nabaz-e-punjab.com

ਸੰਤ ਈਸ਼ਰ ਸਿੰਘ ਪਬਲਿਕ ਸਕੂਲ ਮੁਹਾਲੀ ਵਿੱਚ ਵਿੱਦਿਅਕ ਮੁਕਾਬਲੇ ਕਰਵਾਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਗਸਤ:
ਸੰਤ ਈਸ਼ਰ ਸਿੰਘ ਪਬਲਿਕ ਸਕੂਲ, ਸੈਕਟਰ-70, ਮੁਹਾਲੀ ਵਿਖੇ ਵਿਦਿਆਰਥੀਆਂ ਵਿੱਚ ਕ੍ਰਿਰਿਆਤਮਕ ਰੁੱਚੀਆਂ ਨੂੰ ਉਜਾਗਰ ਕਰਨ ਲਈ ਅੰਤਰ ਹਾਊਸ ਵਿਦਿਅਕ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਹਾਊਸ 32 ਅੰਕ ਪ੍ਰਾਪਤ ਕਰਕੇ ਪਹਿਲੇ ਅਤੇ ਸਾਹਿਬਜ਼ਾਦਾ ਜੋਰਾਵਰ ਸਿੰਘ ਹਾਊਸ 31 ਅੰਕ ਪ੍ਰਾਪਤ ਕਰਕੇ ਦੂਜੇ ਸ ਥਾਨ ਤੇ ਰਿਹਾ। ਵੱਖ ਵੱਖ ਵਰਗਾਂ ਵਿਚ ਕਰਵਾਏ ਵੱਖ ਵੱਖ ਵੰਨਗੀਆਂ ਦੇ ਨਤੀਜੇ ਹੇਠ ਲਿਖੇ ਅਨੁਸਾਰ ਰਹੇ। ਭਾਸ਼ਣ ਮੁਕਾਬਲੇ ਵਿੱਚ ਪਹਿਲੇ ਗਰੁੱਪ ਵਿੱਚ ਜੀਵਨਪ੍ਰੀਤ ਕੌਰ ਪਹਿਲੇ ਅਤੇ ਜਸਨਦੀਪ ਕੌਰ ਦੂਜੇ ਸਥਾਨ ਤੇ, ਦੂਜੇ ਗਰੁੱਪ ਵਿਚ ਨਿਕੀਤਾ ਪਹਿਲੇ ਅਤੇ ਮਨਪ੍ਰੀਤ ਕੌਰ ਦੂਜੇ ਸਥਾਨ ਤੇ ਅਤੇ ਤੀਜੇ ਗਰੁੱਪ ਵਿਚ ਬਕਸ਼ਪ੍ਰੀਤ ਕੌਰ ਪਹਿਲੇ ਅਤੇ ਮਨਵੀਤ ਕੌਰ ਦੂਜੇ ਸਥਾਨ ਤੇ ਰਹੀ। ਕਵਿਤਾ ਉਚਾਰਣ ਮੁਕਾਬਲੇ ਵਿਚ ਦੂਜੇ ਗਰੁੱਪ ਵਿਚ ਖੁਸ਼ਬੂ ਪਹਿਲੇ ਅਤੇ ਕੋਮਲਪ੍ਰੀਤ ਕੌਰ ਦੂਜੇ ਸਥਾਨ ਤੇ ਅਤੇ ਤੀਜੇ ਗਰੁੱਪ ਵਿਚ ਪਰਨੀਤ ਕੌਰ ਪਹਿਲੇ ਅਤੇ ਸ਼ੂਭਮ ਸਿੰਘ ਬਿਸਟ ਦੂਜੇ ਸਥਾਨ ਤੇ ਰਿਹਾ।
ਸੁੰਦਰ ਲਿਖਾਈ ਮੁਕਾਬਲੇ ਦੇ ਪਹਿਲੇ ਵਰਗ ਵਿਚ ਨੂਰ ਪਹਿਲੇ ਅਤੇ ਜਸਪ੍ਰੀਤ ਕੌਰ ਦੂਜੇ ਸਥਾਨ ਤੇ, ਦੂਜੇ ਵਰਗ ਵਿਚ ਵਿਸ਼ਾਲ ਪਹਿਲੇ ਅਤੇ ਤਮਨਜੋਤ ਕੌਰ ਦੂਜੇ ਸਥਾਨ ਤੇ ਅਤੇ ਤੀਜੇ ਵਰਗ ਵਿਚ ਮੁਸਕਾਨ ਪਹਿਲੇ ਅਤੇ ਮਨਵੀਤ ਕੌਰ ਦੂਜੇ ਸਥਾਨ ਤੇ ਰਹੀਆਂ। ਮੌਕੇ ਤੇ ਚਿੱਤਕਾਰੀ ਮੁਕਾਬਲੇ ਦੇ ਪਹਿਲੇ ਵਰਗ ਵਿਚ ਅਰਨਵ ਭਾਰਦਵਾਜ ਪਹਿਲੇ ਅਤੇ ਸਿਮਰਨਜੀਤ ਕੌਰ ਦੂਜੇ ਸਥਾਨ ਤੇ, ਦੂਜੇ ਵਰਗ ਵਿੱਚ ਮੀਨਾ ਪਹਿਲੇ ਅਤੇ ਤਮਨਜੋਤ ਕੌਰ ਦੂਜੇ ਸਥਾਨ ਤੇ ਅਤੇ ਤੀਜੇ ਵਰਗ ਵਿਚ ਨਰੇਸ਼ ਪਹਿਲੇ ਅਤੇ ਅਨੂਰਾਧਾ ਦੂਜੇ ਸਥਾਨ ਤੇ ਰਹੀ। ਸੋਲੋ ਡਾਂਸ ਮੁਕਾਬਲੇ ਦੇ ਪਹਿਲੇ ਵਰਗ ਵਿਚ ਤਨੀਸਾ ਪਹਿਲੇ ਅਤੇ ਤਾਨੀਆ ਦੂਜੇ ਸਥਾਨ ਤੇ ਅਤੇ ਦੂਜੇ ਗਰੁੱਪ ਵਿਚ ਰਮਨਦੀਪ ਕੌਰ ਪਹਿਲੇ ਅਤੇ ਮਨਜੋਤ ਕੌਰ ਦੂਜੇ ਸਥਾਨ ਤੇ ਰਹੀ। ਸਕੂਲ ਦੀ ਪ੍ਰਿੰਸੀਪਲ ਪਵਨਦੀਪ ਕੌਰ ਗਿੱਲ ਨੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਅਜਿਹੇ ਪ੍ਰਤਿਭਾ ਖੋਜ ਮੁਕਾਬਲੇ ਵਿਦਿਆਰਥੀਆਂ ਅੰਦਰ ਛਿਪੀ ਕਲਾ ਨੂੰ ਉਜਾਗਰ ਕਰਦੇ ਹਨ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…