Share on Facebook Share on Twitter Share on Google+ Share on Pinterest Share on Linkedin ਸਿੱਖਿਆ ਵਿਭਾਗ ਪੰਜਾਬ ਵੱਲੋਂ ਮਾਸਟਰ ਕਾਡਰ ਦੀ ਸੀਨੀਅਰਤਾ ਸੂਚੀ ਵੈਬਸਾਈਟ ਉੱਤੇ ਅਪਲੋਡ ਸੀਨੀਅਰਤਾ ਸੂਚੀ ਸਬੰਧੀ ਕੋਈ ਅਧੂਰੇ ਵੇਰਵੇ ਜਾਂ ਹੋਰ ਕੋਈ ਇਤਰਾਜ ਸਬੰਧੀ ਅਧਿਆਪਕਾਂ ਨੂੰ 20 ਸਤੰਬਰ ਤੱਕ ਦਾ ਸਮਾਂ ਦਿੱਤਾ ਅਮਰਜੀਤ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 7 ਸਤੰਬਰ: ਸਿੱਖਿਆ ਵਿਭਾਗ ਨੇ ਮਾਸਟਰ/ਮਿਸਟ੍ਰੈਸ ਕਾਡਰ ਦੀ ਸੀਨੀਅਰਤਾ ਸੂਚੀ ਨੂੰ ਵਿਭਾਗ ਦੀ ਵੈਬਸਾਈਟ www.ssapunjab.org ਉਪਰ ਅੱਪਲੋਡ ਕੀਤਾ ਹੈ। ਇਸ ਸਬੰਧੀ ਅਧਿਆਪਕਾਂ ਤੋਂ ਕਿਸੇ ਕਿਸਮ ਦੇ ਅਧੂਰੇ ਵੇਰਵੇ ਜਾਂ ਕਿਸੇ ਵੀ ਇਤਰਾਜ਼ ਸਬੰਧੀ ਆਪਣਾ ਪੱਖ ਰੱਖਣ ਲਈ 20 ਸਤੰਬਰ 2017 ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਹ ਜਾਣਕਾਰੀ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ। ਬੁਲਾਰੇ ਨੇ ਦੱਸਿਆ ਕਿ ਮਾਨਯੋਗ ਅਦਾਲਤ ਵੱਲੋਂ ਸਿਵਲ ਰਿੱਟ ਪਟੀਸ਼ਨ ਨੰਬਰ 185 ਆਫ 2014 ਵਿੱਚ ਕੀਤੇ ਹੁਕਮਾਂ ਅਨੁਸਾਰ ਮਾਸਟਰ/ਮਿਸਟ੍ਰੈਸ ਕਾਡਰ ਦੀ ਸੀਨੀਅਰਤਾ ਰੀਵਿਊ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਮਾਨਯੋਗ ਅਦਾਲਤ ਦੇ ਹੁਕਮਾਂ ਦੇ ਸਨਮੁੱਖ ਮਾਸਟਰ/ਮਿਸਟ੍ਰੈਸ ਕਾਡਰ ਦੀ ਸੀਨੀਅਰਤਾ ਸੂਚੀ ਤਿਆਰ ਕਰ ਕੇ ਵਿਭਾਗ ਦੀ ਵੈਬਸਾਈਟ www.ssapunjab.org ਉਤੇ ਅਪਲੋਡ ਕਰ ਦਿੱਤੀ ਗਈ ਹੈ। ਇਸ ਸੀਨੀਅਰਤਾ ਸੂਚੀ ਵਿੱਚ ਲੜੀ ਨੰਬਪ 1 ਤੋਂ 33922 ਤੱਕ ਸਾਲ 2014 ਤੱਕ ਦੇ ਰੈਗੂਲਰ ਮਾਸਟਰ/ਮਿਸਟ੍ਰੈਸ ਦੇ ਨਾਮ ਸ਼ਾਮਲ ਕੀਤੇ ਗਏ ਹਨ। ਇਸ ਸੀਨੀਅਰਤਾ ਸੂਚੀ ਦੇ ਕੁੱਲ 1744 ਪੰਨੇ ਹਨ। ਬੁਲਾਰੇ ਨੇ ਦੱਸਿਆ ਕਿ ਜੇਕਰ ਇਸ ਸੀਨੀਅ੍ਰਤਾ ਸੂਚੀ ਵਿੱਚ ਕਿਸੇ ਅਧਿਆਪਕ ਦੇ ਵੇਰਵੇ ਦਰਜ ਹੋਣ ਤੋਂ ਰਹਿ ਗਏ ਹੋਣ ਜਾਂ ਕਿਸੇ ਅਧਿਆਪਕ ਦੇ ਵੇਰਵੇ ਅਧੂਰੇ ਹੋਣ ਜਾਂ ਕਿਸੇ ਅਧਿਆਪਕ ਨੂੰ ਇਸ ਸਬੰਧੀ ਕੋਈ ਵੀ ਇਤਰਾਜ਼ ਹੋਵੇ ਤਾਂ ਉਹ ਅਜਿਹੇ ਇਤਰਾਜ਼ ਨਾਲ ਨੱਥੀ ਪ੍ਰਫਾਰਮੇ ਵਿੱਚ ਮੁਕੰਮਲ ਵੇਰਵੇ ਸਹਿਤ 20 ਸਤੰਬਰ 2017 ਤੱਕ ਇਤਰਾਜ਼ਾਂ ਦੇ ਪੱਖ ਵਿੱਚ ਦਸਤਾਵੇਜ਼ੀ ਸਬੂਤ (ਹਰ ਇਕ ਅਧਿਆਪਕ ਵੱਲੋਂ ਇਕ ਹੀ ਪੀ.ਡੀ.ਐਫ. ਫਾਈਲ ਤਿਆਰ ਕਰ ਕੇ ਨੱਥੀ ਕੀਤੀ ਜਾਵੇ) ਦਿੰਦੇ ਹੋਏ ਡਾਇਰੈਕੋਟਰੇਟ ਵਿਖੇ ਈਮੇਲ ਪਤਾ mastercadreseniority@gmail.com ਭੇਜ ਸਕਦੇ ਹਨ। ਬੁਲਾਰੇ ਨੇ ਸਪੱਸ਼ਟ ਕੀਤਾ ਕਿ 20 ਸਤੰਬਰ ਤੋਂ ਬਾਅਦ ਪ੍ਰਾਪਤ ਹੋਣ ਵਾਲੇ ਇਤਰਾਜ਼ ਬਾਰੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ ਅਤੇ ਸੀਨੀਅਰਤਾ ਸੂਚੀ ਨੂੰ ਅੰਤਿਮ ਰੂਪ ਦੇ ਦਿੱਤਾ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ