nabaz-e-punjab.com

ਸਿੱਖਿਆ ਬਚਾਓ ਮੰਚ ਵੱਲੋਂ ਸਰਕਾਰੀ ਪ੍ਰੀ ਪ੍ਰਾਇਮਰੀ ਵਰਕਸ਼ਾਪਾਂ ਦਾ ਬਾਇਕਾਟ ਕਰਨ ਦਾ ਐਲਾਨ

22 ਅਪੈਰਲ ਨੂੰ ਮੋਤੀ ਮਹਿਲ ਦਾ ਘਿਰਾਓ ਕਰਕੇ ਸਰਕਾਰ ਦੀਆਂ ਜੜ੍ਹਾ ਹਿਲਾ ਕੇ ਰੱਖ ਦੇਵੇਗੀ ਰੋਸ ਰੈਲੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਪਰੈਲ:
ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਪੰਜਾਬ ਦੇ ਆਗੂ ਜਸਵਿੰਦਰ ਸਿੰਘ ਸਿੱਧੂ, ਹਰਜਿੰਦਰਪਾਲ ਪੰਨੂ, ਨਿਸ਼ਾਂਤ ਕਪੂਰਥਲਾ, ਈਸ਼ਰ ਸਿੰਘ ਮੰਝਪੁਰ, ਪ੍ਰਗਟ ਸਿੰਘ, ਰਣਜੀਤ ਬਾਠ, ਅਮਰਜੀਤ ਕੰਬੋਜ, ਰਵੀ ਵਾਹੀ, ਰਛਪਾਲ ਵੜੈਚ, ਸੁਖਚੈਨ ਮਾਨਸਾ ਆਦਿ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆਂ ਹੈ ਕਿ ਮੰਚ ਵੱਲੋਂ 1 ਅਪਰੈਲ ਤੋਂ ਹੀ ਪੜ੍ਹੋ ਪੰਜਾਬ ਸਮੇਤ ਗੈਰ ਵਿੱਦਿਅਕ ਕੰਮਾਂ ਦਾ ਬਾਇਕਾਟ ਕੀਤਾ ਹੋਇਆ ਹੈ ਪਰ ਹੁਣ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਰਾਹੀਂ ਅਧਿਆਪਕਾਂ ਕੋਲੋਂ ਪ੍ਰੀ ਪ੍ਰਾਇਮਰੀ ਕਲਾਸਾਂ ਸਬੰਧੀ ਜਾ ਰਹੀ ਹੈ ਕਿ ਪ੍ਰੀ ਪ੍ਰਾਇਮਰੀ ਕਲਾਸਾਂ ਦੇ ਇੰਚਾਰਜਾਂ ਦੀ ਵਰਕਸ਼ਾਪ ਲਗਾਈ ਜਾਣੀ ਹੈ। ਇਸ ਜਾਣਕਾਰੀ ਵਿੱਚ ਅਧਿਆਪਕਾਂ ਦੇ ਨਾਮ ਅਤੇ ਬੱਚਿਆਂ ਦੀ ਗਿਣਤੀ ਮੰਗੀ ਗਈ ਹੈ।
ਆਗੂਆਂ ਨੇ ਕਿਹਾ ਕਿ ਮੰਚ, ਸਰਕਾਰ ਨੂੰ ਇਹ ਸੱਪਸ਼ਟ ਦੱਸ ਦੇਣਾ ਚਾਹੁੰਦਾ ਹੈ ਕਿ ਸਰਕਾਰ ਵੱਲੋਂ ਅਜੇ ਤੱਕ ਪ੍ਰੀ ਪ੍ਰਾਇਮਰੀ ਸਬੰਧੀ ਕੋਈ ਨੀਤੀ ਸਪੱਸ਼ਟ ਨਹੀਂ ਕੀਤੀ ਹੈ ਅਤੇ ਨਾ ਹੀ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀ ਪੋਸਟ ਕਰੇਟ ਕੀਤੀ ਹੈ। ਮੰਚ ਨੇ ਕਿਹਾ ਹੈ ਕਿ ਸਰਕਾਰ ਸਭ ਤੋਂ ਪਹਿਲਾਂ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀ ਪੋਸਟ ਕਰੇਟ ਕਰੇ ਅਤੇ ਫਿਰ ਵਰਕਸ਼ਾਪ ਲਗਾਈਆਂ ਜਾਣ। ਇਸ ਲਈ ਮੰਚ ਅਜਿਹੀਆ ਵਰਕਸ਼ਾਪਾਂ ਦਾ ਬਾਇਕਾਟ ਕਰਦਾ ਹੈ ਅਤੇ ਵਿਭਾਗ ਨੂੰ ਪ੍ਰੀ ਪ੍ਰਾਇਮਰੀ ਕਲਾਸਾ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਜਾਵੇਗੀ। ਆਗੂਆਂ ਨੇ ਦੱਸਿਆਂ ਹੈ ਕਿ ਹੋਰ ਮੰਗਾਂ ਨੂੰ ਲੈ ਕੇ 50 ਹਜ਼ਾਰ ਅਧਿਆਪਕਾਂ ਦੇ ਇਕੱਠ ਨਾਲ 22 ਅਪਰੈਲ ਨੂੰ ਪਟਿਆਲਾ ਵਿੱਚ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ ਅਤੇ ਇਹ ਰੈਲੀ ਸਰਕਾਰ ਦੀਆਂ ਜੜ੍ਹਾਂ ਹਿਲਾਕੇ ਰੱਖ ਦੇਵੇਗੀ। ਉਨ੍ਹਾਂ ਕਿਹਾ ਕਿ ਜੇਕਰ ਉਸ ਸਮੇਂ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ।

Load More Related Articles
Load More By Nabaz-e-Punjab
Load More In General News

Check Also

ਅਧਿਆਪਕਾਂ ਨੇ ਸਿੱਖਿਆ ਭਵਨ ਦੇ ਬਾਹਰ ਹਰਜੋਤ ਬੈਂਸ ਦਾ ਪੁਤਲਾ ਸਾੜਿਆ, ਨਾਅਰੇਬਾਜ਼ੀ

ਅਧਿਆਪਕਾਂ ਨੇ ਸਿੱਖਿਆ ਭਵਨ ਦੇ ਬਾਹਰ ਹਰਜੋਤ ਬੈਂਸ ਦਾ ਪੁਤਲਾ ਸਾੜਿਆ, ਨਾਅਰੇਬਾਜ਼ੀ 8 ਮਾਰਚ ਨੂੰ ਸਿੱਖਿਆ ਮੰਤਰ…