nabaz-e-punjab.com

ਏਕਮ ਢਿੱਲੋਂ ਹੱਤਿਆ ਕਾਂਡ: ਮਟੌਰ ਪੁਲੀਸ ਵੱਲੋਂ ਮੁਹਾਲੀ ਅਦਾਲਤ ਵਿੱਚ ਮ੍ਰਿਤਕ ਦੀ ਪਤਨੀ ਦੇ ਖ਼ਿਲਾਫ਼ ਚਲਾਨ ਪੇਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂਨ:
ਇੱਥੋਂ ਦੇ ਫੇਜ਼-3ਬੀ1 ਵਿੱਚ ਹੋਏ ਏਕਮ ਸਿੰਘ ਢਿੱਲੋਂ ਦੇ ਕਤਲ ਮਾਮਲੇ ਵਿੱਚ ਮਟੌਰ ਪੁਲੀਸ ਵੱਲੋਂ ਵੀਰਵਾਰ ਨੂੰ ਮ੍ਰਿਤਕ ਦੀ ਮੁਲਜ਼ਮ ਪਤਨੀ ਸੀਰਤ ਕੌਰ ਦੇ ਖ਼ਿਲਾਫ਼ ਮੁਹਾਲੀ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਗਿਆ। ਸੀਰਤ ਦੇ ਖ਼ਿਲਾਫ਼ ਕਤਲ ਅਤੇ ਅਸਲਾ ਐਕਟ ਅਧੀਨ 100 ਪੰਨਿਆਂ ਦਾ ਚਲਾਨ ਤਿਆਰ ਕੀਤਾ ਗਿਆ ਹੈ। ਜਿਸ ਵਿੱਚ 55 ਵਿਅਕਤੀਆਂ ਨੂੰ ਸਰਕਾਰੀ ਗਵਾਹ ਬਣਾਇਆ ਗਿਆ ਹੈ। ਇਸ ਸਬੰਧੀ ਮਟੌਰ ਥਾਣਾ ਦੇ ਐਸਐਚਓ ਤਰਲੋਚਨ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਆਟੋ ਚਾਲਕ ਨੂੰ ਮੌਕੇ ਦਾ ਗਵਾਹ ਬਣਾਇਆ ਗਿਆ ਹੈ ਅਤੇ ਉਸ ਦੇ 164 ਦੇ ਤਹਿਤ ਅਦਾਲਤ ਵਿੱਚ ਬਿਆਨ ਦਰਜ ਕਰਵਾਏ ਗਏ ਹਨ। ਜਦੋਂ ਕਿ ਖੂਨ ਨਾਲ ਲਥ-ਪਥ ਕੱਪੜਿਆਂ ਅਤੇ ਚੱਪਲਾਂ ਨੂੰ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਕੰਧ ਨੇੜੇ ਖੁਰਦ-ਬੁਰਦ ਕਰਨ ਦੀ ਨੀਅਤ ਨਾਲ ਸੁੱਟਣ ਲਈ ਸੀਰਤ ਦੇ ਖ਼ਿਲਾਫ਼ ਧਾਰਾ-201 ਲਗਾਈ ਗਈ ਹੈ। ਉਧਰ, ਪੁਲੀਸ ਨੇ ਸ਼ਿਕਾਇਤਕਰਤਾ ਦੇ ਕਹਿਣ ਤੇ ਸੀਰਤ ਦੀ ਮਾਂ, ਭਰਾ ਅਤੇ ਇੱਕ ਹੋਰ ਵਿਅਕਤੀ ਨੂੰ ਪੁੱਛਗਿੱਛ ਲਈ ਥਾਣੇ ਬੁਲਾਇਆ ਸੀ ਪ੍ਰੰਤੂ ਮੁੱਢਲੀ ਪੁੱਛ-ਗਿੱਛ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਸਾਹਮਣੇ ਨਹੀਂ ਆਈ। ਭਾਵੇਂ ਪੁਲੀਸ ਨੂੰ ਇਸ ਵਾਰਦਾਤ ਦੌਰਾਨ ਵਰਤਿਆ ਹਥਿਆਰ ਤਾਂ ਮਿਲ ਗਿਆ ਸੀ, ਪਰ ਇਸ ਹਥਿਆਰ ਤੋਂ ਚੱਲੀ ਗੋਲੀ ਸਬੰਧੀ ਅਜੇ ਫਰੈਂਸਿਕ ਰਿਪੋਰਟ ਆਉਣੀ ਬਾਕੀ ਹੈ।
ਦੱਸਣਯੋਗ ਹੈ ਕਿ ਇਸ ਕੇਸ ’ਚ ਕਈ ਉਤਰਾਅ-ਚਆੜ ਵੀ ਆਏ, ਜਿਵੇਂ ਸੀਰਤ ਨੇ ਪਹਿਲਾਂ ਅਦਾਲਤ ’ਚ ਕਿਹਾ ਸੀ ਕਿ ਏਕਮ ਨੂੰ ਉਸ ਨੇ ਹੀ ਗੋਲੀ ਮਾਰੀ ਹੈ, ਮਗਰੋਂ ਉਸੇ ਅਦਾਲਤ ’ਚ ਪੇਸ਼ੀ ਦੌਰਾਨ ਆਪਣੇ ਪਹਿਲਾਂ ਦਿੱਤੇ ਬਿਆਨਾਂ ਤੋਂ ਉਲਟ ਕਿਹਾ ਕਿ ਏਕਮ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਜਦੋਂ ਕਿ ਪੁਲਿਸ ਦਾ ਉਸ ਸਮੇਂ ਅਦਾਲਤ ’ਚ ਕਹਿਣਾ ਸੀ ਕਿ ਸੀਰਤ ਪੁੱਛ-ਗਿੱਛ ਦੌਰਾਨ ਕਹਿ ਰਹੀ ਹੈ ਕਿ ਇਹ ਗੋਲੀ ਉਸਦੇ ਭਰਾ ਵਿਨੈਪ੍ਰਤਾਪ ਨੇ ਚਲਾਈ ਹੈ। ਵਿਨੈਪ੍ਰਤਾਪ ਦਾ ਨਾਂ ਆਉਣ ਤੋਂ ਬਾਅਦ ਉਸ ਦੇ ਹੱਕ ’ਚ ਪਿੰਡ ਅਬਲ ਖੁਰਾਨਾ ਜਿਲ੍ਹਾ ਮੁਕਤਸਰ ਅਤੇ ਕਰੀਬ ਅੱਧਾ ਦਰਜਨ ਹੋਰ ਪਿੰਡਾ ਦੀ ਪੰਚਾਇਤ ਨੇ ਜਿਲਾ ਪੁਲਿਸ ਮੁਖੀ ਨੂੰ ਮਿਲ ਕੇ ਦੱਸਿਆ ਸੀ ਕਿ ਸੀਰਤ ਅਤੇ ਉਸ ਦੀ ਮਾਂ ਜਸਵਿੰਦਰ ਕੌਰ ਨਾਲ ਪ੍ਰਾਪਰਟੀ ਨੂੰ ਲੈ ਕੇ ਕਾਫੀ ਸਮੇਂ ਤੋਂ ਵਿਨੈ ਪ੍ਰਤਾਪ ਸਿੰਘ ਦੀ ਅਣਬਣ ਚੱਲ ਰਹੀ ਹੈ ਅਤੇ ਕਾਫ਼ੀ ਸਮੇਂ ਤੋਂ ਉਹ ਇੱਕ ਦੂਜੇ ਨੂੰ ਬੁਲਾਉਂਦੇ ਵੀ ਨਹੀਂ। ਉਨ੍ਹਾਂ ਦੱÎਸਿਆ ਸੀ ਕਿ ਸੀਰਤ ਅਤੇ ਏਕਮ ਦੇ ਵਿਆਹ ’ਤੇ ਵੀ ਵਿਨੈ ਪ੍ਰਤਾਪ ਨਹੀਂ ਸੀ ਗਿਆ। ਉਧਰ, ਪੁਲੀਸ ਨੇ ਸੀਰਤ ਕੌਰ ਦਾ ਲਾਈ ਡੀਟੈਕਰ ਟੈਸਟ (ਝੂਠ ਫੜਨ ਵਾਲਾ ਟੈਸਟ) ਕਰਵਾਉਣ ਲਈ ਅਦਾਲਤ ਵਿੱਚ ਅਰਜ਼ੀ ਵੀ ਦਾਇਰ ਕੀਤੀ ਸੀ ਪਰ ਸੀਰਤ ਕੌਰ ਨੇ ਇਹ ਟੈਸਟ ਕਰਵਾਉਣ ਤੋਂ ਮਨਾਂ ਕਰ ਦਿੱਤਾ ਸੀ।
ਉਂਜ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਵਿਸ਼ੇਸ਼ ਜਾਂਚ ਟੀਮ ਦੀ ਵੱਖ ਵੱਖ ਪਹਿਲੂਆਂ ’ਤੇ ਜਾਂਚ ਚੱਲ ਰਹੀ ਹੈ। ਸਿੱਟ ਸੀਰਤ ਦੀ ਮਾਂ ਜਸਵਿੰਦਰ ਕੌਰ, ਭਰਾ ਵਿਨੈਪ੍ਰਤਾਪ ਸਿੰਘਠ ਬਰਾੜ ਅਤੇ ਇੱਕ ਹੋਰ ਨਾਮਜ਼ਦ ਵਿਅਕਤੀ ਨਿਮਰ ਸਿੰਘ ਦੀ ਸ਼ੱਕੀ ਭੂਮਿਕਾ ਬਾਰੇ ਜਾਂਚ ਜਾਰੀ ਹੈ। ਚਲਾਨ ਵਿੱਚ ਦੱਸਿਆ ਗਿਆ ਹੈ ਕਿ ਏਕਮ ਸਿੰਘ ਦਾ ਕਤਲ ਉਸ ਦੀ ਪਤਨੀ ਸੀਰਤ ਕੌਰ ਨੇ ਹੀ ਕੀਤਾ ਸੀ, ਕਤਲ ਤੋਂ ਬਾਅਦ ਏਕਮ ਦੀ ਲਾਸ਼ ਨੂੰ ਸੂਟ ਕੇਸ ਵਿੱਚ ਪਾ ਕੇ ਖੁਰਦ-ਬੁਰਦ ਕਰਨ ਦੀ ਤਿਆਰ ਕੀਤੀ ਜਾ ਰਹੀ ਸੀ ਕਿ ਇੱਕ ਆਟੋ ਚਾਲਕ ਦੀ ਸੂਚਨਾ ’ਤੇ ਸੀਰਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

Load More Related Articles
Load More By Nabaz-e-Punjab
Load More In Court and Police

Check Also

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ ਮੁਹਾਲੀ ਅਦ…