Share on Facebook Share on Twitter Share on Google+ Share on Pinterest Share on Linkedin ਸਿੱਖਿਆ ਬੋਰਡ ਦੇ ਵਿੱਦਿਅਕ ਮੁਕਾਬਲਿਆਂ ਦੇ ਦੂਜੇ ਦਿਨ ਵੀ ਕੁੜੀਆਂ ਦੀ ਝੰਡੀ ਰਹੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਸਤੰਬਰ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜ਼ਿਲ੍ਹਾ ਪੱਧਰੀ ਸਹਿ-ਅਕਾਦਮਿਕ ਵਿੱਦਿਅਕ ਮੁਕਾਬਲਿਆਂ ਦੇ ਦੂਜੇ ਦਿਨ ਮਿਡਲ ਵਰਗ ਦੇ 7 ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਮੁਹਾਲੀ ਪਬਲਿਕ ਸਕੂਲ ਫੇਜ਼-10 ਐੱਸਏਐੱਸ ਨਗਰ ਵਿੱਚ ਕਰਵਾਏ ਗਏ। ਸਕੂਲ ਬੋਰਡ ਦੇ ਬੁਲਾਰੇ ਵੱਲੋਂ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਹੈ ਕਿ ਅੱਜ ਹੋਏ ਇਨ੍ਹਾਂ ਮੁਕਾਬਲਿਆਂ ਦੌਰਾਨ ਸੋਲੋ ਡਾਂਸ ਵਿੱਚ ਪਹਿਲਾ ਸਥਾਨ ਰਾਖੀ ਸਸਸ ਸਕੂਲ ਸਿੰਘਪੁਰਾ, ਦੂਜਾ ਸਥਾਨ ਸ਼ਰੂਤੀ ਸੰਤ ਵਰਿਆਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਰਤਵਾੜਾ ਸਾਹਿਬ, ਤੀਜਾ ਸਥਾਨ ਰਜਮੀਤ ਕੌਰ ਸੰਤ ਈਸ਼ਰ ਸਿੰਘ ਸੀਨੀਅਰ ਸੈਕੰਡਰੀ ਸਕੂਲ, ਭਾਸ਼ਣ ਵਿੱਚ ਪਹਿਲਾ ਸਥਾਨ ਨਿਤਿਕਾ ਸੰਤ ਈਸ਼ਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਸੈਕਟਰ-70, ਦੂਜਾ ਸਥਾਨ ਮਹਿਕਦੀਪ ਕੌਰ ਸਸਸ ਸਕੂਲ ਸਿੰਘਪੁਰਾ, ਤੀਜਾ ਸਥਾਨ ਕਮਲਪ੍ਰੀਤ ਸਿੰਘ ਗੁਰੂ ਨਾਨਕ ਐਜੂਕੇਸ਼ਨ ਸਕੂਲ ਲਾਂਡਰਾਂ, ਸ਼ਬਦ ਗਾਇਨ ਪਹਿਲਾ ਸਥਾਨ ਜਸ਼ਨਪ੍ਰੀਤ ਕੌਰ ਅਤੇ ਸਾਥੀ ਸੰਤ ਈਸ਼ਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਸੈਕਟਰ-70, ਦੂਜਾ ਸਥਾਨ ਰੂਥ ਅਤੇ ਸਾਥੀ ਸਰਕਾਰੀ ਹਾਈ ਕੁੰਭੜਾ, ਤੀਜਾ ਸਥਾਨ ਮਨਪ੍ਰੀਤ ਕੌਰ ਅਤੇ ਸਾਥੀ ਸਰਕਾਰੀ ਕੰਨਿਆਂ ਸੀਨੀਠਅਰ ਸੈਕੰਡਰੀ ਸਕੂਲ ਕੁਰਾਲੀ। ਇਸੇ ਤਰ੍ਹਾਂ ਲੋਕ ਗੀਤ ’ਚੋਂ ਪਹਿਲਾ ਸਥਾਨ ਜਸਪ੍ਰੀਤ ਕੌਰ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ, ਦੂਜਾ ਸਥਾਨ ਪੁਸ਼ਪਿੰਦਰ ਕੌਰ ਸੰਤ ਵਰਿਆਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਰਤਵਾੜਾ ਸਾਹਿਬ, ਤੀਜਾ ਸਥਾਨ ਕਵਿਤਾ ਸਰਕਾਰੀ ਹਾਈ ਕੁੰਭੜਾ, ਸੁੰਦਰ ਲਿਖਾਈ ’ਚੋਂ ਪਹਿਲਾ ਸਥਾਨ ਮਨਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਲਾਂਡਰਾਂ ਦੂਜਾ ਸਥਾਨ ਹਸਨਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ, ਤੀਜਾ ਸਥਾਨ ਵਿਸ਼ਾਲ ਸੰਤ ਈਸ਼ਰ ਸਿੰਘ ਸੀਨੀਅਰ ਸੈਕੰਡਰੀ ਸਕੂਲ, ਚਿੱਤਰਕਲਾ ’ਚੋਂ ਪਹਿਲਾ ਸਥਾਨ ਮੀਨਾ ਸੰਤ ਈਸ਼ਰ ਸਿੰਘ ਸੀਨੀਅਰ ਸੈਕੰਡਰੀ ਸਕੂਲ, ਦੂਜਾ ਸਥਾਨ ਦਿਲਪ੍ਰੀਤ ਕੌਰ ਗੁਰੂ ਨਾਨਕ ਐਜੂਕੇਸ਼ਨ ਸਕੂਲ ਲਾਂਡਰਾਂ, ਤੀਜਾ ਸਥਾਨ ਸਚਿਨ ਕਿਸ਼ੋਰ, ਕਵਿਤਾ ਉਚਾਰਨ ’ਚੋਂ ਪਹਿਲਾ ਸਥਾਨ ਰਿਧੀ ਬਾਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਰੜ, ਦੂਜਾ ਸਥਾਨ ਸਿਮਰਨਜੀਤ ਕੌਰ ਗੁਰੂ ਨਾਨਕ ਐਜੂਕੇਸ਼ਨ ਸਕੂਲ ਲਾਂਡਰਾਂ, ਤੀਜਾ ਸਥਾਨ ਮਹੇਸ਼ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਪੁਰਾ ਨੇ ਪ੍ਰਾਪਤ ਕੀਤਾ। ਅੱਜ ਦੇ ਜੇਤੂ ਬੱਚਿਆਂ ਨੂੰ ਮੁਹਾਲੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਕੁਲਵੰਤ ਕੌਰ ਨੇ ਇਨਾਮਾਂ ਦੀ ਵੰਡ ਕੀਤੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ