Nabaz-e-punjab.com

ਸਿੱਖਿਆ ਦਾ ਆਦਾਨ ਪ੍ਰਦਾਨ: ਨਿਊਜ਼ੀਲੈਂਡ ਦੇ ਟੋਈ ਓਹੋਮਾਈ ਇੰਸਟੀਚਿਊਟ ਤੇ ਸੀਜੀਸੀ ਕਾਲਜ ਲਾਂਡਰਾਂ ਵਿੱਚ ਸਮਝੌਤਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਪਰੈਲ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਅਤੇ ਨਿਊਜ਼ੀਲੈਂਡ ਦੇ ਟੋਈ ਓਹੋਮਾਈ ਇੰਸਟੀਚਿਊਟ ਆਫ਼ ਟੈਕਨਾਲੋਜੀ ਵਿੱਚ ਸਿੱਖਿਆ ਦੇ ਆਦਾਨ ਪ੍ਰਦਾਨ ਸਬੰਧੀ ਸਮਝੌਤੇ ’ਤੇ ਦਸਖ਼ਤ ਕੀਤੇ ਗਏ। ਟੋਈ ਓਹੋਮਾਈ ਨਿਊਜ਼ੀਲੈਂਡ ਦਾ ਉਹ ਅਦਾਰਾ ਹੈ, ਜਿੱਥੇ ਵੱਖ-ਵੱਖ ਤਰ੍ਹਾਂ ਦੇ 240 ਪ੍ਰੋਗਰਾਮ ਕਰਵਾਏ ਜਾਂਦੇ ਹਨ ਅਤੇ ਕਰੀਬ 14 ਹਜ਼ਾਰ ਵਿਦਿਆਰਥੀ ਇੱਥੇ ਪੜ੍ਹਾਈ ਕਰ ਰਹੇ ਹਨ। ਦੋਵੇਂ ਅਦਾਰਿਆਂ ਦਰਮਿਆਨ ਹੋਏ ਇਸ ਸਮਝੌਤਾ ਤਹਿਤ ਸੀਸੀਜੀ ਲਾਂਡਰਾਂ ਦੇ ਵਿਦਿਆਰਥੀਆਂ ਨੂੰ ਨਿਊਜ਼ੀਲੈਂਡ ਵਿੱਚ ਜਾ ਕੇ ਪੜ੍ਹਾਈ ਅਤੇ ਕੰਮ ਕਰਨ ਦੇ ਮੌਕੇ ਪ੍ਰਦਾਨ ਹੋਣਗੇ। ਇਸ ਤੋਂ ਇਲਾਵਾ ਇਹ ਸਮਝੌਤਾ ਸੀਜੀਸੀ ਗਰੁੱਪ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਵਿਸ਼ਵ ਪੱਧਰ ’ਤੇ ਸੰਯੁਕਤ ਰਿਸਰਚ ਵਿੱਚ ਹਿੱਸਾ ਲੈਣ ਦੇ ਮੌਕੇ ਵੀ ਪੈਦਾ ਕਰੇਗਾ। ਇਸ ਦੇ ਨਾਲ ਸੀਜੀਸੀ ਦੇ ਵਿਦਿਆਰਥੀ ਜਿੱਥੇ ਆਪਣੀ ਡਿਗਰੀ ਵਿਦੇਸ਼ ਵਿੱਚ ਜਾ ਕੇ ਪੂਰੀ ਕਰ ਸਕਣਗੇ, ਉੱਥੇ ਉਹ ਤਿੰਨ ਸਾਲ ਦਾ ਪੋਸਟ ਸਟੱਡੀ ਵੀਜ਼ਾ ਵੀ ਪ੍ਰਾਪਤ ਕਰ ਸਕਣਗੇ, ਜੋ ਉਨ੍ਹਾਂ ਲਈ ਇੰਡਸਟਰੀ ਵਿੱਚ ਮੁਹਾਰਤ ਹਾਸਲ ਕਰਨ ਵਿੱਚ ਸਹਾਈ ਹੋਵੇਗਾ।
ਸੀਜੀਸੀ ਲਾਂਡਰਾਂ ਵਿੱਚ ਇੱਕ ਸਮਾਰੋਹ ਦੌਰਾਨ ਸਮਝੌਤੇ ’ਤੇ ਦਸਖ਼ਤ ਕਰਨ ਮੌਕੇ ਟੋਈ ਓਹੋਮਾਈ ਦੇ ਕੌਮਾਂਤਰੀ ਮੁਖੀ ਪੀਟਰ ਰਿਚਰਡਸਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਬਾਅਦ ਮਿਲਣ ਵਾਲਾ ਤਿੰਨ ਦਾ ਵਰਕ ਵੀਜ਼ਾ ਕਾਫ਼ੀ ਮਹੱਤਵਪੂਰਨ ਸਾਬਤ ਹੋਵੇਗਾ, ਜਿਸ ਦੀ ਸਹਾਇਤਾ ਨਾਲ ਉਹ ਖ਼ੁਦ ਨੂੰ ਨਿਊਜ਼ੀਲੈਂਡ ਦੇ ਹਾਲਾਤਾਂ ਦੇ ਅਨੁਕੂਲ ਬਣਾ ਸਕਣਗੇ। ਇਸ ਤੋਂ ਇਲਾਵਾ ਉਹ ਕੰਪਿਊਟਿੰਗ ਤੋਂ ਬਿਜ਼ਨਸ ਕੋਰਟ ਵੱਲ ਵੀ ਜਾ ਸਕਦੇ ਹਨ। ਸ੍ਰੀ ਪੀਟਰ ਨੇ ਸੀਜੀਸੀ ਗਰੁੱਪ ਦੇ ਵਿਦਿਆਰਥੀਆਂ ਨਾਲ ਵਨ-ਟੂ-ਵਨ ਗੱਲਬਾਤ ਵੀ ਕੀਤੀ ਅਤੇ ਨਿਊਜ਼ੀਲੈਂਡ ਵਿੱਚ ਪੜ੍ਹਾਈ ਕਰਨ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਨੂੰ ਸੰਭਾਵਿਤ ਮੌਕਿਆਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਕ੍ਰੈਡਿਟ ਟਰਾਂਸਫ਼ਰ, ਸਮਰ ਐਕਸਚੇਂਜ ਤੋਂ ਇਲਾਵਾ ਹੋਰ ਕਈ ਕੌਮਾਂਤਰੀ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਦਿੱਤੀ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…