Share on Facebook Share on Twitter Share on Google+ Share on Pinterest Share on Linkedin ਪ੍ਰਭ ਆਸਰਾ ਵਿੱਚ ਲਾਵਾਰਿਸਾਂ ਵਾਲੀ ਜ਼ਿੰਦਗੀ ਬਤੀਤ ਕਰਨ ਲਈ ਮਜ਼ਬੂਰ ਬਜ਼ੁਰਗ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 21 ਅਕਤੂਬਰ: ਪਰਿਵਾਰ ਹੋਣ ਦੇ ਬਾਵਜੂਦ 76 ਸਾਲਾ ਬਜ਼ੁਰਗ ਅਜਮੇਰ ਸਿੰਘ ਪਡਿਆਲਾ ਦੇ ਪ੍ਰਭ ਆਸਰਾ ਕੇਂਦਰ ਵਿੱਚ ਲਵਾਰਿਸਾਂ ਵਾਲੀ ਜਿੰਦਗੀ ਬਤੀਤ ਕਰਨ ਲਈ ਮਜ਼ਬੂਰ ਹੈ। ਸੰਸਥਾ ਵੱਲੋਂ ਸੰਪਰਕ ਕਰਨ ਦੇ ਬਾਵਜੂਦ ਬਜ਼ੁਰਗ ਦੇ ਵਾਰਸਾਂ ਨੇ ਉਸ ਦੀ ਸਾਰ ਤੱਕ ਨਹੀਂ ਲਈ। ਸਥਾਨਕ ਨਗਰ ਕੌਂਸਲ ਦੀ ਹੱਦ ਵਿੱਚ ਪੈਂਦੇ ਪਿੰਡ ਪਡਿਆਲਾ ਦੇ ਮੰਦਬੁੱਧੀ ਤੇ ਲਾਵਾਰਿਸ ਕੇਂਦਰ ‘ਪ੍ਰਭ ਆਸਰਾ’ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਇੱਕ ਬਜ਼ੁਰਗ ਨੂੰ ਬਹੁਤ ਹੀ ਤਰਸਯੋਗ ਹਾਲਤ ਵਿੱਚ ਕੇਂਦਰ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਬਜ਼ੁਰਗ ਦੀ ਸੇਵਾ ਸੰਭਾਲ ਕਰਨ ਉਪਰੰਤ ਉਸ ਦੀ ਹਾਲਤ ਵਿੱਚ ਕੁਝ ਦਿਨਾਂ ਲਈ ਸੁਧਾਰ ਹੋਇਆ ਤਾਂ ਬਜ਼ੁਰਗ ਨੇ ਆਪਣੇ ਘਰ ਤੇ ਪਰਿਵਾਰ ਬਾਰੇ ਦੱਸਿਆ। ਭਾਈ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਬਜ਼ੁਰਗ ਵਲੋਂ ਪ੍ਰਗਟਾਈ ਇੱਛਾ ਅਨੁਸਾਰ ਉਨ੍ਹਾਂ ਨੇ ਬਜ਼ੁਰਗ ਦੇ ਦੱਸੇ ਅਨੁਸਾਰ ਉਸਦੇ ਪਰਿਵਾਰ ਦੀ ਭਾਲ ਕੀਤੀ। ਉਨ੍ਹਾਂ ਦੱਸਿਆ ਕਿ ਬਜ਼ੁਰਗ ਦੇ ਦੱਸੇ ਅਨੁਸਾਰ ਜਦੋਂ ਉਹ ਖਰੜ ਵਿੱਚ ਇੱਕ ਘਰ ਵਿੱਚ ਗਏ ਤਾਂ ਉਥੇ ਬਜ਼ੁਰਗ ਦਾ ਭਤੀਜਾ ਮਿਲਿਆ। ਜਿਸ ਨੇ ਦੱਸਿਆ ਕਿ ਬਜ਼ੁਰਗ ਦਾ ਲੜਕਾ ਉਸ ਨੂੰ ਘਰ ਵੇਚ ਕੇ ਰੂਪਨਗਰ ਚਲਾ ਗਿਆ ਹੈ। ਭਾਈ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਬਜ਼ੁਰਗ ਦੇ ਸੰਸਥਾ ਵਿੱਚ ਰਹਿਣ ਅਤੇ ਉਸਦੀ ਹਾਲਤ ਬਾਰੇ ਭਤੀਜੇ ਨੂੰ ਸਭ ਕੁਝ ਦੱਸਦਿਆਂ ਉਸਦੇ ਪੁੱਤਰ ਤੱਕ ਇਹ ਜਾਣਕਾਰੀ ਪੁੱਜਦੀ ਕਰਨ ਦੀ ਗੋਹਾਰ ਲਗਾਈ। ਉਨ੍ਹਾਂ ਦੱਸਿਆ ਕਿ ਇਸ ਦੇ ਬਾਵਜੂਦ ਬਜ਼ੁਰਗ ਦਾ ਪੁੱਤਰ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਉਸ ਨੂੰ ਲੈਣ ਜਾਂ ਮਿਲਣ ਤੱਕ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਬਜ਼ੁਰਗ ਹਰ ਵੇਲੇ ਆਪਣੇ ਪਰਿਵਾਰ ਨੂੰ ਯਾਦ ਕਰਦਾ ਹੈ ਅਤੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਬਜ਼ੁਰਗ ਦੀ ਪਹਿਚਾਣ ਕਰਨ ਵਾਲਿਆਂ ਨੂੰ ਸੰਸਥਾ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ