ਸਿੱਖਿਆ ਬੋਰਡ ਮੁਲਾਜ਼ਮ ਚੋਣਾਂ: ਸਰਬਸਾਂਝਾ-ਕਾਹਲੋਂ ਤੇ ਰਾਣੂ ਗਰੁੱਪ ਦੀ ਹੂੰਝਾਫੇਰ ਜਿੱਤ

ਬਲਜਿੰਦਰ ਸਿੰਘ ਬਰਾੜ ਨੇ ਪ੍ਰਧਾਨ ਅਤੇ ਸੁਖਚੈਨ ਸਿੰਘ ਸੈਣੀ ਨੇ ਜਨਰਲ ਸਕੱਤਰ ਦੀ ਚੋਣ ਜਿੱਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜਨਵਰੀ:
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀਆਂ ਚੋਣਾਂ ਵਿੱਚ ਸਰਬ ਸਾਂਝਾ-ਕਾਹਲੋਂ ਤੇ ਰਾਣੂ ਗਰੁੱਪ ਨੇ ਫਸਵੇਂ ਮੁਕਾਬਲੇ ਵਿੱਚ ਹੂੰਝਾਫੇਰ ਜਿੱਤ ਹਾਸਲ ਕੀਤੀ। ਸਰਬ ਸਾਂਝਾ-ਕਾਹਲੋਂ ਤੇ ਰਾਣੂ ਗਰੁੱਪ ਵੱਲੋਂ ਪ੍ਰਧਾਨ ਦੇ ਉਮੀਦਵਾਰ ਬਲਜਿੰਦਰ ਸਿੰਘ ਬਰਾੜ ਨੇ ਖੰਗੂੜਾ ਗਰੁੱਪ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਨੂੰ 21 ਵੋਟਾਂ ਨਾਲ ਹਰਾਇਆ। ਸਰਬ ਸਾਂਝਾ-ਕਾਹਲੋਂ ਤੇ ਰਾਣੂ ਗਰੁੱਪ ਦੇ ਜਨਰਲ ਸਕੱਤਰ ਦੇ ਉਮੀਦਵਾਰ ਸੁਖਚੈਨ ਸਿੰਘ ਸੈਣੀ ਨੇ ਸਭ ਤੋਂ ਵੋਟਾਂ 523 ਵੋਟਾਂ ਪ੍ਰਾਪਤ ਕਰਕੇ ਵਿਰੋਧੀ ਉਮੀਦਵਾਰ ਪਰਮਜੀਤ ਸਿੰਘ ਬੈਨੀਪਾਲ ਨੂੰ 96 ਵੋਟਾਂ ਨਾਲ ਹਰਾਇਆ। ਕਰੀਬ ਢਾਈ ਦਹਾਕੇ ਬਾਅਦ ਐਤਕੀਂ ਵੱਡੀ ਗਿਣਤੀ ਵਿੱਚ ਕਰਾਸ ਵੋਟ ਦਾ ਕਾਫ਼ੀ ਰੁਝਾਨ ਦੇਖਣ ਨੂੰ ਮਿਲਿਆ। ਕੁੱਲ 1054 ਵੋਟਾਂ ’ਚੋਂ 974 ਵੋਟਾਂ ਪੋਲ ਹੋਈਆਂ।
ਚੋਣ ਕਮਿਸ਼ਨ ਪਲਵਿੰਦਰ ਸਿੰਘ, ਗੁਰਦੀਪ ਸਿੰਘ, ਗੁਲਾਬ ਚੰਦ ਅਤੇ ਦਰਸ਼ਨ ਰਾਮ ਨੇ ਚੋਣ ਨਤੀਜੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਬ ਸਾਂਝਾ-ਕਾਹਲੋਂ ਤੇ ਰਾਣੂੂ ਗਰੁੱਪ ਦੇ ਪ੍ਰਧਾਨ ਦੇ ਉਮੀਦਵਾਰ ਬਲਜਿੰਦਰ ਸਿੰਘ ਬਰਾੜ ਨੂੰ 487 ਵੋਟਾਂ, ਵਿਰੋਧੀ ਪਰਵਿੰਦਰ ਸਿੰਘ ਖੰਗੂੜਾ ਨੂੰ 466 ਵੋਟਾਂ, ਸੀਨੀਅਰ ਮੀਤ ਪ੍ਰਧਾਨ ਰਮਨਦੀਪ ਗਿੱਲ ਨੂੰ 490 ਵੋਟਾਂ, ਵਿਰੋਧੀ ਗੁਰਚਰਨ ਸਿੰਘ ਤਰਮਾਲਾ ਨੂੰ 452 ਵੋਟਾਂ, ਮੀਤ ਪ੍ਰਧਾਨ-1 ਲਈ ਗੁਰਪ੍ਰੀਤ ਕਾਹਲੋਂ ਨੂੰ 502 ਵੋਟਾਂ, ਲਖਵਿੰਦਰ ਸਿੰਘ ਨੂੰ 446 ਵੋਟਾਂ, ਮੀਤ ਪ੍ਰਧਾਨ-2 ਲਈ ਪਰਮਜੀਤ ਸਿੰਘ ਰੰਧਾਵਾ ਨੂੰ 501 ਵੋਟਾਂ ਅਤੇ ਗੁਰਦੀਪ ਸਿੰਘ ਪਨੇਸਰ ਨੂੰ 442 ਵੋਟਾਂ ਪਈਆਂ। ਜੂਨੀਅਰ ਮੀਤ ਪ੍ਰਧਾਨ ਲਈ ਵਕੀਲ ਸਿੰਘ ਨੂੰ 492 ਵੋਟਾਂ, ਜਸਕਰਨ ਸਿੱਧੂ ਨੂੰ 444 ਵੋਟਾਂ, ਜਨਰਲ ਸਕੱਤਰ ਦੇ ਅਹਿਮ ਅਹੁਦੇ ਲਈ ਸੁਖਚੈਨ ਸਿੰਘ ਸੈਣੀ ਨੂੰ 523 ਵੋਟਾਂ ਜਦੋਂਕਿ ਵਿਰੋਧੀ ਪਰਮਜੀਤ ਸਿੰਘ ਬੈਨੀਪਾਲ ਨੂੰ 427 ਵੋਟਾਂ ਮਿਲੀਆਂ, ਸਕੱਤਰ ਲਈ ਸੁਨੀਲ ਅਰੋੜਾ ਨੂੰ 504 ਵੋਟਾਂ ਤੇ ਸਤਨਾਮ ਸਿੰਘ ਸੱਤਾ ਨੂੰ 441 ਵੋਟਾਂ, ਸੰਯੁਕਤ ਸਕੱਤਰ ਲਈ ਬਲਵਿੰਦਰ ਸਿੰਘ ਚਨਰਾਥਲ ਨੂੰ 500 ਵੋਟਾਂ ਤੇ ਬੰਤ ਸਿੰਘ ਧਾਲੀਵਾਲ ਨੂੰ 441 ਵੋਟਾਂ, ਵਿੱਤ ਸਕੱਤਰ ਰਾਜਿੰਦਰ ਮੈਣੀ ਨੂੰ 493 ਵੋਟਾਂ ਤੇ ਹਰਮਨਦੀਪ ਬੋਪਾਰਾਏ ਨੂੰ 442 ਵੋਟਾਂ, ਦਫ਼ਤਰ ਸਕੱਤਰ ਪ੍ਰਭਦੀਪ ਸਿੰਘ ਬੋਪਾਰਾਏ ਨੂੰ 502 ਵੋਟਾਂ ਅਤੇ ਕੁਲਦੀਪ ਸਿੰਘ ਮੰਡੇਰ ਨੂੰ 436 ਵੋਟਾਂ, ਸੰਗਠਨ ਸਕੱਤਰ ਮਨੋਜ ਰਾਣਾ ਨੂੰ 505 ਵੋਟਾਂ ਤੇ ਸਵਰਨ ਸਿੰਘ ਤਿਊੜ ਨੂੰ 432 ਵੋਟਾਂ ਅਤੇ ਪ੍ਰੈਸ ਸਕੱਤਰ ਗੁਰਇਕਬਾਲ ਸੋਢੀ ਨੂੰ 498 ਵੋਟਾਂ ਅਤੇ ਜਸਪ੍ਰੀਤ ਸਿੰਘ ਗਿੱਲ ਨੂੰ 441 ਵੋਟਾਂ ਪਈਆਂ।
ਉਧਰ, ਜਸਵੀਰ ਕੌਰ, ਰਜਿੰਦਰ ਸਿੰਘ ਰਾਜਾ, ਕਪਿਲ ਕੁਮਾਰ, ਜਗਪ੍ਰੀਤ ਸਿੰਘ, ਹਰਮਿੰਦਰ ਸਿੰਘ ਕਾਕਾ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ ਗਰੇਵਾਲ, ਗਗਨਦੀਪ ਜੌਲੀ, ਅਜੈਬ ਸਿੰਘ, ਜਗਤਾਰ ਸਿੰਘ, ਹਰਪ੍ਰੀਤ ਕੌਰ, ਕੌਸ਼ਲਿਆ ਦੇਵੀ, ਨਰਿੰਦਰ ਸਿੰਘ ਅਤੇ ਗੁਰਜੀਤ ਸਿੰਘ ਬੀਦੋਵਾਲੀ ਵੀ ਕਾਰਜਕਾਰਨੀ ਮੈਂਬਰ ਚੁਣੇ ਗਏ।
ਚੋਣ ਕਮਿਸ਼ਨ ਮੰਡਲ ਨੇ ਬੋਰਡ ਮੈਨੇਜਮੈਂਟ, ਸਕਿਉਰਟੀ ਸਟਾਫ਼ ਅਤੇ ਸਮੂਹ ਮੁਲਾਜ਼ਮਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਸਿੱਖਿਆ ਬੋਰਡ ਆਫੀਸਰ ਐਸੋਸੀਏੋਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਮਾਨ, ਸਾਬਕਾ ਪ੍ਰਧਾਨ ਜਰਨੈਲ ਸਿੰਘ ਚੁੰਨੀ ਅਤੇ ਗੁਰਦੀਪ ਸਿੰਘ ਢਿੱਲੋਂ, ਸਾਬਕਾ ਜਨਰਲ ਸਕੱਤਰ ਭਗਵੰਤ ਸਿੰਘ ਬੇਦੀ ਅਤੇ ਹਰਬੰਸ ਸਿੰਘ ਬਾਗੜੀ ਨੇ ਜੇਤੂ ਟੀਮ ਨੂੰ ਵਧਾਈ ਦਿੰਦਿਆਂ ਆਸ ਪ੍ਰਗਟ ਕੀਤੀ ਕਿ ਉਹ ਮੁਲਾਜ਼ਮ ਵਰਗ ਦੀਆਂ ਆਸਾਂ ’ਤੇ ਪੂਰਾ ਉਤਰਣਗੇ।

Load More Related Articles
Load More By Nabaz-e-Punjab
Load More In General News

Check Also

ਬੀਬੀ ਭਾਨੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ

ਬੀਬੀ ਭਾਨੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 27 ਫਰਵਰੀ: ਇੱਥੋਂ…