ਸਮਾਜ ਦੀ ਸ਼ਾਨ ਤੇ ਅਨੁਭਵਾਂ ਦੀ ਖਾਨ ਹਨ ਬਜੁਰਗ: ਬ੍ਰਹਮਾਕੁਮਾਰੀ ਪ੍ਰੇਮਲਤਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਮਾਰਚ:
ਸੀਨੀਅਰ ਸਿਟੀਜ਼ਨਬਜੁਰਗ ਸਾਡੇ ਸਮਾਜ ਦੀ ਸ਼ਾਨ ਅਤੇ ਅਨੁਭਵਾਂ ਦੀ ਖਾਨ ਹਨ। ਇਸ ਲਈ ਸਾਨੂੰ ਆਪਣੇ ਬਜੁਰਗਾਂ ਵੱਲ ਵਧੇਰੇ ਧਿਆਨ, ਪਿਆਰ ਅਤੇ ਸਤਿਕਾਰ ਦੇਣਾ ਚਾਹੀਦਾ ਹੈ। ਇਹ ਵਿਚਾਰ ਅੱਜ ਇੱਥੇ ਬ੍ਰਹਮਾਕੁਮਾਰੀਜ਼ ਸੁੱਖ ਸ਼ਾਂਤੀ ਭਵਨ ਫੇਜ਼ 7 ਵਿੱਚ ਸੀਨੀਅਰ ਸਿਟੀਜਨ ਰੁਹਾਨੀ ਸਨੇਹ ਮਿਲਣ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਮੁਹਾਲੀ-ਰੋਪੜ ਖੇਤਰ ਦੇ ਰਾਜਯੋਗ ਕੇਂਦਰਾਂ ਦੀ ਨਿਰਦੇਸ਼ਕਾ ਬ੍ਰਹਮਾਕੁਮਾਰੀ ਪ੍ਰੇਮ ਲਤਾ ਨੇ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਮੌਜੂਦਾ ਸਮੇੱ ਨੌਜਵਾਨ ਪੀੇੜੀ ਆਪਣੀ ਪਿਛੋਕੜ ਕਦਰਾਂ ਕੀਮਤਾ ਵਾਲੀ ਵਿਰਾਸਤ ਨੂੰ ਭੁਲਦੀ ਜਾ ਰਹੀ ਹੈ ਇਸ ਲਈ ਸੰਯੁਕਤ ਪਰਿਵਾਰ ਟੁੱਟਦੇ ਜਾਂਦੇ ਹਨ, ਉਹਨਾਂ ਦੇ ਸੰਬੰਧਾਂ ਵਿੱਚ ਪਵਿੱਤਰਤਾ, ਪਿਆਰ ਅਤੇ ਨਿਸਵਾਰਥ ਸੇਵਾ ਦੀ ਭਾਵਨਾਂ ਵੀ ਖਤਮ ਹੁੰਦੀ ਜਾ ਰਹੀ ਹੈ ਅਜਿਹੇ ਹਾਲਾਤਾਂ ਵਿੱਚ ਪ੍ਰਮਾਤਮਾ ਮੁੜ ਪ੍ਰਜਾਪਿਤਾ ਬ੍ਰਹਮਾ ਰਾਹੀਂ ਗਿਆਨ ਅਤੇ ਰਾਜਯੋਗ ਸਿਖਾ ਕੇ ਸਮੁੱਚੇ ਸੰਸਾਰ ਵਿੱਚ ਕਦਰਾਂ ਕੀਮਤਾਂ ਅਤੇ ਮਨੁੱਖੀ ਮਰਿਆਦਾਵਾਂ ਮੁੜ ਸਥਾਪਿਤ ਕਰ ਰਹੇ ਹਨ। ਇਹ ਨਾਂ ਸਿੱਖਿਆਵਾਂ ਨੂੰ ਮੁਫ਼ਤ ਪ੍ਰਾਪਤ ਕਰਨ ਲਈ ਉਹਨਾਂ ਨੇ ਰਾਜਯੋਗ ਧਿਆਨ ਦੀ ਵਿਧੀ ਅਪਣਾਉਣ ਦੀ ਪ੍ਰੇਰਣਾ ਦਿੱਤੀ।
ਇਸ ਮੌਕੇ ਮੁਹਾਲੀ ਸੀਨੀਅਰ ਸਿਟੀਜਨ ਅਸੋਸੀਏਸ਼ਨ ਦੇ ਸਕੱਤਰ ਜਨਰਲ ਬ੍ਰਗੇਡੀਅਰ ਜਗਜੀਵਨ ਸਿੰਘ, ਕਾਰਜਕਾਰੀ ਪ੍ਰਧਾਨ ਸ: ਹਰਨਾਮ ਸਿੰਘ, ਬ੍ਰਹਮਾਕੁਮਾਰੀ ਰਮਾ, ਸ: ਗੁਰਚਰਨ ਸਿੰਘ ਜੁਡੀਸੀਅਲ ਮੈਂਬਰ ਪੰਜਾਬ ਸਟੇਟ ਕੰਜਿਉਮਰ ਡਿਸਪਿਊਟਸ ਰੀਡੈਰਸਲ ਕਮਿਸ਼ਨ, ਸੀਨੀਅਰ ਸਿਟੀਜਨ ਐਨ ਐਸ ਕਲਸੀ ਆਦਿ ਨੇ ਦੀਪ ਜਗਾ ਕੇ ਸਨੇਹ ਮਿਲਣ ਦਾ ਉਦਘਾਟਨ ਕੀਤਾ।
ਮਾਉਟ ਆਬੂ ਦੇ ਗਲੋਬਲ ਹਸਪਤਾਲ ਅਤੇ ਖੋਜ ਕੇੱਦਰ ਤੋ ਆਏ ਡਾਕਟਰ ਮਹੇਸ਼ ਹਿਮਾਦਰੀ ਨੇ ਇਸ ਮੌਕੇ ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਵੱਡੀ ਉਮਰ ਵਿੱਚ ਬਜੁਰਗਾਂ ਦੀ ਯਾਦਾਸ਼ਤ ਘੱੱਟ ਜਾਂਦੀ ਹੈ, ਉਹਨਾਂ ਨੂੰ ਇਕੱਲੇ ਪਣ ਤੋੱ ਬਚਨ ਲਈ ਸਮਾਜਿਕ ਸੰਗਠਨਾਂ ਨਾਲ ਮਿਲ ਕੇ ਸਮਾਜ ਸੇਵਾ, ਆਪਣੇ ਜੀਵਨ ਵਿੱਚ ਉਮੰਗ ਉਤਸ਼ਾਹ ਦੇ ਪਲਾਂ ਨੂੰ ਸਮ੍ਰਿਤੀ ਵਿੱਚ ਲਿਆਉਣ, ਦੂਜਿਆਂ ਤੇ ਨਿਰਭਰ ਨਾ ਰਹਿਣ, ਨਕਾਰਾਤਮਿਕ ਵਿਚਾਰਾਂ ਨੂੰ ਸਕਾਰਤਮਿਕ ਬਣਾਈ ਰੱਖਣ ਵਿੱਚ ਰੁਝਿਆ ਰਹਿਣਾ ਚਾਹੀਦਾ ਹੈ ਤਾਂ ਹੀ ਉਹਨਾਂ ਦਾ ਜੀਵਨ ਖੁਸ਼ਹਾਲ ਤੇ ਸੰਤੁਸਟ ਬਣਿਆ ਰਹਿ ਸਕਦਾ ਹੈ। ਮੁਹਾਲੀ ਸੀਨੀਅਰ ਸਿਟੀਜਨ ਅਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਹਰਨਾਮ ਸਿੰਘ ਨੇ ਸਨੇਹ ਮਿਲਣ ਦੇ ਆਯੋਜਨ ਲਈ ਬ੍ਰਹਮਾਕੁਮਾਰੀ ਸੰਸਥਾ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…