nabaz-e-punjab.com

ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਰੈਗੂਲਰ ਹੋਏ ਅਧਿਆਪਕਾਂ ਨੂੰ ਵੰਡੇ ਨਿਯੁਕਤੀ ਪੱਤਰ

ਸਿਆਸੀ ਲਾਹੇ ਲਈ ਵਿਰੋਧੀ ਧਿਰ ਕਰ ਰਹੀ ਅਧਿਆਪਕਾਂ ਨੂੰ ਗੁੰਮਰਾਹ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 17 ਅਕਤੂਬਰ :
ਸਿੱਖਿਆ ਮੰਤਰੀ ਪੰਜਾਬ ਸ਼੍ਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਇੱਥੇ ਆਪਣੇ ਸਰਕਾਰੀ ਰਿਹਾਇਸ਼ ਵਿਖੇ ਵੱਖ ਵੱਖ ਸੁਸਾਇਟੀਆਂ ਅਧੀਨ ਕੰਮ ਕਰਦੇ ਰੈਗੂਲਰ ਕੀਤੇ ਗਏ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਸ ਮੌਕੇ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਸ਼੍ਰੀ ਸੋਨੀ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਅਧਿਆਪਕਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਸ ਸੋਚ ਨੂੰ ਮੁੱਖ ਰੱਖ ਕੇ ਹੀ ਅਧਿਆਪਕਾਂ ਨੂੰ ਰੈਗੂਲਰ ਕਰਨ ਦਾ ਫੈਸਲਾ ਲਿਆ ਗਿਆ ਹੈ ਅਤੇ ਇਹ ਫੈਸਲਾ ਲੈਣ ਤੋਂ ਪਹਿਲਾਂ ਵੱਖ ਵੱਖ ਅਧਿਅਪਕਾਂ ਯੂਨੀਅਨਾਂ ਨਾਲ ਇਸ ਸਬੰਧੀ ਕਈ ਮੀਟਿੰਗਾਂ ਕੀਤੀ ਗਈਆਂ ਸਨ ਜਿਨਾਂ ਵਿੱਚ ਯੂਨੀਅਨ ਆਗੂਆ ਨੂੰ ਸਰਕਾਰ ਦੀ ਯੋਜਨਾ ਸਬੰਦੀ ਦਸ ਦਿੱਤਾ ਗਿਆ ਸੀ ਅਤੇ ਯੂਨੀਅਨ ਆਗੂਆਂ ਵੱਲੋਂ ਇਸ ਯੋਜਨਾ ਉਤੇ ਸਹਿਮਤੀ ਦਿੱਤੀ ਗਈ ਸੀ, ਜਿਸ ਉਪਰੰਤ ਇਨਾਂ ਅਧਿਆਪਕਾਂ ਨੂੰ ਰੈਗੂਲਰ ਕੀਤਾ ਗਿਆ ਹੈ ।
ਉਨਾਂ ਕਿਹਾ ਕਿ ਇਨਾਂ ਰੈਗੂਲਰ ਕੀਤੇ ਗਏ ਅਧਿਆਪਕਾਂ ਨੂੰ ਪਿਛਲੀ ਸਰਕਾਰ ਵੱਲੋਂ ਭਰਤੀ ਹੋਣ ਵਾਲੇ ਸਮੂੰਹ ਸਰਕਾਰੀ ਕਰਮਚਾਰੀਆ ਨੂੰ ਪਹਿਲੇ ਤਿੰਨ ਸਾਲ ਪ੍ਰੋਬੈਸ਼ਨ ਦੌਰਾਨ 9200 ਰੁਪਏ ਦੇਣ ਦਾ ਜੋ ਫੈਸਲੇ ਲਿਆ ਸੀ ਉਸ ਅਧੀਨ ਹੀ 9200 ਰੁਪਏ ਤੇ ਹੀ ਭਰਤੀ ਕੀਤੀ ਜਾਣੀ ਸੀ ਪ੍ਰੰਤੂ ਸਾਡੀ ਸਰਕਾਰ ਨੇ ਇਨਾਂ ਨੂੰ 15300 ਹਜਰ ਰੁਪਏ ਦੇਣ ਦਾ ਫੈਸਲਾ ਕੀਤਾ ਹੈ।
ਸਿੱਖਿਆ ਮੰਤਰੀ ਨੇ ਕਿਹਾ ਕਿ ਵਿਰੋਧੀ ਪਾਰਟੀਆ ਸਿਆਸੀ ਲਾਹਾ ਲੈਣ ਲਈ ਅਧਿਆਪਕਾਂ ਯੂਨੀਅਨਾਂ ਦੇ ਆਗੂਆਂ ਨੂੰ ਗੁੰਮਰਾਹ ਕਰਕੇ ਬਿਨਾਂ ਵਜਾਂ ਰੋਲਾ ਪਾ ਰਹੀਆ ਹਨ। ਜਦਕਿ ਸਰਕਾਰ ਨੇ ਇਨਾ ਰੈਗੂਲਰ ਕੀਤੇ ਅਧਿਆਪਕਾਂ ਦੀ ਇਹ ਨਿੱਜੀ ਮਰਜੀ ਹੈ ਕਿ ਉਨਾਂ ਨੇ ਰੈਗੂਲਰ ਹੋ ਕੇ 15300 ਹਜਾਰ ਰੁਪਏ ਮਹੀਨਾ ਤੇ ਨੋਕਰੀ ਕਰਨੀ ਹੈ ਜਾਂ ਮੋਜੂਦਾ ਸਮੇਂ ਜਿਨਾਂ ਸੁਸਾਇਟੀਆ ਅਧੀਨ ਕੰਮ ਕਰ ਰਹੇ ਹਨ। ਉਨਾਂ ਸੁਸਾਇਟੀਆਂ ਅਧੀਨ ਨੋਕਰੀ ਕਰਦੇ ਹੋਏ ਪੂਰੀ ਤਨਖਾਹ ਲੈਣੀ ਹੈ ਜੋ ਉਹ ਲੈ ਰਹੇ ਸਨ ਉਹ ਲੈਣੀ ਹੈ। ਉਨਾਂ ਕਿਹਾ ਕਿ ਇਨਾਂ ਸੁਸਾਇਟੀਆਂ ਨੂੰ ਭੰਗ ਨਹੀਂ ਕੀਤਾ ਜਾਵੇਗਾ।
ਉਨਾਂ ਕਿਹਾ ਕਿ 10 ਸਾਲ ਸੱਤਾ ਵਿਚ ਰਹੀ ਅਕਾਲੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ 2007 ਵਿੱਚ ਇਹ ਭਰਤੀਆ ਕੀਤੀ ਸਨ ਪਰ ਇਨਾਂ ਨੂੰ ਕਦੀ ਵੀ ਪੱਕਾ ਕਰਨ ਬਾਰੇ ਨਹੀਂ ਸੋਚਿਆ ਜਦਕਿ ਜਦੋਂ ਅਧਿਆਪਕਾਂ ਨੇ ਪੱਕੇ ਹੋਣ ਦੀ ਮੰਗ ਕੀਤੀ ਤਾਂ ਉਨਾਂ ਨੂੰ ਕੁੱਟਿਆ ਸੀ।
ਇਸ ਮੌਕੇ ਉਨਾਂ ਇਹ ਵੀ ਐਲਾਨ ਕੀਤਾ ਕਿ 5178 ਅਧੀਨ ਭਰਤੀ ਹੋਏ ਅਧਿਆਪਕ ਜਿਹੜੇ ਅਜੇ ਰੈਗੂਲਰ ਨਹੀਂ ਹੋਏ ਉਨਾਂ ਨੂੰ ਵੀ ਸਰਕਾਰ ਜਲਦ ਪੱਕਾ ਕਰਨ ਜਾ ਰਹੀ ਹੈ ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …