nabaz-e-punjab.com

ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ 100 ਪ੍ਰਤੀਸ਼ਤ ਯਕੀਨੀ ਬਣਾਉਣ ’ਤੇ ਜ਼ੋਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜੁਲਾਈ
ਪਿਛਲੇ ਦਿਨੀਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਦੇ ਪ੍ਰਿੰਸੀਪਲਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨਾਲ ਮਨ ਦੀ ਗੱਲ ਕੀਤੀ ਅਤੇ ਇਹ ਵੀ ਕਿਹਾ ਕਿ ਸਕੂਲਾਂ ਵਿਚ ਵਿਦਿਆਥੀਆਂ ਦੀ ਹਾਜ਼ਰੀ 100 ਪ੍ਰਤੀਸ਼ਤ ਹੋਣੀ ਚਾਹੀਦੀ ਹੈ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰੈੱਸ ਸਕੱਤਰ ਸੁਰਜੀਤ ਸਿੰਘ ਮੁਹਾਲੀ ਨੇ ਸਿੱਖਿਆ ਸਕੱਤਰ ਦੀ ਇਸ ਭਾਵਨਾ ਦੀ ਕਦਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਸੰਗਠਨ ਆਪਣੀ ਡਿਊਟੀ ਪ੍ਰਤੀ ਸਮਰਪਿਤ ਹੋਕੇ ਕੰਮ ਕਰਦਾ ਰਿਹਾ ਹੈ ਅਤੇ ਭਵਿੱਖ ਵਿਚ ਵੀ ਸਾਰੇ ਅਧਿਆਪਕ ਅਜਿਹਾ ਹੀ ਕਰਦੇ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਸਾਨੂੰ ਬੱਚਿਆਂ ਦੀ ਹਾਜ਼ਰੀ ਵਧਾਉਣ ਦਾ ਯਤਨ ਕਰਨਾ ਚਾਹੀਦਾ ਹੈ ਕਿਉਂਕਿ 100 ਪ੍ਰਤੀਸ਼ਤ ਕੋਈ ਵੀ ਕਾਮ ਸੰਭਵ ਨਹੀਂ ਹੁੰਦਾ ਪਰੰਤੂੁ ਸਾਡਾ ਯਤਨ ਇਮਾਨਦਾਰੀ ਨਾਲ ਕੀਤਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਅਧਿਆਪਕ ਪਹਿਲਾਂ ਹੀ ਇਹ ਯਤਨ ਕਰਦੇ ਰਹੇ ਹਨ ਅਤੇ ਹੁਣ ਵੀ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਯਤਨ ਕਰਦੇ ਸਮੇਂ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਦੇ ਬਾਰੇ ਵਿਚ ਸਾਰੇ ਅਧਿਆਪਕ ਅਤੇ ਉੱਚ ਅਧਿਕਾਰੀ ਵੀ ਜਾਣਦੇ ਹਨ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੂੰ ਸਕੂਲਾਂ ਵਿਚ ਹਾਜ਼ਰ ਕਰਦੇ ਸਮੇਂ ਬਹੁਤ ਅਜਿਹੀਆਂ ਘਟਨਾਵਾਂ ਘੱਟ ਜਾਂਦੀਆਂ ਹਨ ਜਿਨ੍ਹਾਂ ਦਾ ਕਿਸੇ ਦੇ ਕੋਲ ਕੋਈ ਉਤਰ ਨਹੀਂ ਹੁੰਦਾ।
ਉਨ੍ਹਾਂ ਨੇ ਇਕ ਸੱਚੀ ਘਟਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਕ ਵਿਦਿਆਰਥੀ 3 ਦਿਨ ਤੋਂ ਸਕੂਲ ਨਹੀਂ ਆ ਰਿਹਾ ਸੀ। ਪਹਿਲੇ ਦੋ ਦਿਨ ਅਧਿਆਪਕ ਵਿਦਿਆਰਥੀ ਵਲੋਂ ਦੱਸੇ ਗਏ ਫੋਨ ਨੰਬਰ ’ਤੇ ਕਾਲ ਕਰਦਾ ਰਿਹਾ ਪਰੰਤੂੁ ਸੰਪਰਕ ਨਹੀਂ ਹੋ ਸਕਿਆ ਪਰੰਤੂੁ ਤੀਜੇ ਦਿਨ ਉਸ ਦੇ ਨਾਲ ਪੜ੍ਹਨ ਵਾਲੇ ਬੱਚਿਆਂ ਨੇ ਦੱਸਿਆ ਕਿ ਬੱਚਾ ਘਰ ਹੀ ਹੈ। ਇਸ ’ਤੇ ਅਧਿਆਪਕ ਜਦੋਂ ਉਸ ਬੱਚੇ ਕੇ ਘਰ ਗਿਆ ਅਤੇ ਪੁੱਛਿਆ ਕਿ ਉਹ ਸਕੂਲ ਕਿਉਂ ਨਹੀਂ ਆ ਰਿਹਾ ਤਾਂ ਪ੍ਰਵਾਸੀ ਮਜ਼ਦੂਰ ਦੇ ਉਸ ਬੱਚੇ ਨੇ ਕਿਹਾ ਕਿ ਉਸ ਦੇ ਮਾਤਾ-ਪਿਤਾ ਆਪਣੇ ਦੇਸ਼ ਗਏ ਹੋਏ ਹਨ ਅਤੇ ਪਿੱਛੇ ਘਰ ਵਿਚ ਉਨ੍ਹਾਂ ਦੀ ਇਕ ਬੱਕਰੀ ਹੈ। ਜੇਕਰ ਉਹ ਸਕੂਲ ਚੱਲਾ ਗਿਆ ਤਾਂ ਕੋਈ ਚੋਰ ਉਸਦੀ ਬੱਕਰੀ ਖੋਲ ਕੇ ਲੈ ਜਾਵੇਗਾ। ਇਸ ਲਈ ਜਦੋਂ ਤਕ ਉਸਦੇ ਮਾਤਾ-ਪਿਤਾ ਵਾਪਸ ਨਹੀਂ ਆਉਦੇ ਤਦ ਤਕ ਉਹ ਸਕੂਲ ਨਹੀਂ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਬਹੁਤ ਉਦਾਹਰਣ ਹਨ ਜਿਨ੍ਹਾਂ ਦੇ ਉੱਤਰ ਨਹੀਂ ਮਿਲਦੇ। ਜ਼ਮੀਨੀ ਪੱਧਰ ਦੀਆਂ ਸਮੱਸਿਆਵਾਂ ਦਾ ਪਤਾ ਸਾਨੂੰ ਸਮਾਜ ਵਿਚ ਜਾਕੇ ਹੀ ਪਤਾ ਲਗਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਅਧਿਆਪਕਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਗੈਰ ਹਾਜ਼ਰ ਬੱਚਿਆਂ ਨੂੰ ਸਕੂਲ ਲਿਆਉਣ ਅਤੇ ਉਨ੍ਹਾਂ ਦੀ 100 ਪ੍ਰਤੀਸ਼ਤ ਹਾਜ਼ਰੀ ਦੇ ਚੱਕਰ ਵਿਚ ਕਿਧਰੇ ਸਕੂਲ ਆਉਣ ਵਾਲੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਕਰ ਦੇਣ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…