nabaz-e-punjab.com

ਚੋਣ ਕਮਿਸ਼ਨ ਭਾਰਤ ਵਲੋਂ ਬਦਲੀਆਂ ਅਤੇ ਤਾਇਨਾਤੀਆਂ ਸਬੰਧੀ ਮਿਥੀ ਤਰੀਕ ਵਿੱਚ ਤਬਦੀਲੀ

ਰਾਜ ਸਰਕਾਰ ਨੂੰ 20 ਫਰਵਰੀ 2019 ਤੱਕ ਬਦਲੀਆਂ ਅਤੇ ਤਾਇਨਤੀਆਂ ਮੁਕੰਮਲ ਕਰਨ ਦੇ ਹੁਕਮ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 10 ਫਰਵਰੀ:
ਚੋਣ ਕਮਿਸ਼ਨ ਭਾਰਤ ਵੱਲੋਂ ਅੱਜ ਇਕ ਪੱੱਤਰ ਜਾਰੀ ਕਰਕੇ ਆਮ ਚੋਣਾਂ 2019 ਦੇ ਮਦੇਨਜਰ ਕੀਤੀਆਂ ਜਾਣ ਵਾਲੀਆਂ ਬਦਲੀਆਂ/ਤਾਇਨਾਤੀਆ ਸਬੰਧੀ ਪਹਿਲਾਂ ਮਿਥੀ ਤਰੀਕ ਵਿੱਚ ਤਬਦੀਲੀ ਕਰਦਿਆਂ ਹੁਣ ਬਦਲੀਆਂ/ਤਾਇਨਾਤੀਆਂ ਦੀ ਪ੍ਰੀਕ੍ਰਿਆਂ 20 ਫਰਵਰੀ 2019 ਤੱਕ ਮੁਕੰਮਲ ਕਰਨ ਦੇ ਹੁਕਮ ਦਿੱਤੇ ਹਨ।
ਇਸ ਸਬੰਧੀ ਚੋਣ ਕਮਿਸ਼ਨ ਵੱਲੋਂ ਅੱਜ ਜਾਰੀ ਪੱਤਰ ਅਨੁਸਾਰ ਹੁਣ ਰਾਜ ਸਰਕਾਰ ਨੂੰ ਬਦਲੀਆਂ ਅਤੇ ਤਾਇਨਾਤੀਆਂ ਸਬੰਧੀ ਪ੍ਰੀਕ੍ਰਿਆ 20 ਫਰਵਰੀ 2019 ਤੱਕ ਮੁਕੰਮਲ ਕਰਦੇ ਹੋਏ, ਇਸ ਸਬੰਧੀ ਕੀਤੀ ਗਈ ਕਾਰਵਾਈ ਬਾਰੇ 25 ਫਰਵਰੀ 2019 ਤੱਕ ਚੋਣ ਕਮਿਸ਼ਨ ਭਾਰਤ ਨੂੰ ਸੂਚਿਤ ਕਰਨਾ ਹੋਵੇਗਾ।
ਇਥੇ ਇਹ ਦਸਣਾ ਯੋਗ ਹੋਵੇਗਾ ਕਿ ਚੋਣ ਕਮਿਸ਼ਨ ਭਾਰਤ ਵਲੋਂ ਪਹਿਲਾਂ ਬਦਲੀਆ ਅਤੇ ਤਾਇਨਾਤੀਆਂ ਸਬੰਧੀ 28 ਫ਼ਰਵਰੀ 2019 ਦੀ ਮਿਤੀ ਤੈਅ ਕੀਤੀ ਗਈ ਸੀ ਅਤੇ ਇਸ ਸਬੰਧੀ ਕੀਤੀ ਗਈ ਕਾਰਵਾਈ ਬਾਰੇ ਕਮਿਸ਼ਨ ਨੂੰ ਮਾਰਚ ਦੇ ਪਹਿਲੇ ਹਫਤੇ ਵਿੱਚ ਸੂਚਿਤ ਕਰਨ ਲ਼ਈ ਕਿਹਾ ਗਿਆ ਸੀ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…