਕਣਗੇ। ਜ਼ਿਕਰਯੋਗ ਹੈ ਕਿ ਸਮੂਹ ਕਰਮਚਾਰੀਆਂ ਨੂੰ ਉਹਨਾਂ ਦਾ ਈ ਪੰਜਾਬ ਸਕੂਲ ਪੋਰਟਲ ਅਕਾਉੱਟ ਐੱਮ.ਆਈ.ਐੱਸ. ਵਿੰਗ ਵੱਲੋਂ ਪਹਿਲਾਂ ਹੀ ਜਾਰੀ ਕੀਤਾ ਹੋਇਆ ਹੈਂ। ਫਿਰ ਵੀ ਉਪਰੋਕਤ ਛੁੱਟੀਆਂ ਨੂੰ ਜਾਰੀ ਕਰਨ ਸਮੇੱ ਕਿਸੇ ਨੂੰ ਕੋਈ ਵੀ ਕਿਸਮ ਦੀ ਮੁਸ਼ਕਿਲ ਪੇਸ਼ ਆਉੱਦੀ ਹੈਂ ਤਾਂ ਅਧਿਆਪਕ ਆਪਣੇ ਸਬੰਧਿਤ ਜ਼ਿਲ੍ਹੇ ਦੇ ਐੱਮ.ਆਈ ਐੱਸ. ਕੋਆਰਡੀਨੇਟਰ ਨਾਲ ਸੰਪਰਕ ਕਰ ਸਕਦੇ ਹਨ ਅਤੇ ਇਹਨਾਂ ਦੇ ਸੰਪਰਕ ਨੰਬਰ ਈਪੰਜਾਬ ਸਕੂਲ ਪੋਰਟਲ ‘ਤੇ ਉਪਲਬਧ ਹਨ।
ਉਧਰ, ਇਸ ਸਬੰਧੀ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਡੀਡੀਓਜ਼, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੂੰ ਇਸ ਛੁੱਟੀ ਪ੍ਰਵਾਨ ਕਰਨ ਵਾਲੇ ਆਨ-ਲਾਈਨ ਸਿਸਟਮ ਨੂੰ ਪੂਰੀ ਤਰ੍ਹਾਂ ਸਮਝ ਲੈਂਣ ਤਾਂ ਜੋ ਅਧਿਆਪਕਾਂ ਵੱਲੋੱ ਅਪਲਾਈ ਕੀਤੀਆਂ ਜਾਂਦੀਆਂ ਛੁੱਟੀਆਂ ‘ਤੇ ਰੋਜ਼ਾਨਾ ਕਾਰਵਾਈ ਕੀਤੀ ਜਾਵੇ ਅਤੇ ਇਹ ਵੀ ਯਕੀਨੀ ਬਣਾਉਣਗੇ ਕਿਸੇ ਵੀ ਪੱਧਰ ‘ਤੇ ਕੋਈ ਅਰਜ਼ੀ ਲੰਬਿਤ ਨਾ ਰਹੇ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…