nabaz-e-punjab.com

ਸਿੱਖਿਆ ਵਿਭਾਗ ਨੇ ਐੱਨਸੀਈਆਰਟੀ ਦੀ ਸਕੀਮ ਅਧੀਨ ਰਾਸ਼ਟਰੀ ਐਵਾਰਡ ਪ੍ਰਾਪਤੀ ਲਈ ਅਧਿਆਪਕਾਂ ਨੂੰ ਕੀਤਾ ਉਤਸ਼ਾਹਿਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜਨਵਰੀ:
ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਨੂੰ ਰਾਸ਼ਟਰੀ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ (ਐੱਨਸੀਈਆਰਟੀ) ਵੱਲੋਂ ਚਲਾਈ ਸਕੀਮ ‘ਨੈਸ਼ਨਲ ਐਵਾਰਡ ਫਾਰ ਇਨੋਵੇਟਿਵ ਪ੍ਰੈਕਟਿਸਜ਼ ਐਂਡ ਐਕਸਪੈਰੀਮੈਂਟਸ ਇਨ ਐਜੂਕੇਸ਼ਨ ਫਾਰ ਸਕੂਲਜ਼ ਐਂਡ ਟੀਚਰ ਐਜੂਕੇਸ਼ਨ ਇੰਸਟੀਚਿਊਸ਼ਨ’ ਅਧੀਨ ਵੱਧ ਤੋਂ ਵੱਧ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਗਿਆ ਹੈ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਦੇ ਡਾਇਰੈਕਟਰ ਵੱਲੋਂ ਜਾਰੀ ਪੱਤਰ ਅਨੁਸਾਰ ਐੱਨਸੀਆਰਟੀ ਵੱਲੋਂ ਹਰ ਸਾਲ ਇਸ ਸਕੀਮ ਅਧੀਨ ਅਧਿਆਪਕਾਂ ਅਤੇ ਅਧਿਆਪਕ ਐਜੂਕੇਟਰਾਂ ਨੂੰ ਇਨੋਵੇਟਿਵ ਪ੍ਰੈਕਟਿਸਜ਼ ਅਤੇ ਐਕਸਪੈਰੀਮੈਂਟਸ ਲਈ ਇਹ ਐਵਾਰਡ ਪ੍ਰਦਾਨ ਕੀਤੇ ਜਾਂਦੇ ਹਨ। ਇਸ ਸਾਲ ਵੀ ਇਸ ਸਕੀਮ ਤਹਿਤ ਕੁੱਲ 60 ਐਵਾਰਡ ਦਿੱਤੇ ਜਾਣਗੇ, ਜਿਸ ਵਿੱਚ 40 ਐਵਾਰਡ ਅਧਿਆਪਕਾਂ ਨੂੰ ਅਤੇ 20 ਐਵਾਰਡ ਅਧਿਆਪਕ ਐਜੂਕੇਟਰਾਂ ਨੂੰ ਪ੍ਰਦਾਨ ਕੀਤੇ ਜਾਣਗੇ। ਇਸ ਐਵਾਰਡ ਲਈ ਚੁਣੇ ਗਏ ਅਧਿਆਪਕਾਂ ਅਤੇ ਅਧਿਆਪਕ ਐਜੂਕੇਟਰਾਂ ਨੂੰ 10 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ ਅਤੇ ਅਧਿਆਪਕ ਸਿੱਖਿਆ ਸੰਸਥਾਵਾਂ ਦੇ ਸਾਰੇ ਪੱਧਰ (ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਜਮਾਤ) ਦੇ ਅਧਿਆਪਕ ਅਤੇ ਅਧਿਆਪਕ ਐਜੂਕੇਟਰ ਭਾਗ ਲੈਣ ਦੇ ਯੋਗ ਹਨ। ਅਧਿਆਪਕ ਅਤੇ ਅਧਿਆਪਕ ਐਜੂਕੇਟਰ ਆਪਣੇ ਪ੍ਰਾਜੈਕਟ ਪ੍ਰੋਪੋਜ਼ਲ ਪ੍ਰਿੰਸੀਪਲ ਰਿਜਨਲ ਇੰਸਟੀਚਿਊਟ ਆਫ਼ ਐਜੂਕੇਸ਼ਨ ਅਜਮੇਰ ਨੂੰ 15 ਜਨਵਰੀ ਤੱਕ ਸਬਮਿਟ ਕਰਵਾ ਸਕਦੇ ਹਨ। ਇਸ ਸਬੰਧੀ ਇਨਫਰਮੇਸ਼ਨ ਬੁਲੇਟਿਨ ਐੱਨਸੀਈਆਰਟੀ ਦੀ ਵੈੱਬਸਾਈਟ ਡਬਲਿਊ ਡਬਲਿਊ ਡਬਲਿਊ ਡਾਟ ਐਨਸੀਈਆਰਟੀ ਡਾਟ ਐੱਨਆਈਸੀ ਡਾਟਇਨ (www.ncert.nic.in) ’ਤੇ ਉਪਲਬਧ ਹੈ। ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਸਮੂਹ ਪ੍ਰਿੰਸੀਪਲ ਡਾਇਟ ਅਤੇ ਸਮੂਹ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰਕੇ ਇਸ ਸਕੀਮ ਅਧੀਨ ਪ੍ਰਾਜੈਕਟ ਪ੍ਰਸਤਾਵ ਜਮ੍ਹਾਂ ਕਰਨ ਲਈ ਵੱਧ ਤੋਂ ਵੱਧ ਅਧਿਆਪਕਾਂ ਅਤੇ ਅਧਿਆਪਕ ਐਜੂਕੇਟਰਾਂ ਨੂੰ ਉਤਸ਼ਾਹਿਤ ਕਰਨ ਲਈ ਕਿਹਾ ਗਿਆ ਹੈ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…