Nabaz-e-punjab.com

ਮੁਹਾਲੀ ਵਿੱਚ ਈਦ-ਉਲ-ਜ਼ੁਹਾ (ਬਕਰੀਦ) ਦਾ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ

ਸਿਹਤ ਮੰਤਰੀ ਬਲਬੀਰ ਸਿੱਧੂ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਗਲੇ ਮਿਲ ਕੇ ਦਿੱਤੀ ਈਦ ਦੀ ਵਧਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਗਸਤ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਅਤੇ ਨੇੜਲੇ ਪਿੰਡਾਂ ਵਿੱਚ ਅੱਜ ਈਦ-ਉੂਲ-ਜੂਹਾ (ਬਕਰੀਦ) ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇੱਕ ਦੂਜੇ ਦੇ ਗਲੇ ਮਿਲ ਕੇ ਮੁਬਾਰਕਬਾਦ ਦਿੱਤੀ। ਮੁਹਾਲੀ ਨਿਗਮ ਆਉਂਦੇ ਪਿੰਡ ਮਟੌਰ ਅਤੇ ਪਿੰਡ ਮਨੌਲੀ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸ਼ਿਰਕਤ ਕੀਤੀ ਅਤੇ ਮੁਸਲਿਮ ਭਾਈਚਾਰੇ ਨੂੰ ਬਕਰੀਦ ਦੀ ਵਧਾਈ ਦਿੱਤੀ।
ਇਸ ਮੌਕੇ ਬੋਲਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਭਾਰਤ ਵੱਖ-ਵੱਖ ਧਰਮਾਂ, ਭਾਸ਼ਾਵਾਂ ਅਤੇ ਰੀਤੀ ਰਵਾਜਾ ਦਾ ਸੁਮੇਲ ਹੈ ਅਤੇ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਹਮੇਸ਼ਾ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ ਹੈ। ਲਿਹਾਜ਼ਾ ਸਾਨੂੰ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਸਾਂਝੇ ਅਤੇ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਮੰਤਰੀ ਨੇ ਦੋਵੇਂ ਪਿੰਡਾਂ ਦੀਆਂ ਮੁਸਲਿਮ ਵੈੱਲਫੇਅਰ ਕਮੇਟੀਆਂ ਨੂੰ 51-51 ਹਜ਼ਾਰ ਰੁਪਏ ਦੇ ਚੈੱਕ ਵੀ ਭੇਟ ਕੀਤੇ।
ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਸਰਵਰ ਮੁਸਲਿਮ ਵੈੱਲਫੇਅਰ ਕਮੇਟੀ ਮਟੌਰ ਦੇ ਪ੍ਰਧਾਨ ਸੁਦਾਗਰ ਖਾਨ, ਚੇਅਰਮੈਨ ਦਿਲਬਰ ਖਾਨ, ਕੈਸ਼ੀਅਰ ਤਰਸੇਮ ਖਾਨ, ਭੀਮ ਹੁਸੈਨ, ਸਲੀਮ ਖਾਨ, ਇਕਬਾਲ ਖਾਨ, ਬਹਾਦਰ ਖਾਨ, ਸਿਕੰਦਰ ਖਾਨ, ਅਮਰੀਕ ਸਿੰਘ ਸਰਪੰਚ ਮਟੌਰ, ਪ੍ਰਦੀਪ ਸੋਨੀ, ਮੱਖਣ ਸਿੰਘ ਮਟੌਰ, ਜਗੀਰ ਸਿੰਘ, ਬਾਲ ਕ੍ਰਿਸ਼ਨ ਸ਼ਰਮਾ ਅਤੇ ਮੁਸਲਿਮ ਵੈੱਲਫੇਅਰ ਕਮੇਟੀ ਮਨੌਲੀ ਦੇ ਪ੍ਰਧਾਨ ਨਾਜਰ ਅਲੀ, ਬਸ਼ੀਰ ਖਾਨ, ਅਨੀਸ਼ ਮੁਹੰਮਦ, ਸਫ਼ੀ ਮੁਹੰਮਦ, ਦਾਰਾ ਖਾਨ, ਸਰਵਰ ਅਲੀ, ਅਵਤਾਰ ਖਾਨ, ਹਰਮੇਸ਼ ਕੁਰੜੀ, ਗਿਆਨੀ ਗੁਰਮੇਲ ਸਿੰਘ ਮਨੌਲੀ, ਗੁਰਦੀਪ ਸਿੰਘ ਬਾਸੀ ਮੈਂਬਰ ਬਲਾਕ ਸਮਿਤੀ, ਜੋਰਾ ਸਿੰਘ ਸਰਪੰਚ ਮਨੌਲੀ ਤੇ ਦਰਬਾਰਾ ਸਿੰਘ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।
ਇਸ ਤਰ੍ਹਾਂ ਇੱਥੋਂ ਦੇ ਫੇਜ਼-11 ਦੀ ਮਸਜਿਦ ਸਮੇਤ ਪਿੰਡ ਸੋਹਾਣਾ, ਪਿੰਡ ਸ਼ਾਹੀਮਾਜਰਾ, ਕਸਬਾ ਲਾਂਡਰਾਂ, ਸਨੇਟਾ, ਬਲੌਂਗੀ ਅਤੇ ਹੋਰਨਾਂ ਇਲਾਕਿਆਂ ਵਿੱਚ ਸਥਿਤ ਮਸਜਿਦਾਂ ਵਿੱਚ ਨਮਾਜ ਅਦਾ ਕੀਤੀ ਗਈ। ਈਦ ਦੀ ਨਮਾਜ ਲਈ ਸਵੇਰੇ ਅੱਠ ਵਜੇ ਦਾ ਸਮਾਂ ਤੈਅ ਕੀਤਾ ਗਿਆ ਸੀ ਅਤੇ ਵੱਖ-ਵੱਖ ਥਾਵਾਂ ’ਤੇ ਅੱਠ ਵਜੇ ਤੋਂ ਸਾਢੇ ਅੱਠ ਵਜੇ ਤੱਕ ਨਮਾਜ ਅਦਾ ਕੀਤੀ ਗਈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …