Share on Facebook Share on Twitter Share on Google+ Share on Pinterest Share on Linkedin ਏਕਮ ਢਿੱਲੋਂ ਕਤਲ ਕਾਂਡ: ਮੁੱਖ ਗਵਾਹ ਆਟੋ ਚਾਲਕ ਨੇ ਜਾਨ ਮਾਲ ਨੂੰ ਖ਼ਤਰਾ ਦੱਸਿਆ ਚੰਡੀਗੜ੍ਹ ਅਤੇ ਮੁਹਾਲੀ ਦੇ ਐਸਐਸਪੀ ਨੂੰ ਦਿੱਤੀਆਂ ਲਿਖਤੀ ਸ਼ਿਕਾਇਤਾਂ, ਹਿਮਾਚਲੀ ਨੰਬਰ ਤੋਂ ਆਇਆ ਧਮਕੀ ਭਰਿਆ ਫੋਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਸਤੰਬਰ: ਮੁਹਾਲੀ ਦੇ ਬਹੁ ਚਰਚਿਤ ਏਕਮ ਸਿੰਘ ਢਿੱਲੋਂ ਕਤਲ ਕਾਂਡ ਵਿੱਚ ਬੁੱਧਵਾਰ ਨੂੰ ਨਵਾਂ ਮੋੜ ਆਇਆ ਹੈ। ਇਸ ਕਤਲ ਕਾਂਡ ਦੇ ਮੁੱਖ ਗਵਾਹ ਆਟੋ ਚਾਲਕ ਤੂਲ ਬਹਾਦਰ ਨੇ ਚੰਡੀਗੜ੍ਹ ਅਤੇ ਮੁਹਾਲੀ ਦੇ ਐਸਐਸਪੀ ਨੂੰ ਵੱਖੋ ਵੱਖਰੀਆਂ ਸ਼ਿਕਾਇਤਾਂ ਦੇ ਕੇ ਆਪਣੀ ਜਾਨ ਮਾਲ ਨੂੰ ਖਤਰਾ ਦੱਸਿਆ ਹੈ। ਸ਼ਿਕਾਇਤ ਅਨੁਸਾਰ ਉਸ ਨੂੰ ਧਮਕੀਆਂ ਮਿਲ ਰਹੀ ਹਨ ਕਿ ਉਹ ਮੁਲਜ਼ਮ ਸੀਰਤ ਦੇ ਖ਼ਿਲਾਫ਼ ਗਵਾਹੀ ਦੇਣ ਜ਼ਿਲ੍ਹਾ ਅਦਾਲਤ ਵਿੱਚ ਨਾ ਜਾਵੇ। ਸੀਰਤ ਇਸ ਮਾਮਲੇ ਦੀ ਮੁੱਖ ਮੁਲਜ਼ਮ ਹੈ। ਜਿਸ ਦੇ ਖ਼ਿਲਾਫ਼ ਸੈਸ਼ਨ ਕੋਰਟ ਵੱਲੋਂ ਦੋਸ਼ ਤੈਅ ਕੀਤੇ ਜਾ ਚੁੱਕੇ ਹਨ। ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਡੀਐਸਪੀ ਸਿਟੀ ਆਲਮ ਵਿਜੇ ਸਿੰਘ ਨੂੰ ਮਾਮਲੇ ਦੀ ਜਾਂਚ ਸੌਂਪੀ ਹੈ ਅਤੇ ਅਗਲੇ ਤਿੰਨ ਦਿਨਾਂ ਦੇ ਅੰਦਰ ਅੰਦਰ ਆਪਣੀ ਜਾਂਚ ਰਿਪੋਰਟ ਦੇਣ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਵਿੱਚ ਕਿਸੇ ਵੀ ਕਸੂਰਵਾਰ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ। ਪੁਲੀਸ ਨੇ ਆਟੋ ਚਾਲਕ ਨੂੰ ਕਿਹਾ ਕਿ ਉਸ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਆਟੋ ਚਾਲਕ ਅਨੁਸਾਰ ਬੀਤੀ 6 ਸਤੰਬਰ ਨੂੰ ਉਹ ਆਪਣੇ ਆਟੋ ਉੱਤੇ ਘਰ ਨੂੰ ਜਾ ਰਿਹਾ ਸੀ। ਜਦੋਂ ਉਹ ਸੈਕਟਰ-33 ਸਰਕਾਰੀ ਮਾਡਲ ਸਕੂਲ ਦੇ ਨਜ਼ਦੀਕੀ ਕੋਲ ਪੁੱਜਾ, ਤਾਂ ਉਸ ਨੂੰ ਮੋਟਰ ਸਾਈਕਲ ਸਵਾਰ ਦੋ ਵਿਅਕਤੀਆਂ ਨੇ ਘੇਰ ਲਿਆ ਅਤੇ ਉਸ ਨੂੰ ਮੁਲਜ਼ਮ ਸੀਰਤ ਦੇ ਖ਼ਿਲਾਫ਼ ਗਵਾਹੀ ਨਾ ਦੇਣ ਲਈ ਧਮਕਾਇਆ ਗਿਆ ਅਤੇ ਧਮਕੀ ਦਿੱਤੀ ਜੇਕਰ ਗਵਾਹੀ ਦੇਣ ਅਦਾਲਤ ਵਿੱਚ ਗਿਆ ਤਾਂ ਉਸ ਦੀ ਖ਼ੈਰ ਨਹੀਂ ਹੈ। ਜਿਸ ਕਾਰਨ ਉਹ ਬਹੁਤ ਡਰ ਗਿਆ ਸੀ ਅਤੇ ਤੁਰੰਤ ਘਰ ਚਲਾ ਗਿਆ। ਕਿਸੇ ਨੂੰ ਇਸ ਬਾਰੇ ਵਿੱਚ ਕੁੱਝ ਨਹੀਂ ਦੱਸਿਆ। ਇਹੀ ਨਹੀਂ ਬਾਅਦ ਵਿੱਚ ਉਸ ਨੂੰ ਹਿਮਾਚਲ ਦੇ ਨੰਬਰ ਤੋਂ ਧਮਕੀ ਭਰੇ ਫੋਨ ਵੀ ਆਏ ਹਨ। ਜਾਣਕਾਰੀ ਅਨੁਸਾਰ ਫੇਜ਼-3ਬੀ1 ਵਿੱਚ ਬੀਤੀ 19 ਮਾਰਚ ਨੂੰ ਏਕਮ ਢਿੱਲੋਂ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ। ਸੀਰਤ ਨੂੰ ਕਾਰ ਦੀ ਡਿੱਗੀ ਵਿੱਚ ਸੂਟਕੇਸ ਵਿੱਚ ਲਾਸ਼ ਰੱਖਦੇ ਆਟੋ ਚਾਲਕ ਨੇ ਦੇਖਿਆ ਸੀ। ਸਬੰਧਤ ਮਕਾਨ ਵਿੱਚ ਸੀਰਤ ਆਪਣੇ ਪਤੀ ਨਾਲ ਕਿਰਾਏ ’ਤੇ ਰਹਿੰਦੀ ਸੀ। ਇਹ ਮਾਮਲਾ ਜ਼ਿਲ੍ਹਾ ਮੁਹਾਲੀ ਦੀ ਸੈਸ਼ਨ ਜੱਜ ਅਰਚਨਾ ਪੁਰੀ ਦੀ ਅਦਾਲਤ ਵਿੱਚ ਚਲ ਰਿਹਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ