nabaz-e-punjab.com

ਸਿੱਖਿਆ ਵਿਭਾਗ ਵੱਲੋਂ ਪੰਜਾਬ ਪ੍ਰਾਪਤੀ ਸਰਵੇਖਣ ਸਬੰਧੀ ਵਿਸ਼ਾਵਾਰ ਡੇਟਸ਼ੀਟ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਸਤੰਬਰ:
ਸਿੱਖਿਆ ਵਿਭਾਗ ਪੰਜਾਬ ਦੀ ਅਗਵਾਈ ਵਿੱਚ ਐੱਸਸੀਆਰਈਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 21 ਸਤੰਬਰ ਤੋਂ ਸੂਬੇ ਦੇ ਸਮੂਹ ਸਰਕਾਰੀ ਅਤੇ ਏਡਿਡ ਸਕੂਲਾਂ ਦੇ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਸਿੱਖਣ ਪਰਿਣਾਮਾਂ ’ਤੇ ਆਧਾਰਿਤ ਪੰਜਾਬ ਪ੍ਰਾਪਤੀ ਸਰਵੇਖਣ ਤੇ ਮਹੀਨਾਵਾਰ ਮੁਲਾਂਕਣ ਸਬੰਧੀ ਵਿਸ਼ਾਵਾਰ ਟੈੱਸਟਾਂ ਲਈ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। ਇਨ੍ਹਾਂ ਟੈੱਸਟਾਂ ਲਈ ਸਮੂਹ ਸਕੂਲ ਮੁਖੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਕਮਰਕੱਸੇ ਕੱਸ ਲਏ ਹਨ। ਇਸ ਸਬੰਧੀ ਵਿਭਾਗ ਵੱਲੋਂ ਵੀ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੀਨੀਅਰ ਸੈਕੰਡਰੀ\ਐਲੀਮੈਂਟਰੀ) ਨੂੰ ਪੰਜਾਬ ਪ੍ਰਾਪਤੀ ਸਰਵੇਖਣ ਸਬੰਧੀ ਜਮਾਤਵਾਰ ਡੇਟਸ਼ੀਟ ਅਤੇ ਜ਼ਰੂਰੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਅੱਜ ਇੱਥੇ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 21 ਸਤੰਬਰ ਨੂੰ ਪ੍ਰਾਇਮਰੀ ਵਰਗ ਵਿੱਚ ਜਮਾਤ ਪਹਿਲੀ ਤੋਂ ਜਮਾਤ ਪੰਜਵੀਂ ਤੱਕ ਦਾ ਪੰਜਾਬੀ, 22 ਸਤੰਬਰ ਨੂੰ ਇਨ੍ਹਾਂ ਜਮਾਤਾਂ ਦਾ ਗਣਿਤ, 23 ਸਤੰਬਰ ਨੂੰ ਜਮਾਤ ਤੀਜੀ ਤੋਂ ਪੰਜਵੀਂ ਦਾ ਵਾਤਾਵਰਨ ਸਿੱਖਿਆ, 24 ਸਤੰਬਰ ਨੂੰ ਪਹਿਲੀ ਤੋਂ ਪੰਜਵੀਂ ਜਮਾਤ ਦਾ ਅੰਗਰੇਜ਼ੀ ਵਿਸ਼ੇ ਅਤੇ 25 ਸਤੰਬਰ ਨੂੰ ਜਮਾਤ ਚੌਥੀ ਅਤੇ ਪੰਜਵੀਂ ਦਾ ਹਿੰਦੀ ਵਿਸ਼ੇ ਦਾ ਟੈੱਸਟ ਹੋਵੇਗਾ।
ਇਸੇ ਤਰ੍ਹਾਂ ਅੱਪਰ ਪ੍ਰਾਇਮਰੀ ਵਰਗ ਵਿੱਚ 21 ਸਤੰਬਰ ਨੂੰ ਛੇਵੀਂ ਜਮਾਤ ਦਾ ਗਣਿਤ, ਸੱਤਵੀਂ ਜਮਾਤ ਦਾ ਸਾਇੰਸ, ਅੱਠਵੀਂ ਜਮਾਤ ਦਾ ਪੰਜਾਬੀ, ਜਮਾਤ ਨੌਵੀਂ ਦਾ ਸਮਾਜਿਕ ਸਿੱਖਿਆ ਅਤੇ ਜਮਾਤ ਦਸਵੀਂ ਦਾ ਅੰਗਰੇਜ਼ੀ ਵਿਸ਼ੇ, 22 ਸਤੰਬਰ ਨੂੰ ਜਮਾਤ ਛੇਵੀਂ ਦਾ ਹਿੰਦੀ, ਜਮਾਤ ਸੱਤਵੀਂ ਦਾ ਸਮਾਜਿਕ ਸਿੱਖਿਆ, ਜਮਾਤ ਅੱਠਵੀਂ ਦਾ ਗਣਿਤ, ਜਮਾਤ ਨੌਵੀਂ ਦਾ ਅੰਗਰੇਜ਼ੀ ਅਤੇ ਜਮਾਤ ਦਸਵੀਂ ਦਾ ਪੰਜਾਬੀ, 23 ਸਤੰਬਰ ਨੂੰ ਜਮਾਤ ਛੇਵੀਂ ਦਾ ਸਮਾਜਿਕ ਸਿੱਖਿਆ, ਸੱਤਵੀਂ ਜਮਾਤ ਦਾ ਗਣਿਤ, ਜਮਾਤ ਅੱਠਵੀਂ ਦਾ ਸਾਇੰਸ, ਜਮਾਤ ਨੌਵੀਂ ਦਾ ਪੰਜਾਬੀ ਅਤੇ ਜਮਾਤ ਦਸਵੀਂ ਦਾ ਹਿੰਦੀ ਵਿਸ਼ੇ, 24 ਸਤੰਬਰ ਨੂੰ ਜਮਾਤ ਛੇਵੀਂ ਦਾ ਪੰਜਾਬੀ, ਸੱਤਵੀਂ ਜਮਾਤ ਦਾ ਅੰਗਰੇਜ਼ੀ, ਅੱਠਵੀਂ ਜਮਾਤ ਦਾ ਹਿੰਦੀ, ਨੌਵੀਂ ਜਮਾਤ ਦਾ ਗਣਿਤ ਅਤੇ ਜਮਾਤ ਦਸਵੀਂ ਦਾ ਸਾਇੰਸ ਵਿਸ਼ੇ, 25 ਸਤੰਬਰ ਨੂੰ ਜਮਾਤ ਛੇਵੀਂ ਦਾ ਸਾਇੰਸ, ਜਮਾਤ ਸੱਤਵੀਂ ਦਾ ਪੰਜਾਬੀ, ਜਮਾਤ ਅੱਠਵੀਂ ਦਾ ਅੰਗਰੇਜ਼ੀ, ਜਮਾਤ ਨੌਵੀਂ ਦਾ ਹਿੰਦੀ, ਜਮਾਤ ਦਸਵੀਂ ਦਾ ਸਮਾਜਿਕ ਸਿੱਖਿਆ, 26 ਸਤੰਬਰ ਨੂੰ ਜਮਾਤ ਛੇਵੀਂ ਦਾ ਅੰਗਰੇਜ਼ੀ, ਜਮਾਤ ਸੱਤਵੀਂ ਦਾ ਹਿੰਦੀ, ਜਮਾਤ ਅੱਠਵੀਂ ਦਾ ਸਮਾਜਿਕ ਸਿੱਖਿਆ, ਜਮਾਤ ਨੌਵੀਂ ਦਾ ਸਾਇੰਸ, ਜਮਾਤ ਦਸਵੀਂ ਦਾ ਗਣਿਤ ਵਿਸ਼ੇ ਦਾ ਟੈੱਸਟ ਹੋਵੇਗਾ।
ਇੰਜ ਹੀ ਸੀਨੀਅਰ ਸੈਕੰਡਰੀ ਵਰਗ ਵਿੱਚ ਮਿਤੀ 21 ਸਤੰਬਰ ਨੂੰ ਜਮਾਤ ਗਿਆਰ੍ਹਵੀਂ ਦਾ ਪੰਜਾਬੀ ( ਜਨਰਲ), ਜਮਾਤ ਬਾਰ੍ਹਵੀਂ ਦਾ ਅੰਗਰੇਜ਼ੀ (ਜਨਰਲ), 22 ਸਤੰਬਰ ਨੂੰ ਜਮਾਤ ਗਿਆਰ੍ਹਵੀਂ ਦਾ ਕੰਪਿਊਟਰ ਸਾਇੰਸ ਅਤੇ ਜਮਾਤ ਬਾਰ੍ਹਵੀਂ ਦਾ ਪੰਜਾਬੀ (ਜਨਰਲ), 23 ਸਤੰਬਰ ਨੂੰ ਜਮਾਤ ਗਿਆਰ੍ਹਵੀਂ ਦਾ ਅੰਗਰੇਜ਼ੀ (ਜਨਰਲ) ਅਤੇ ਜਮਾਤ ਬਾਰ੍ਹਵੀਂ ਦਾ ਵਾਤਾਵਰਨ ਸਿੱਖਿਆ, 24 ਸਤੰਬਰ ਨੂੰ ਜਮਾਤ ਗਿਆਰ੍ਹਵੀਂ ਦਾ ਵਾਤਾਵਰਨ ਸਿੱਖਿਆ, ਜਮਾਤ ਬਾਰ੍ਹਵੀਂ ਦਾ ਕੰਪਿਊਟਰ ਸਾਇੰਸ, 25 ਸਤੰਬਰ ਨੂੰ ਜਮਾਤ ਗਿਆਰ੍ਹਵੀਂ ਦਾ ਅਕਾਊਂਟੈਂਸੀ-1/ਪੰਜਾਬੀ/ਅੰਗਰੇਜ਼ੀ/ਹਿੰਦੀ (ਇਲੈਕਟਿਵ), ਜਮਾਤ ਬਾਰ੍ਹਵੀਂ ਦਾ ਗਣਿਤ/ਬਾਇਓਲੋਜੀ, 26 ਸਤੰਬਰ ਨੂੰ ਜਮਾਤ ਗਿਆਰ੍ਹਵੀਂ ਦਾ ਬਿਜ਼ਨਸ ਸਟੱਡੀਜ਼/ਹੋਮ ਸਾਇੰਸ/ ਫਿਜ਼ਿਕਸ/ਡਰਾਇੰਗ ਅਤੇ ਪੇਂਟਿੰਗ/ ਸਰੀਰਕ ਸਿੱਖਿਆ, ਜਮਾਤ ਬਾਰ੍ਹਵੀਂ ਦਾ ਅਕਾਊਂਟੈਂਸੀ-2/ਜਿਓਗਰਾਫ਼ੀ, 28 ਸਤੰਬਰ ਜਮਾਤ ਗਿਆਰ੍ਹਵੀਂ ਦਾ ਗਣਿਤ/ਬਾਇਓਲੋਜੀ, ਜਮਾਤ ਬਾਰ੍ਹਵੀਂ ਦਾ ਬਿਜ਼ਨਸ ਸਟੱਡੀਜ਼/ਰਾਜਨੀਤੀ ਸ਼ਾਸਤਰ/ਫਿਜ਼ਿਕਸ, 29 ਸਤੰਬਰ ਨੂੰ ਜਮਾਤ ਗਿਆਰ੍ਹਵੀਂ ਦਾ ਐਮਓਪੀ/ਹਿਸਟਰੀ, ਜਮਾਤ ਬਾਰ੍ਹਵੀਂ ਦਾ ਇਕਨਾਮਿਕਸ, 30 ਸਤੰਬਰ ਨੂੰ ਜਮਾਤ ਗਿਆਰ੍ਹਵੀਂ ਦਾ ਇਕਨਾਮਿਕਸ/ਕਮਿਸਟਰੀ, ਜਮਾਤ ਬਾਰ੍ਹਵੀਂ ਦਾ ਐੱਫਈਬੀ/ਹਿਸਟਰੀ/ਕਮਿਸਟਰੀ, 1 ਅਕਤੂਬਰ ਨੂੰ ਜਮਾਤ ਗਿਆਰ੍ਹਵੀਂ ਦਾ ਰਾਜਨੀਤੀ ਸ਼ਾਸਤਰ, ਜਮਾਤ ਬਾਰ੍ਹਵੀਂ ਦਾ ਹੋਮ ਸਾਇੰਸ/ਸਰੀਰਕ ਸਿੱਖਿਆ/ਡਰਾਇੰਗ ਅਤੇ ਪੇਂਟਿੰਗ, 3 ਅਕਤੂਬਰ ਨੂੰ ਜਮਾਤ ਗਿਆਰ੍ਹਵੀਂ ਦਾ ਜਿਓਗਰਾਫ਼ੀ, ਜਮਾਤ ਬਾਰ੍ਹਵੀਂ ਦਾ ਪੰਜਾਬੀ/ਅੰਗਰੇਜ਼ੀ/ਹਿੰਦੀ(ਇਲੈਕਟਿਵ) ਵਿਸ਼ਿਆਂ ਦਾ ਟੈੱਸਟ ਹੋਵੇਗਾ।
ਡਾਇਰੈਕਟਰ ਐੱਸਸੀਈਆਰਟੀ ਵੱਲੋਂ ਅਨੁਸਾਰ ਪਹਿਲੀ ਜਮਾਤ ਲਈ 10 ਪ੍ਰਸ਼ਨ, ਦੂਜੀ ਤੋਂ ਪੰਜਵੀਂ ਜਮਾਤ ਲਈ ਕੁੱਲ 15 ਪ੍ਰਸ਼ਨ ਪੁੱਛੇ ਜਾਣਗੇ ਅਤੇ ਹਰ ਪ੍ਰਸ਼ਨ 2 ਅੰਕ ਦਾ ਹੋਵੇਗਾ। ਇਸ ਪ੍ਰਕਾਰ ਜਮਾਤ ਛੇਵੀਂ ਤੋਂ ਜਮਾਤ ਬਾਰ੍ਹਵੀਂ ਤੱਕ ਹਰ ਵਿਸ਼ੇ ਦੇ ਕੁੱਲ 20 ਪ੍ਰਸ਼ਨ ਪੁੱਛੇ ਜਾਣਗੇ ਅਤੇ ਹਰ ਪ੍ਰਸ਼ਨ ਦੇ 2 ਅੰਕ ਹੋਣ ਅਨੁਸਾਰ ਹਰ ਵਿਸ਼ੇ ਦਾ ਪੇਪਰ 20 ਅੰਕਾਂ ਦਾ ਹੋਵੇਗਾ। ਇਹ ਮੁਲਾਂਕਣ ਸਾਰੀਆਂ ਜਮਾਤਾਂ ਦੇ ਅਗਸਤ ਮਹੀਨੇ ਦੇ ਪਾਠਕ੍ਰਮ ’ਤੇ ਆਧਾਰਿਤ ਹੋਵੇਗਾ। ਮੁਲਾਂਕਣ ਪੱਤਰਾਂ ਦੇ ਸਾਰੇ ਪ੍ਰਸ਼ਨ ਕੁਇਜ਼ ਰੂਪ ਵਿੱਚ ਹੋਣਗੇ ਜਿਸ ਵਿੱਚ ਵਿਦਿਆਰਥੀਆਂ ਵੱਲੋਂ ਆਪਣੀ ਸਟੂਡੈਂਟ ਆਈਡੀ ਭਰਨੀ ਹੋਵੇਗੀ। ਮੁਲਾਂਕਣ ਪੱਤਰ ਦੇ ਸਾਰੇ ਪ੍ਰਸ਼ਨ ਬਹੁਵਿਕਲਪੀ ਹੋਣਗੇ ਅਤੇ ਹਰ ਪੇਪਰ ਦਾ ਲਿੰਕ ਦੋ ਦਿਨ ਲਈ ਖੁੱਲ੍ਹਾ ਰਹੇਗਾ। ਮੁੱਖ ਦਫ਼ਤਰ ਵੱਲੋਂ ਮੁਲਾਂਕਣ ਪੱਤਰ ਦਾ ਲਿੰਕ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਮੁਲਾਂਕਣ ਤੋਂ ਇੱਕ ਦਿਨ ਪਹਿਲਾਂ ਭੇਜ ਦਿੱਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …