Nabaz-e-punjab.com

ਈਦ-ਉੱਲ-ਫਿਤਰ ਦਾ ਤਿਉਹਾਰ ਸਦਭਾਵਨਾ ਤੇ ਭਾਈਚਾਰਕ ਮੇਲ-ਮਿਲਾਪ ਦਾ ਪ੍ਰਤੀਕ: ਸਿੱਧੂ

ਸਖੀ ਲੱਖ ਦਾਤਾ ਸਰਵਰ ਲਾਲਾਂ ਵਾਲਾ ਪੀਰ ਦੀ ਦਰਗਾਹ ’ਤੇ ਕਰਵਾਇਆ ਪ੍ਰੋਗਰਾਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਜੂਨ:
ਇੱਥੇ ਸਖੀ ਲੱਖ ਦਾਤਾ ਸਰਵਰ ਲਾਲਾਂ ਵਾਲਾ ਪੀਰ ਦੇ ਅਸਥਾਨ ਉੱਤੇ ਅੱਜ ਸਖੀ ਸਰਵਰ ਲੱਖ ਦਾਤਾ ਪੀਰ ਵੈਲਫੇਅਰ ਕਮੇਟੀ ਮਟੌਰ ਵੱਲੋਂ ਈਦ-ਉੱਲ-ਫਿਤਰ ਦਾ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਬੋਲਦਿਆਂ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਈਦ-ਉੱਲ-ਫਿਤਰ ਦਾ ਤਿਉਹਾਰ ਜਿੱਥੇ ਸਾਨੂੰ ਸਦਭਾਵਨਾ ਦਾ ਹੋਕਾ ਦਿੰਦਾ ਹੈ, ਉੱਥੇ ਸਮੂਹ ਭਾਈਚਾਰਿਆਂ ਵਿੱਚ ਮੇਲ ਮਿਲਾਪ ਵਧਾਉਣ ਦਾ ਵੀ ਸੁਨੇਹਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਦੀ ਸੰਪੂਰਨਤਾ ਦਾ ਇਹ ਦਿਹਾੜਾ ਸਵੈ ਸੰਜਮ, ਅਨੁਸ਼ਾਸਨ ਤੇ ਰਹਿਮਦਿਲੀ ਦਾ ਪ੍ਰਤੀਕ ਹੈ, ਜੋ ਸਾਡੇ ਸਾਰਿਆਂ ਲਈ ਆਦਰਸ਼ ਹੈ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਮੌਕੇ ਬੁਰਾਈਆਂ ਤੇ ਵੈਰ ਭਾਵਨਾ ਤੋਂ ਮੁਕਤ ਸੰਸਾਰ ਦੀ ਸਿਰਜਣਾ ਲਈ ਸਾਨੂੰ ਜਿੱਥੇ ਇਕਜੁੱਟ ਹੋ ਕੇ ਕੰਮ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ, ਉਥੇ ਇਸ ਤਿਉਹਾਰ ਨੂੰ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਦੇ ਸਕਲਪ ਨਾਲ ਮਨਾਉਣਾ ਚਾਹੀਦਾ ਹੈ।
ਇਸ ਮੌਕੇ ਸਖੀ ਸਰਵਰ ਲੱਖ ਦਾਤਾ ਪੀਰ ਵੈਲਫੇਅਰ ਕਮੇਟੀ ਮਟੌਰ ਵੱਲੋਂ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੌਂਸਲਰ ਸੁਰਿੰਦਰ ਰਾਜਪੂਤ, ਕਮੇਟੀ ਦੇ ਪ੍ਰਧਾਨ ਸੌਦਾਗਰ ਖਾਨ, ਚੇਅਰਮੈਨ ਦਿਲਬਰ ਖਾਨ, ਵਿੱਤ ਸਕੱਤਰ ਤਰਸੇਮ ਖ਼ਾਨ, ਸਕੱਤਰ ਭੀਮ ਹੁਸੈਨ, ਦਿਲਸ਼ਾਦ ਖ਼ਾਨ, ਸਿਕੰਦਰ ਖ਼ਾਨ, ਚਰਨਜੀਤ ਚੰਨੀ, ਗੁਰਜੀਤ ਖ਼ਾਨ, ਸਲੀਮ ਖਾਨ, ਇਕਬਾਲ ਖਾਨ, ਸੁਰੇਸ਼ ਖਾਨ, ਗੁਲਜ਼ਾਰ ਖਾਨ, ਬਾਲ ਕ੍ਰਿਸ਼ਨ ਸ਼ਰਮਾ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Festivals

Check Also

ਦੁਸਹਿਰਾ: ਰਾਵਣ ਦੇ ਨਾਲ ਨਸ਼ਿਆਂ ਦਾ ਪੁਤਲਾ ਫੂਕਿਆ

ਦੁਸਹਿਰਾ: ਰਾਵਣ ਦੇ ਨਾਲ ਨਸ਼ਿਆਂ ਦਾ ਪੁਤਲਾ ਫੂਕਿਆ ਡੀਸੀ ਆਸ਼ਿਕਾ ਜੈਨ ਨੇ ਲੋਕਾਂ ਨੂੰ ਪੰਜਾਬ ਦੀ ਧਰਤੀ ਤੋਂ …