ਭਾਜਪਾ ਆਗੂ ਨਰਿੰਦਰ ਰਾਣਾ ਦੀ ਟੀਮ ਵੱਲੋਂ ਅਕਾਲੀ ਦਲ ਦੇ ਉਮੀਦਵਾਰ ਗਿੱਲ ਦੇ ਹੱਕ ਚੋਣ ਪ੍ਰਚਾਰ

ਨਬਜ਼-ਏ-ਪੰਜਾਬ ਬਿਊਰੋ, ਖਰੜ, 22 ਜਨਵਰੀ:
ਖਰੜ ਭਾਜਪਾ ਮੰਡਲ ਦੇ ਪ੍ਰਧਾਨ ਨਰਿੰਦਰ ਸਿੰਘ ਰਾਣਾ ਦੀ ਅਗਵਾਈ ਵਿੱਚ ਭਾਜਪਾ ਵਰਕਰਾਂ ਦੀ ਟੀਮ ਨੇ ਖਰੜ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਰਣਜੀਤ ਸਿੰਘ ਰਾਣਾ ਗਿੱਲ ਦੀ ਚੋਣ ਪ੍ਰਚਾਰ ਲਈ ਮੋਰਚਾ ਸੰਭਾਲ ਲਿਆ। ਅੱਜ ਭਾਜਪਾ ਵਰਕਰਾਂ ਨੇ ਸ਼ਹਿਰ ਵਿੱਚ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ ਅਤੇ ਗਿੱਲ ਲਈ ਵੋਟਾਂ ਮੰਗੀਆਂ। ਅੱਜ ਇੱਕ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਨਰਿੰਦਰ ਰਾਣਾ ਨੇ ਕਿਹਾ ਕਿ ਉਮੀਦਵਾਰ ਰਣਜੀਤ ਸਿੰਘ ਗਿੱਲ ਇੱਕ ਸਾਧਾਰਨ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਉਹ ਕਿਸਾਨੀ ਸਮੱਸਿਆਵਾਂ ਸਬੰਧੀ ਪੂਰੀ ਤਰ੍ਹਾਂ ਜਾਣੂ ਹਨ ਅਤੇ ਇਲਾਕੇ ਦੇ ਹਰ ਪਿੰਡ ਦੀਆਂ ਸਮੱਸਿਆਵਾਂ ਤੋਂ ਵੀ ਭਲੀਭਾਂਤ ਜਾਣੂ ਹਨ। ਉਨ੍ਹਾਂ ਕਿਹਾ ਕਿ ਹਲਕੇ ਵਿੱਚ ਬਹੁਤੀਆਂ ਪਾਰਟੀਆਂ ਦੇ ਉਮੀਦਵਾਰ ਬਾਹਰੇ ਖੇਤਰਾਂ ਨਾਲ ਸਬੰਧਤ ਹਨ। ਜਿਨ੍ਹਾਂ ਨੂੰ ਖਰੜ ਦੀਆਂ ਸਮੱਸਿਆਵਾਂ ਸਬੰਧੀ ਜਾਣਕਾਰੀ ਵੀ ਨਹੀਂ ਹੈ।
ਸ੍ਰੀ ਰਾਣਾ ਨੇ ਕਿਹਾ ਕਿ ਗੱਠਜੋੜ ਦੇ ਉਮੀਦਵਾਰ ਰਣਜੀਤ ਗਿੱਲ ਜੋ ਕਿ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕੀ ਸਮਝੇ ਜਾਂਦੇ ਹਨ ਅਤੇ ਉਹ ਖਰੜ ਹਲਕੇ ਦਾ ਬਹੁ-ਪੱਖੀ ਵਿਕਾਸ ਕਰਵਾਉਣ ਦੇ ਪੂਰੀ ਤਰ੍ਹਾਂ ਸਮਰੱਥ ਹਨ ਅਤੇ ਚੰਡੀਗੜ੍ਹ ਦੀ ਤਰਜ਼ ’ਤੇ ਉਹ ਖਰੜ ਸ਼ਹਿਰ ਨੂੰ ਵਿਕਸਿਤ ਕਰਨ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਦੇ ਇਰਾਦੇ ਵਿੱਚ ਹਨ ਕਿਉਂਕਿ ਉਨ੍ਹਾਂ ਖਰੜ ਸ਼ਹਿਰ ਨੂੰ ਕਈ ਆਲੀਸ਼ਾਨ ਆਧੁਨਿਕ ਟਾਊਨਸ਼ਿਪ ਕਲੌਨੀਆਂ ਦਿੱਤੀਆਂ ਹਨ। ਜਿਸ ਕਾਰਨ ਅੱਜ ਖਰੜ ਸ਼ਹਿਰ ਦਾ ਨਾਮ ਵਿਦੇਸ਼ਾਂ ਤੱਕ ਜਾਣਿਆ ਜਾ ਰਿਹਾ ਹੈ। ਭਾਜਪਾ ਐਸਸੀ ਮੋਰਚਾ ਖਰੜ ਪ੍ਰਧਾਨ ਬਲਦੇਵ ਸਿੰਘ ਲਾਡੀ, ਸੁਰਜੀਤ ਸਿੰਘ ਰੰਗੀਆ, ਬਾਲ ਕ੍ਰਿਸ਼ਨ ਦੀ ਅਗਵਾਈ ਹੇਠ ਉਮੀਦਵਾਰ ਰਣਜੀਤ ਸਿੰਘ ਗਿੱਲ ਦੀ ਨੂੰਹ ਨਵਜੀਤ ਕੋਰ ਗਿੱਲ ਨੇ ਵੀ ਆਪਣੇ ਸਹੁਰੇ ਲਈ ਵੋਟਰਾਂ ਤੋਂ ਵੋਟਾਂ ਮੰਗੀਆਂ ਅਤੇ ਵਾਰਡ ਨੰਬਰ-11 ਵਿੱਚ ਭਾਜਪਾ ਦੀ ਜ਼੍ਹਿਲਾ ਮੀਤ ਪ੍ਰਧਾਨ ਤੇਜਿੰਦਰ ਕੌਰ ਅਤੇ ਭਾਜਪਾ ਰਾਜਿੰਦਰ ਅਰੋੜਾ ਦੀ ਅਗਵਾਈ ਹੇਠ ਉਮੀਦਵਾਰ ਗਿਲ ਦੇ ਲੜਕੇ ਅਮਨ ਗਿਲ ਵਲੋ ਵੀ ਆਪਣੇ ਪਿਤਾ ਦੇ ਹਕ ਵਿਚ ਚੋਣ ਪ੍ਰਚਾਰ ਕਰਕੇ ਵੋਟਰਾਂ ਤੋਂ ਵੋਟਾਂ ਦੀ ਮੰਗ ਕੀਤੀ।
ਇਸੇ ਤਰ੍ਹਾਂ ਵਾਰਡ ਨੰਬਰ-6 ਵਿੱਚ ਭਾਜਪਾ ਦੇ ਜਨਰਲ ਸਕੱਤਰ ਦਵਿੰਦਰ ਸਿੰਘ ਬਰਮੀ, ਮੀਤ ਪ੍ਰਧਾਨ ਸ਼ਵਿੰਦਰ ਸਿੰਘ ਛਿੰਦੀ, ਰਜਿੰਦਰ ਕੁਮਾਰ ਅਰੋੜਾ ਦੀ ਪ੍ਰਧਾਨਗੀ ਹੇਠ ਨਗਰ ਕੌਂਸਲ ਪ੍ਰਧਾਨ ਅੰਜੂ ਚੰਦਰ ਅਤੇ ਉਮੀਦਵਾਰ ਰਣਜੀਤ ਸਿੰਘ ਗਿੱਲ ਦੀ ਨੂੰਹ ਨਵਜੀਤ ਕੋਰ ਗਿੱਲ ਨੇ ਵੀ ਆਪਣੇ ਸਹੁਰੇ ਲਈ ਵੋਟਰਾਂ ਤੋਂ ਵੋਟਾਂ ਮੰਗੀਆਂ, ਵਾਰਡ ਨੰਬਰ-11 ਵਿੱਚ ਪਵਨ ਮਨੋਚਾ ਦੀ ਪ੍ਰਧਾਨਗੀ ਹੇਠ, ਵਾਰਡ ਨੰਬਰ-24 ਵਿੱਚ ਜ਼ਿਲ੍ਹਾ ਪ੍ਰਧਾਨ ਮਹਿਲਾ ਮੋਰਚਾ ਮਾਨਸੀ ਚੌਧਰੀ, ਭਾਜਪਾ ਮੰਡਲ ਖਰੜ ਦੇ ਜਨਰਲ ਸਕੱਤਰ ਪ੍ਰੀਤਕੰਵਲ ਸਿੰਘ ਸੈਣੀ ਅਤੇ ਜਗਦੀਪ ਸਿੰਘ ਅੌਜਲਾ ਦੀ ਪ੍ਰਧਾਨਗੀ ਹੇਠ, ਵਾਰਡ ਨੰਬਰ-25 ਵਿੱਚ ਨਰਿੰਦਰ ਸਿੰਘ ਰਾਣਾ, ਸਿਆਮ ਵੇਦਪੁਰੀ ਅਤੇ ਬੱਬੀ ਠੇਕੇਦਾਰ ਦੀ ਪ੍ਰਧਾਨਗੀ ਹੇਠ, ਵਾਰਡ ਨੰਬਰ-26 ਵਿੱਚ ਵਾਇਸ ਚੇਅਰਮੈਨ ਇਨਫੋਟੈਕ ਪੰਜਾਬ ਖੁਸਵੰਤ ਰਾਏ ਗੀਗਾ, ਮਾਨਸੀ ਚੌਧਰੀ ਅਤੇ ਰਘਵੀਰ ਸਿੰਘ ਮੋਦੀ ਦੀ ਅਗਵਾਈ ਵਿੱਚ ਉਮੀਦਵਾਰ ਰਣਜੀਤ ਸਿੰਘ ਗਿੱਲ ਦੀ ਸੁਪਤਨੀ ਪਰਮਜੀਤ ਕੌਰ ਗਿੱਲ ਅਪਣੇ ਪਤੀ ਦੇ ਹੱਕ ਵਿਚ ਚੋਣ ਪ੍ਰਚਾਰ ਕਰਕੇ ਵੋਟਰਾਂ ਤੋਂ ਵੋਟਾਂ ਮੰਗ ਕੇ ਹਲਕਾ ਖਰੜ ਦੇ ਪੂਰਨ ਵਿਕਾਸ ਕਰਨ ਸਬੰਧੀ ਵਿਸ਼ਵਾਸ ਦਿਵਾਇਆ।
ਇੰਝ ਹੀ ਵਾਰਡ ਨੰਬਰ-21 ਵਿੱਚ ਭਾਜਪਾ ਕੌਂਸਲਰ ਸੁਮਨ ਸ਼ਰਮਾ ਦੀ ਪ੍ਰਧਾਨਗੀ ਹੇਠ ਉਮੀਦਵਾਰ ਰਣਜੀਤ ਸਿੰਘ ਗਿੱਲ ਦੀ ਨੂੰਹ ਨਵਜੀਤ ਕੋਰ ਗਿੱਲ ਨੇ ਵੀ ਆਪਣੇ ਸਹੁਰੇ ਲਈ ਵੋਟਾਂ ਦੀ ਮੰਗ ਕੀਤੀ। ਵਾਰਡ ਨੰਬਰ -27 ਵਿੱਚ ਭਾਜਪਾ ਕੌਂਸਲਰ ਮਨਦੀਪ ਕੌਰ ਦੀ ਪ੍ਰਧਾਨਗੀ ਹੇਠ ਉਮੀਦਵਾਰ ਰਣਜੀਤ ਸਿੰਘ ਗਿੱਲ ਦੇ ਲੜਕੇ ਅਮਨ ਗਿੱਲ ਵੱਲੋਂ ਵੀ ਆਪਣੇ ਪਿਤਾ ਲਈ ਵੋਟਾਂ ਦੀ ਮੰਗ ਕੀਤੀ ਹੈ। ਭਾਜਪਾ ਦੇ ਸਮੂਹ ਅਹੁਦੇਦਾਰ ਦਿਨ ਰਾਤ ਇੱਕ ਕਰਕੇ ਅਕਾਲੀ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਦੇ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…