ਪ੍ਰਭ ਆਸਰਾ ਵਿੱਚ ਅੱਠ ਹੋਰ ਲਵਾਰਿਸ਼ ਨਾਗਰਿਕਾਂ ਨੂੰ ਮਿਲੀ ਸ਼ਰਨ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 25 ਫਰਵਰੀ:
ਸ਼ਹਿਰ ਵਿਚ ਲਵਾਰਸ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ‘ਪ੍ਰਭ ਆਸਰਾ’ ਸੰਸਥਾ ਵਿਚ ਅੱਠ ਹੋਰ ਲਵਾਰਸ ਨਾਗਰਿਕਾਂ ਨੂੰ ਸ਼ਰਨ ਮਿਲੀ, ਪ੍ਰਬੰਧਕਾਂ ਵੱਲੋਂ ਇਨ੍ਹਾਂ ਪ੍ਰਾਣੀਆਂ ਦੀ ਸੇਵਾ ਸੰਭਾਲ ਤੇ ਇਲਾਜ਼ ਸ਼ੁਰੂ ਕਰ ਦਿੱਤਾ ਗਿਆ। ਸੰਸਥਾ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਤੇ ਬੀਬੀ ਰਜਿੰਦਰ ਕੌਰ ਪਡਿਆਲਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੇ ਦਿਨੀਂ 70 ਸਾਲਾਂ ਸ਼ਕਤੀ ਜਿਸ ਦੀਆਂ ਦੋਨੋਂ ਲੱਤਾਂ ’ਤੇ ਪਲੱਸਤਰ ਲੱਗਿਆ ਹੋਇਆ ਸੀ ਨੂੰ ਪੀ.ਜੀ.ਆਈ ਚੰਡੀਗੜ੍ਹ ਦੇ ਡਾਕਟਰਾਂ ਵੱਲੋਂ ਦੇਖਭਾਲ ਲਈ ‘ਪ੍ਰਭ ਆਸਰਾ’ ਵਿੱਚ ਭੇਜਿਆ ਗਿਆ। ਜਿਸ ਦੇ ਪਰਿਵਾਰਕ ਮੈਂਬਰਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ।
ਇਸੇ ਤਰ੍ਹਾਂ ਸੁਨੀਤਾ ਨਾਮਕ 20 ਸਾਲਾ ਨੌਜਵਾਨ ਲੜਕੀ ਨੂੰ ਚੰਡੀਗੜ੍ਹ ਪੁਲੀਸ ਵੱਲੋਂ ਸਮਾਜ ਦਰਦੀ ਸੱਜਣਾਂ ਦੇ ਸਹਿਯੋਗ ਨਾਲ ‘ਪ੍ਰਭ ਆਸਰਾ’ ਵਿਖੇ ਪਹੁੰਚਾਇਆ ਗਿਆ ਜੋ ਕਿ ਦਿਮਾਗੀ ਤੌਰ ਤੇ ਪ੍ਰੇਸ਼ਾਨ ਹਾਲਤ ਵਿਚ ਸੈਕਟਰ 43 ਚੰਡੀਗੜ੍ਹ ਵਿਖੇ ਲਵਾਰਸ਼ ਘੁੰਮ ਰਹੀ ਸੀ। ਇਸੇ ਤਰ੍ਹਾਂ 72 ਸਾਲਾ ਮਾਨਸਿਕ ਤੌਰ ਤੇ ਪ੍ਰੇਸ਼ਾਨ ਅੌਰਤ ਜਿਸ ਦਾ ਨਾਮ ਕਮਲਾ ਹੈ ਨੂੰ ਸਿਵਲ ਹਸਪਤਾਲ ਰੋਪੜ ਦੇ ਪ੍ਰਬੰਧਕਾਂ ਵੱਲੋਂ ‘ਪ੍ਰਭ ਆਸਰਾ’ ਸੰਸਥਾ ਭੇਜਿਆ ਗਿਆ। ਇਸੇ ਤਰ੍ਹਾਂ ਮਹੇਸ਼ ਚੰਦ 62 ਸਾਲ ਨਾਮਕ ਵਿਆਕਤੀ ਨੂੰ ਮੁਹਾਲੀ ਪੁਲਿਸ ਵੱਲੋਂ ਸੰਸਥਾ ਵਿਚ ਦਾਖਲ ਕਰਵਾਇਆ ਗਿਆ ਸੀ ਜੋ ਕਿ ਮਦਨਹੇੜੀ ਵਿਖੇ ਲਵਾਰਸ ਹਾਲਤ ਵਿਚ ਮਿਲਿਆ ਸੀ।
ਇਸੇ ਤਰ੍ਹਾਂ ਅਮਰਜੀਤ ਸਿੰਘ 55 ਸਾਲ ਦੇ ਵਿਆਕਤੀ ਪਿੰਡ ਦਾਉਮਾਜਰਾ ਵਿਖੇ ਗੁਰੂਘਰ ਵਿਚ ਲਵਾਰਸ ਘੁੰਮ ਰਿਹਾ ਸੀ ਜਿਸ ਨੂੰ ਪੰਚਾਇਤ ਵੱਲੋਂ ਸਮਾਜ ਦਰਦੀ ਸੱਜਣਾਂ ਅਤੇ ਪ੍ਰਸਾਸ਼ਨ ਦੇ ਸਹਿਯੋਗ ਨਾਲ ਸੰਸਥਾ ਪਹੁੰਚਾਇਆ ਗਿਆ। ਇਸੇ ਤਰ੍ਹਾਂ ਸੁਨੀਲ 26 ਸਾਲਾ ਨਾਮਕ ਨੌਜੁਆਨ ਕੁਰਾਲੀ ਦੇ ਵਾਰਡ ਨੰਬਰ 15 ਵਿਚ ਲਵਾਰਸ਼ ਘੁੰਮ ਰਿਹਾ ਸੀ ਜਿਸ ਨੂੰ ਪੁਲੀਸ ਵੱਲੋਂ ਸਸੰਥਾ ਪਹੁੰਚਾਇਆ ਗਿਆ। ਇਸ ਤਰ੍ਹਾਂ ਰੇਸ਼ਮਾ 35 ਨਾਮਕ ਅੌਰਤ ਪਿੰਡ ਚਡਿਆਲਾ ਵਿੱਚ ਤਰਸਯੋਗ ਹਾਲਤ ਵਿਚ ਮਿਲੀ ਜਿਸ ਨੂੰ ਡੇਰਾਬਸੀ ਪੁਲਿਸ ਵੱਲੋਂ ਸਮਾਜ ਦਰਦੀ ਸੱਜਣਾਂ ਦੇ ਸਹਿਯੋਗ ਨਾਲ ‘ਪ੍ਰਭ ਆਸਰਾ’ ਪਹੁੰਚਾਇਆ ਗਿਆ। ਇਸੇ ਤਰ੍ਹਾਂ ਵੌਸੀਮ 60 ਨਾਮਕ ਵਿਆਕਤੀ ਜੋ ਕਿ ਰੋਪੜ ਪੁਲਿਸ ਨੂੰ ਸਦਾਬਰਤ ਗੁਰਦਵਾਰੇ ਨੇੜੇ ਤਰਸਯੋਗ ਹਾਲਤ ਵਿਚ ਮਿਲਿਆ ਜਿਸ ਨੂੰ ‘ਪ੍ਰਭ ਆਸਰਾ’ ਭੇਜਿਆ ਗਿਆ। ਇਸ ਸਬੰਧੀ ਗਲਬਾਤ ਕਰਦਿਆਂ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਕਤ ਨਾਗਰਿਕਾਂ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ ਉਹ ਪ੍ਰਬੰਧਕਾਂ ਨਾਲ ਸੰਪਰਕ ਕਰ ਸਕਦਾ ਹੈ ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…