Share on Facebook Share on Twitter Share on Google+ Share on Pinterest Share on Linkedin ਰੋਟਰੀ ਕਲੱਬ ਮੁਹਾਲੀ ਦੀ ਚੋਣ, ਹਰਚਰਨ ਸਿੰਘ ਮਰਵਾਹਾ ਨੂੰ ਪ੍ਰਧਾਨ ਚੁਣਿਆ ਕੈਬਨਿਟ ਮੰਤਰੀ ਬਲਬੀਰ ਸਿੱਧੂ ਨੇ ਰੋਟਰੀ ਕਲੱਬ ਮੁਹਾਲੀ ਦੀ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜੁਲਾਈ: ਰੋਟਰੀ ਕਲੱਬ ਮੁਹਾਲੀ ਦੀ ਅਹਿਮ ਮੀਟਿੰਗ ਮੁਹਾਲੀ ਵਿੱਚ ਹੋਈ। ਜਿਸ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ਰੋਟਰੀ ਕਲੱਬ ਦੀ ਹੋਣੀ ਚੋਣ ਵਿੱਚ ਰੋਟੇਰੀਅਨ ਹਰਚਰਨ ਸਿੰਘ ਮਰਾਵਾਹਾ ਪ੍ਰਧਾਨ, ਰੋਟੇਰੀਅਨ ਸਤੀਸ਼ ਅਰੋੜਾ ਸਕੱਤਰ, ਰੋਟੇਰੀਅਨ ਗੁਰਚਰਨ ਸਿੰਘ ਅਰੋੜਾ ਖਜ਼ਾਨਚੀ, ਰੋਟੇਰੀਅਨ ਹਰਜੀਤ ਸਿੰਘ ਪ੍ਰਧਾਨ ਇਲੈਕਸ਼ਨ, ਰੋਟੇਰੀਅਨ ਹਰਵਿੰਦਰ ਸਿੰਘ ਇੰਮੀਡੇਟ ਪਾਸ ਪ੍ਰੈਜ਼ੀਡੈਂਟ, ਰੋਟੇਰੀਅਨ ਡਾ. ਸੰਦੀਪ ਦੇਵ ਮੀਤ ਪ੍ਰਧਾਨ , ਰੋਟੇਰੀਅਨ ਵੀ.ਕੇ. ਗੋਇਲ ਨੂੰ ਜੁਆਇੰਟ ਸਕੱਤਰ ਚੁਣਿਆ ਗਿਆ। ਇਸੇ ਤਰ੍ਹਾਂ ਬੋਰਡ ਆਫ ਡਾਇਰੈਕਟ ਦੀ ਹੋਈ ਚੋਣ ਵਿੱਚ ਰੋਟੇਰੀਅਨ ਸੁਖਪ੍ਰੀਤ ਸਿੰਘ ਗਿਆਨੀ ਡਾਇਰੈਕਟਰ ਯੂਥ ਸਰਵਿਸ, ਰੋਟੇਰੀਅਨ ਅਸੋਕ ਗੁਪਤਾ ਡਾਇਰੈਕਟਰ ਇੰਟਰਨੈਸ਼ਨਲ ਸਰਵਿਸ, ਰੋਟੇਰੀਅਨ ਪੂਨਮ ਗੰਡੋਕ ਡਾਇਰੈਕਟਰ ਵੋਕੇਸ਼ਨਲ ਸਰਵਿਸ, ਰੋਟੇਰੀਅਨ ਕੇ.ਕੇ ਸੇਠ ਡਾਇਰੈਕਟਰ ਕਮਿਊਨਿਟੀ ਸਰਵਿਸ, ਰੋਟੇਰੀਅਨ ਬਲਵੀਰ ਸਿੰਘ ਸੁਦਾਨ ਡਾਇਰੈਕਟਰ ਕਲੱਬ ਸਰਵਿਸ, ਰੋਟੇਰੀਅਨ ਬੀ.ਐਸ. ਬੇਦੀ ਸਰਜੈਂਟ ਐਟ ਆਰਮਜ਼, ਰੋਟੇਰੀਅਨ ਗੁਰਵਿੰਦਰ ਸਿੰਘ ਜੁਨੇਜਾ ਚੇਅਰਮੈਨ ਰੋਟਰੀ ਸਰਵਿਸ ਟਰੱਸਟ, ਆਰ.ਆਈ. ਓਫੀਸਰਜ ਰੋਟੇਰੀਅਨ ਜੇ.ਪੀ.ਐਸ. ਸੀਬੀਆ, ਰੋਟੇਰੀਅਨ ਮਨਪ੍ਰੀਤ ਸਿੰਘ ਗੰਢੋਕੇ ਨੂੰ ਲਗਾਇਆ ਗਿਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ