ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿੱਦਿਅਕ ਮੁਕਾਬਲੇ: ਚਾਰ ਪ੍ਰਤੀਯੋਗਤਾਵਾਂ ਵਿੱਚ 1.23 ਲੱਖ ਬੱਚਿਆਂ ਨੇ ਭਾਗ ਲਿਆ

ਭਾਸ਼ਣ ਮੁਕਾਬਲੇ ਵਿੱਚ 28 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਲਿਆ ਹਿੱਸਾ

ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਅਗਸਤ:
ਸਿੱਖਿਆ ਵਿਭਾਗ ਪੰਜਾਬ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਆਨਲਾਈਨ ਵਿੱਦਿਅਕ ਮੁਕਾਬਲਿਆਂ ਦੀਆਂ ਹੁਣ ਤੱਕ ਸਕੂਲ ਪੱਧਰ ’ਤੇ ਨੇਪਰੇ ਚੜ੍ਹੀਆਂ ਚਾਰ ਪ੍ਰਤੀਯੋਗਤਾਵਾਂ ਵਿੱਚ 1 ਲੱਖ 23 ਹਜ਼ਾਰ 007 ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹਿੱਸਾ ਲੈ ਚੁੱਕੇ ਹਨ।
ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ਵਿੱਚ ਪੰਜਾਬ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਵੱਲੋਂ ਕਰਵਾਏ ਜਾ ਰਹੇ ਇਨ੍ਹਾਂ ਮੁਕਾਬਲਿਆਂ ਦੇ ਸ਼ਬਦ ਗਾਇਨ ਮੁਕਾਬਲਿਆਂ ਵਿੱਚ 20401, ਗੀਤ ਗਾਇਨ ਵਿੱਚ 33181, ਕਵਿਤਾ ਉਚਾਰਨ ਵਿੱਚ 40888 ਅਤੇ ਭਾਸ਼ਣ ਮੁਕਾਬਲੇ ਵਿੱਚ 28537 ਵਿਦਿਆਰਥੀ ਹਿੱਸਾ ਲੈ ਚੁੱਕੇ ਹਨ। ਇਨ੍ਹਾਂ ਮੁਕਾਬਲਿਆਂ ਵਿੱਚ ਪਟਿਆਲਾ ਜ਼ਿਲ੍ਹੇ ਦੇ ਪ੍ਰਾਇਮਰੀ ਵਿੰਗ ਦੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਹਿੱਸਾ ਲਿਆ ਹੈ।
ਭਾਸ਼ਣ ਮੁਕਾਬਲਿਆਂ ਵਿੱਚ ਸਰਕਾਰੀ ਸਕੂਲਾਂ ਦੇ ਸੈਕੰਡਰੀ ਵਿੰਗ ਦੇ 9243, ਮਿਡਲ ਵਿੰਗ ਦੇ 8820 ਅਤੇ ਪ੍ਰਾਇਮਰੀ ਵਰਗ ਦੇ 10474 ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਖ਼ਸੀਅਤ, ਉਪਦੇਸ਼ਾਂ, ਸਿੱਖਿਆਵਾਂ ਤੇ ਕੁਰਬਾਨੀ ’ਤੇ ਆਧਾਰਿਤ ਭਾਸ਼ਣ ਰਾਹੀਂ ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ 190 ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ ਵਿੱਚ ਹਿੱਸਾ ਲਿਆ। ਪੰਜਾਬ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਦੇ ਨਿਰਦੇਸ਼ਕ ਜਗਤਾਰ ਸਿੰਘ ਕੂਲੜੀਆਂ ਅਤੇ ਸਹਾਇਕ ਨਿਰਦੇਸ਼ਕਾ ਸ਼ਿਵਾਨੀ ਸੇਤੀਆ ਨੇ ਦੱਸਿਆ ਕਿ ਭਾਸ਼ਣ ਮੁਕਾਬਲੇ ਵਿੱਚ ਪਟਿਆਲਾ ਜ਼ਿਲ੍ਹੇ ਦੇ ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਨੇ ਸਭ ਤੋਂ ਵੱਧ ਭਾਗੀਦਾਰੀ ਨਾਲ ਲਗਾਤਾਰ ਚੌਥੀ ਪ੍ਰਤੀਯੋਗਤਾ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਪਟਿਆਲਾ ਨੇ 4464 ਬੱਚਿਆਂ ਨਾਲ ਪਹਿਲਾ, ਜਲੰਧਰ ਨੇ 3663 ਨਾਲ ਦੂਜਾ ਅਤੇ ਸੰਗਰੂਰ ਨੇ 2672 ਨਾਲ ਤੀਜਾ ਸਥਾਨ ਹਾਸਲ ਕੀਤਾ।
ਪ੍ਰਾਇਮਰੀ ਵਿੰਗ ’ਚੋਂ ਵੀ ਪਟਿਆਲਾ ਜ਼ਿਲ੍ਹੇ ਨੇ ਪੰਜਾਬ ਭਰ ’ਚੋਂ ਪਹਿਲਾ (3280), ਫਾਜ਼ਿਲਕਾ ਨੇ 949 ਨਾਲ ਦੂਜਾ ਤੇ ਜਲੰਧਰ ਨੇ (902) ਤੀਜਾ, ਮਿਡਲ ਵਿੰਗ ’ਚੋਂ ਜਲੰਧਰ ਨੇ (1345) ਨੇ ਪਹਿਲਾ, ਸੰਗਰੂਰ ਨੇ (968) ਨੇ ਦੂਜਾ ਤੇ ਫਿਰੋਜ਼ਪੁਰ ਨੇ (782) ਤੀਜਾ, ਸੈਕੰਡਰੀ ਵਿੰਗ ਵਿੱਚ ਜਲੰਧਰ ਨੇ (1416) ਪਹਿਲਾ, ਸੰਗਰੂਰ ਨੇ (899) ਦੂਜਾ ਤੇ ਲੁਧਿਆਣਾ ਨੇ (750) ਤੀਜਾ ਸਥਾਨ ਹਾਸਲ ਕੀਤਾ। ਪ੍ਰਾਇਮਰੀ ਬਲਾਕਾਂ ਵਿੱਚ ਭਾਦਸੋਂ-1 (ਪਟਿਆਲਾ) ਨੇ (807) ਪਹਿਲਾ, ਸਮਾਣਾ-1 (ਪਟਿਆਲਾ) ਨੇ (536) ਦੂਜਾ ਅਤੇ ਮੂਣਕ (ਸੰਗਰੂਰ) ਨੇ (356) ਤੀਜਾ, ਮਿਡਲ ਵਿੰਗ ਦੇ ਬਲਾਕਾਂ ਵਿੱਚ ਬਰਨਾਲਾ ਬਲਾਕ 196 ਨਾਲ ਪਹਿਲੇ, ਆਦਮਪੁਰ (ਜਲੰਧਰ) 182 ਨਾਲ ਦੂਜੇ ਅਤੇ ਮਹਿਲ ਕਲਾਂ (ਬਰਨਾਲਾ) ਨਾਲ 175 ਨਾਲ ਤੀਜੇ, ਸੈਕੰਡਰੀ ਵਿੰਗ ਦੇ ਬਲਾਕਾਂ ‘ਚੋਂ ਬਰਨਾਲਾ ਬਲਾਕ ਨੇ 212 ਨਾਲ ਪਹਿਲਾ, ਆਦਮਪੁਰ (ਜਲੰਧਰ) ਨੇ 194 ਨਾਲ ਦੂਜਾ ਅਤੇ ਮਹਿਲ ਕਲਾਂ (ਬਰਨਾਲਾ) 172 ਪ੍ਰਤੀਯੋਗੀਆਂ ਨਾਲ ਤੀਜਾ ਸਥਾਨ ਹਾਸਲ ਕੀਤਾ।

Load More Related Articles

Check Also

ਸੇਵਾਮੁਕਤ ਅਧਿਕਾਰੀਆਂ ਨੂੰ ਪਹਿਲ ਦੇ ਆਧਾਰ ’ਤੇ ਬਕਾਇਆਂ ਦਾ ਭੁਗਤਾਨ ਕਰੇ ਸਰਕਾਰ

ਸੇਵਾਮੁਕਤ ਅਧਿਕਾਰੀਆਂ ਨੂੰ ਪਹਿਲ ਦੇ ਆਧਾਰ ’ਤੇ ਬਕਾਇਆਂ ਦਾ ਭੁਗਤਾਨ ਕਰੇ ਸਰਕਾਰ ਨਬਜ਼-ਏ-ਪੰਜਾਬ, ਮੁਹਾਲੀ, 26…