ਵਧੀਆ ਕਾਰਗੁਜ਼ਾਰੀ ਬਦਲੇ ਪੰਜਾਬ ਦੇ ਵੱਖ ਵੱਖ ਸਰਕਾਰੀ ਸਕੂਲਾਂ ਦੇ 34 ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ

ਅਧਿਆਪਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਵੱਧ ਤੋਂ ਵੱਧ ਬੱਚਿਆਂ ਨੂੰ ਦਾਖ਼ਲ ਕਰਨ ਲਈ ਪ੍ਰੇਰਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਫਰਵਰੀ:
ਸਿੱਖਿਆ ਮੰਤਰੀ ਓਪੀ ਸੋਨੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਸਕੂਲਾਂ ਵਿੱਚ ਵਧੀਆ ਕਾਰਗੁਜ਼ਾਰੀ ਅਤੇ ਸਿੱਖਿਆ ਸੁਧਾਰਾਂ ਲਈ ਯੋਗਦਾਨ ਪਾਉਣ ਵਾਲੇ ਉੱਦਮੀ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵੱਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਡੀਜੀਐਸਈ ਦਫ਼ਤਰ ਵਿੱਚ ਪੰਜਾਬ ਦੇ ਵੱਖ ਵੱਖ ਸਕੂਲਾਂ ਦੇ 10 ਪ੍ਰਿੰਸੀਪਲਾਂ, 3 ਲੈਕਚਰਾਰਾਂ, 1 ਮੁੱਖ ਅਧਿਆਪਕ, 10 ਮਾਸਟਰਾਂ/ਮਿਸਟ੍ਰੈਸਾਂ, 2 ਸੈਂਟਰ ਹੈੱਡ ਟੀਚਰਾਂ ਅਤੇ 8 ਈਟੀਟੀ ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਨਿਵਾਜਿਆ ਗਿਆ ਹੈ।
ਇਸ ਮੌਕੇ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਅਧਿਆਪਕ ਗੁਣਾਤਮਿਕ ਸਿੱਖਿਆ ਲਈ ਸ਼ਲਾਘਾਯੋਗ ਕੰਮ ਕਰਨ ਦੇ ਨਾਲ-ਨਾਲ ਹੀ ਸਕੂਲਾਂ ਦੀ ਦਿੱਖ ਨੂੰ ਸੁੰਦਰ ਬਣਾਉਣ ਲਈ ਵੀ ਅਣਥੱਕ ਯਤਨ ਕਰ ਰਹੇ ਹਨ। ਉਨ੍ਹਾਂ ਅਧਿਆਪਕਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪ੍ਰੀਖਿਆਵਾਂ ਦੇ ਦਿਨਾਂ ਵਿੱਚ ਸਕੂਲਾਂ ਦੇ ਬੱਚਿਆਂ ਦਾ 100 ਫੀਸਦੀ ਨਤੀਜਾ ਲਿਆਉਣ ਲਈ ਮਾਈਕਰੋ ਯੋਜਨਾਬੰਦੀ ਕਰਨ ਅਤੇ ਹਰ ਵਿਦਿਆਰਥੀ ਦੇ ਕਮਜ਼ੋਰ ਪੱਖ ਤੋਂ ਜਾਣੂ ਹੁੰਦੇ ਹੋਏ ਉਸ ਦੇ ਨਤੀਜੇ ਨੂੰ ਵਧੀਆ ਬਣਾਉਣ ਲਈ ਉਪਰਾਲੇ ਕੀਤੇ ਜਾਣ। ਸਕੱਤਰ ਨੇ ਅਧਿਆਪਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਵੱਧ ਤੋਂ ਵੱਧ ਬੱਚਿਆਂ ਨੂੰ ਦਾਖ਼ਲ ਕਰਨ ਲਈ ਵੀ ਪ੍ਰੇਰਿਆ।
ਇਸ ਮੌਕੇ ਦੁਸਾਂਝ ਕਲਾਂ (ਜਲੰਧਰ) ਦੀ ਪ੍ਰਿੰਸੀਪਲ ਸੱਤਿਆ ਰਾਣੀ, ਉੜਾਪੜ ਨਵਾਂ ਸ਼ਹਿਰ ਕੰਨ੍ਹਿਆਂ ਸਕੂਲ ਦੀ ਪ੍ਰਿੰਸੀਪਲ ਪਰਮਜੀਤ ਕੌਰ, ਪੱਕੀ ਟਿੱਬੀ ਸਕੂਲ ਦੀ ਪ੍ਰਿੰਸੀਪਲ ਅਨੁਪਮਾ, ਭਾਗਸਰ ਸਕੂਲ ਦੇ ਪ੍ਰਿੰਸੀਪਲ ਹਰਜੀਤ ਸਿੰਘ, ਤਾਮਕੋਟ ਸਕੂਲ ਦੇ ਪ੍ਰਿੰਸੀਪਲ ਰਾਜਿੰਦਰ ਕੁਮਾਰ ਸੋਨੀ, ਬਰੀਵਾਲਾ ਸਕੂਲ ਦੀ ਪ੍ਰਿੰਸੀਪਲ ਰੇਨੂ ਕਟਾਰੀਆ, ਕੋਟੜਾ ਸਕੂਲ ਦੇ ਪ੍ਰਿੰਸੀਪਲ ਅਸ਼ੋਕ ਕੁਮਾਰ, ਮੂੰਮ ਬਰਨਾਲਾ ਸਕੂਲ ਦੀ ਪ੍ਰਿੰਸੀਪਲ ਹਰਦੀਪ ਕੌਰ, ਫਿਲੋਰ ਸਕੂਲ ਦੀ ਪ੍ਰਿੰਸੀਪਲ ਸ਼ੁਸ਼ੀਲਾ ਕੁਮਾਰੀ, ਭੈਣੀ ਮਹਿਰਾਜ ਸੰਗਰੂਰ ਦੇ ਪ੍ਰਿੰਸੀਪਲ ਪਰਵੀਨ ਮਨਚੰਦਾ, ਨਾਨਕਸਰ ਘੋਲੀਆ ਕਲਾਂ ਮੋਗਾ ਸਕੂਲ ਦੇ ਮੁੱਖ ਅਧਿਆਪਕ ਨਿਸ਼ਾਨ ਸਿੰਘ, ਨਹਿਰੂ ਗਾਰਡਨ ਜਲੰਧਰ ਸਕੂਲ ਦੀ ਲੈਕਚਰਾਰ ਅਲਕਾ, ਰਣਗੜ੍ਹ ਸ਼ਾਹਪੁਰੀਆ ਮਾਨਸਾ ਦੇ ਲੈਕਚਰਾਰ ਨਿਰਮਲ ਸਿੰਘ, ਕਰੰਡੀ ਮਾਨਸਾ ਸਕੂਲ ਦੀ ਲੈਕਚਰਾਰ ਜਸਵਿੰਦਰ ਕੌਰ, ਮਹਿਲ ਖੁਰਦ ਸਕੂਲ ਦੇ ਗਣਿਤ ਅਧਿਆਪਕ ਕੁਲਦੀਪ ਸਿੰਘ, ਕਲਿਆਣਪੁਰ ਸਕੂਲ ਦੇ ਪੰਜਾਬੀ ਮਾਸਟਰ ਸੁਖਵਿੰਦਰ ਪਾਲ, ਬਰਨਾਲਾ ਸਕੂਲ ਦੀ ਅਧਿਆਪਕਾ ਪਲਵਿਕਾ, ਭੋਤਨਾ ਸਕੂਲ ਦੀ ਅਧਿਆਪਕ ਨੀਰਾ ਗਰਗ, ਟੱਲੇਵਾਲ ਸਕੂਲ ਦੀ ਰੁਪਿੰਦਰ ਕੌਰ, ਬਰਨਾਲਾ ਸਕੂਲ ਦੀ ਆਸ਼ਾ ਰਾਣੀ, ਚੀਮਾ ਜੋਧਪੁਰ ਸਕੂਲ ਦੇ ਇੰਦਰਜੀਤ, ਸਿਓਣਾ ਪਟਿਆਲਾ ਦੀ ਰਵਿੰਦਰ ਕੌਰ, ਬੋਹੋੜੂ ਅੰਮ੍ਰਿਤਸਰ ਦੀ ਪਵਨਦੀਪ ਕੌਰ, ਤਲਵੰਡੀ ਚੌਧਰੀਆਂ ਕਪੂਰਥਲਾ ਦੇ ਹਰਭਜਨ ਸਿੰਘ, ਮੱਲ੍ਹਾ ਲੁਧਿਆਣਾ ਦੀ ਸ਼ੈਲੀ, ਝੁੱਗੇ ਮਹਿਤਾਬ ਸਿੰਘ ਸਕੂਲ ਦੇ ਮਨੋਜ ਕੁਮਾਰ, ਮੂਸਾ ਮਾਨਸਾ ਦੇ ਈਟੀਟੀ ਅਧਿਆਪਕ ਚਰਨਜੀਤ ਸਿੰਘ, ਰੱਲੀ ਸਕੂਲ ਦੇ ਗਿਆਨਦੀਪ ਸਿੰਘ, ਸਹਿਜੋਮਾਜਰਾ ਸਕੂਲ ਦੇ ਕੁਸ਼ਲਦੀਪ ਸਿੰਘ, ਸੰਗੋਵਾਲ ਦੀ ਗੁਰਦਰਸ਼ਨ ਕੌਰ, ਕੋਟਾਲਾ ਸਕੂਲ ਦੇ ਪੁਸ਼ਵਿੰਦਰ ਸਿੰਘ, ਮੁੱਲਾਂਪੁਰ ਲੁਧਿਆਣਾ ਦੇ ਜਗਤਾਰ ਸਿੰਘ ਤੇ ਤਜਿੰਦਰ ਸਿੰਘ ਸਮੇਤ ਹੋਰ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…