Share on Facebook Share on Twitter Share on Google+ Share on Pinterest Share on Linkedin ‘ਪੜ੍ਹੋ-ਪੰਜਾਬ, ਪੜ੍ਹਾਓ-ਪੰਜਾਬ’ ਤਹਿਤ ਸਕੂਲਾਂ ਵਿੱਚ ਬੱਚਿਆਂ ਦੇ ਸਿੱਖਣ ਪੱਧਰ ਦੀ ਜਾਂਚ ਦਾ ਕੰਮ ਜਾਰੀ ਲਗਭਗ 70 ਫੀਸਦੀ ਵਿਦਿਆਰਥੀਆਂ ਦੇ ਸਿੱਖਣ ਪੱਧਰ ਦੀ ਜਾਂਚ ਦਾ ਕੰਮ ਹੋ ਚੁੱਕਾ ਹੈ ਮੁਕੰਮਲ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਨਵੰਬਰ: ਸਿੱਖਿਆ ਵਿਭਾਗ ਪੰਜਾਬ ਵੱਲੋਂ ਸਮੂਹ ਸਰਕਾਰੀ ਪ੍ਰਾਇਮਰੀ ਅਤੇ ਅਪਰ-ਪ੍ਰਾਇਮਰੀ ਸਕੂਲਾਂ ਵਿੱਚ ‘ਪੜ੍ਹੋ-ਪੰਜਾਬ, ਪੜ੍ਹਾਓ-ਪੰਜਾਬ‘ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ। ਜਿਸ ਤਹਿਤ ਸਰਕਾਰੀ ਸਕੂਲਾਂ ਦੇ ਵਿੱਚ ਪ੍ਰਾਇਮਰੀ ਜਮਾਤਾਂ ਵਿੱਚ ਪੜ੍ਹਦੇ ਬੱਚਿਆਂ ਵਿੱਚ ਪੰਜਾਬੀ, ਗਣਿਤ ਅਤੇ ਅੰਗਰੇਜ਼ੀ ਵਿਸ਼ੇ ਦੇ ਸਿੱਖਣ ਪੱਧਰ ਵਿੱਚ ਆ ਰਹੇ ਸੁਧਾਰ ਨੂੰ ਜਾਂਚਣ ਲਈ ਸਮੂਹ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਸਿੱਖਿਆ ਅਫਸਰਾਂ (ਐਲੀਮੈਂਟਰੀ) ਦੀ ਦੇਖ ਰੇਖ ਵਿੱਚ ਅੰਤਿਮ ਜਾਂਚ ਕੀਤੀ ਜਾ ਰਹੀ ਹੈਂ। ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਸਾਂਝੇ ਕਰਦੇ ਹੋਏ ਦੱਸਿਆ ਕਿ ‘ਪੜ੍ਹੋ-ਪੰਜਾਬ, ਪੜ੍ਹਾਓ-ਪੰਜਾਬ’ ਪ੍ਰੋਜੈਕਟ ਤਹਿਤ ਬੱਚਿਆੱ ਨਾਲ ਗੱਲਬਾਤ ਦਾ ਅਨੁਕੂਲ ਮਾਹੌਲ ਸਿਰਜ ਕੇ ਸਿੱਖਣ ਪੱਧਰ ਜਾਂਚਣ ਲਈ ਸੀਐਮਟੀ/ਬੀਐਮਟੀ ਵੱਲੋਂ 10 ਤਰ੍ਹਾਂ ਦੇ ਟੈਂਸਟਿੰਗ ਟੂਲ ਵਰਤੇ ਜਾ ਰਹੇ ਹਨ ਅਤੇ ਇਨਾਂ ਦੀ ਮਾਨੀਟਰਿੰਗ ਵੀ ਸਬੰਧਿਤ ਬਲਾਕਾਂ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਅ) ਵੱਲੋਂ ਨਿਰੰਤਰ ਕੀਤੀ ਜਾ ਰਹੀ ਹੈਂ। ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਜ਼ਿਲ਼੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਲਗਭਗ 75 ਫੀਸਦੀ, ਫਾਜ਼ਿਲਕਾ ਦੀ 77 ਫੀਸਦੀ, ਲੁਧਿਆਣਾ ਦੇ 75 ਫੀਸਦੀ, ਪਠਾਨਕੋਟ ਦੇ 70 ਫੀਸਦੀ, ਐੱਸ.ਏ.ਐੱਸ.ਨਗਰ ਦੇ 66 ਫੀਸਦੀ, ਜ਼ਿਲ੍ਹਾ ਤਰਨਤਾਰਨ ਵਿੱਚ 70 ਫੀਸਦੀ ਵਿਦਿਆਰਥੀਆਂ ਦੀ ਜਾਂਚ ਹੋ ਚੁੱਕੀ ਹੈ ਅਤੇ ਆਉਣ ਵਾਲੇ ਹਫ਼ਤੇ ਵਿੱਚ ਇਹ ਜਾਂਚ ਮੁਕੰਮਲ ਹੋ ਜਾਵੇਗੀ ਅਤੇ ਫਿਰ ਜ਼ਿਲ੍ਹਾ ਪੱਧਰ ਤੇ ਪ੍ਰਾਪਤ ਜਾਂਚ ਦੇ ਨਤੀਜਿਆਂ ਨੂੰ ਇਕੱਤਰ ਕਰਕੇ ਸਟੇਟ ਦੀ ਮੀਟਿੰਗ ਵਿੱਚ ਵਿਸ਼ਲੇਸ਼ਣ ਕੀਤਾ ਜਾਵੇਗਾ ਕਿ ਪਿਛਲੇ ਦੋ ਮਹੀਨਿਆਂ ਵਿੱਚ ਕਿਹੜੇ ਪੱਖ ਵਿੱਚ ਸੁਧਾਰ ਆਇਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਕਿਹੜੇ ਪੱਖ ਤੇ ਸੁਧਾਰ ਕਰਨ ਲਈ ਯੋਜਨਾਬੰਦੀ ਕੀਤੀ ਜਾਣੀ ਹੈ। ਜਿਸ ਲਈ ਸਮੂਹ ਸੀਐਮਟੀ/ਬੀਐਮਟੀ ਆਪਣੇ ਨਿਰਧਾਰਿਤ ਕੀਤੇ ਸਕੂਲਾਂ ਵਿੱਚ ਪਹਿਲਾਂ ਸਵੇਰ ਦੀ ਸਭਾ ਵਿੱਚ ਬੱਚਿਆਂ ਨਾਲ ਗੱਲਬਾਤ ਕਰਕੇ ਸੁਖਾਵਾਂ ਮਾਹੌਲ ਸਿਰਜਦੇ ਹਨ ਅਤੇ ਸਵੇਰ ਦੀ ਸਭਾ ਦੀ ਕਿਰਿਆਵਾਂ ਕਰਕੇ ਬੱਚਿਆਂ ਦੀ ਮਨੋ-ਸਥਿਤੀ ਨੂੰ ਜਾਂਚ ਦੇ ਡਰ ਤੋਂ ਮੁਕਤ ਕਰਦੇ ਹਨ ਤਾਂ ਜੋ ਬੱਚਾ ਵਧੀਆ ਕਾਰਗੁਜ਼ਾਰੀ ਚਾਈਂ-ਚਾਈਂ ਪੇਸ਼ ਕਰੇ। ਉਹਨਾਂ ਦੱਸਿਆ ਕਿ ਜ਼ਿਆਦਾਤਰ ਦੇਖਣ ਵਿੱਚ ਆ ਰਿਹਾ ਹੈਂ ਕਿ ਬੱਚੇ ਆਪਣੇ ਨਿਰਧਾਰਿਤ ਕੀਤੇ ਟੀਚਿਆਂ ਦੇ ਸਿੱਖਣ ਪੱਧਰ ਦਾ ਆਸਾਨੀ ਨਾਲ ਪ੍ਰਗਟਾਵਾ ਕਰ ਰਹੇ ਹਨ ਜਿਸ ਨਾਲ ਪਤਾ ਲੱਗ ਰਿਹਾ ਹੈਂ ਕਿ ਅਧਿਆਪਕ ਇਸ ‘ਪੜ੍ਹੋ-ਪੰਜਾਬ,ਪੜ੍ਹਾਓ-ਪੰਜਾਬ’ ਪ੍ਰੋਜੈਂਕਟ ਦੀ ਸਫ਼ਲਤਾ ਲਈ ਬਹੁਤ ਹੀ ਸੰਜੀਦਾ ਹਨ। ਉਹਨਾਂ ਜ਼ਿਕਰ ਕੀਤਾ ਕਿ ਮਿਹਨਤੀ ਅਤੇ ਸਿਰੜੀ ਅਧਿਆਪਕਾਂ ਨੇ ਇਹਨਾਂ ਦਿਨਾਂ ਵਿੱਚ ਆਪਣੀਆਂ ਲੋਕਲ ਛੁੱਟੀਆਂ ਵੀ ਕੈਂਸਲ ਕਰਵਾ ਕੇ ਬੱਚਿਆਂ ਦੇ ਸਿੱਖਣ ਪੱਧਰ ਦੀ ਜਾਂਚ ਦਾ ਕੰਮ ਕੀਤਾ ਹੈ। ਇਸ ਤੋਂ ਇਲਾਵਾ ਸਮੂਹ ਜ਼ਿਲਿਆਂ ਵਿੱਚ ਬਹੁਤੇ ਅਧਿਆਪਕਾਂ ਨੇ ਛੁੱਟੀ ਵਾਲੇ ਦਿਨ ਆਪਣੇ ਸਕੂਲਾਂ ਵਿੱਚ ਜਾ ਕੇ ਸਿੱਖਣ ਪੱਧਰ ਦੇ ਕਮਜ਼ੋਰ ਪੱਖਾਂ ਤੇ ਧਿਆਨ ਕੇਂਦਰਿਤ ਕੀਤਾ ਤੇ ਜ਼ਿਲ੍ਹੇ ਦੇ ਸਬੰਧਿਤ ਅਧਿਕਾਰੀਆਂ ਨੇ ਮੌਕੇ ਤੇ ਜਾ ਕੇ ਦੌਰਾ ਵੀ ਕੀਤਾ। ਇਸ ਗੱਲ ਦੀ ਪ੍ਰਸ਼ੰਸ਼ਾ ਬੱਚਿਆਂ ਦੇ ਮਾਪਿਆਂ ਅਤੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈਂ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ