Nabaz-e-punjab.com

ਪੰਜਾਬ ਸਟੇਟ ਪੈਨਸ਼ਨਰਜ਼ ਕੰਨਫੈਡਰੇਸ਼ਨ ਦਾ ਲੁਧਿਆਣਾ ਵਿੱਚ ਸੂਬਾ ਪੱਧਰੀ ਚੋਣ ਡੈਲੀਗੇਟ ਇਜਲਾਸ ਸਮਾਪਤ

ਦਰਸ਼ਨ ਸਿੰਘ ਮੌੜ ਨੂੰ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਐਲਾਨਿਆ

ਨਬਜ਼-ਏ-ਪੰਜਾਬ ਬਿਊਰੋ, ਲੁਧਿਆਣਾ, 18 ਮਾਰਚ:
ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ ਦਾ ਸੂਬਾ ਪੱਧਰੀ ਚੋਣ ਡੈਲੀਗੇਟ ਇਜਲਾਸ ਪੈਨਸ਼ਨਰਜ ਭਵਨ ਲੁਧਿਆਣਾ ਵਿੱਚ ਹੋਇਆ। ਇਸ ਜਨਰਲ ਇਜਲਾਸ ਵਿੱਚ 331 ਡੈਲੀਗੇਟ ਹਾਜ਼ਰ ਹੋਏ। ਕਨਫੈਡਰੇਸਨ ਦੇ ਪ੍ਰਧਾਨ ਮਹਿੰਦਰ ਸਿੰਘ ਪ੍ਰਵਾਨਾ ਦੀ ਅਗਵਾਈ ਹੇਠ ਹੋਏ ਇਜਲਾਸ ਦੌਰਾਨ ਜਥੇਬੰਦੀ ਦੀ ਨਵੀਂ ਚੋਣ ਕੀਤੀ ਗਈ। ਇਸ ਮੌਕੇ ਜਨਰਲ ਸਕੱਤਰ ਕਰਮ ਸਿੰਘ ਧਨੋਆ ਵੱਲੋਂ ਪਿਛਲੇ 2 ਸਾਲਾਂ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ ਗਈ ਅਤੇ ਪ੍ਰੇਮ ਚੰਦ ਅਗਰਵਾਲ ਵੱਲੋਂ 2 ਸਾਲਾਂ ਦਾ ਆਮਦਨ ਅਤੇ ਖਰਚ ਦੀ ਰਿਪੋਰਟ ਪੇਸ਼ ਕੀਤੀ ਗਈ।
ਸੂਬਾ ਪ੍ਰਧਾਨ ਮਹਿੰਦਰ ਸਿੰਘ ਪ੍ਰਵਾਨਾ ਵੱਲੋਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਅਤੇ ਪੈਨਸ਼ਨਰਜ਼ ਮਾਰੂ ਨੀਤੀਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਸਰਕਾਰ ਨੂੰ ਸਬਕ ਸਿਖਾਇਆ ਜਾਵੇਗਾ। ਸੂਬਾ ਪ੍ਰਧਾਨ ਵੱਲੋਂ ਆਪਣਾ ਅਤੇ ਕਾਰਜ਼ਕਾਰੀ ਕਮੇਟੀ ਦਾ ਅਸਤੀਫ਼ਾ ਪੇਸ਼ ਕੀਤਾ ਗਿਆ ਜੋ ਕਿ ਸਰਬ ਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ। ਉਪਰੰਤ ਨਵੀਂ ਚੋਣ ਲਈ ਡੈਲੀਗੇਟਾਂ ਦੀ ਪ੍ਰਵਾਨਗੀ ਲੈ ਕੇ ਚੋਣ ਪੈਨਲ ਬਣਾਇਆ ਗਿਆ ਜਿਸ ਵਿੱਚ ਕੁਲਵੰਤ ਸਿੰਘ ਤਰਨਤਾਰਨ ਨੂੰ ਚੇਅਰਮੈਨ, ਪਿਆਰਾ ਸਿੰਘ ਜਲੰਧਰ ਅਤੇ ਨੱਥਾ ਸਿੰਘ ਨੂੰ ਮੈਂਬਰ ਬਣਾਇਆ ਗਿਆ। ਨਵੀਂ ਚੋਣ ਅਨੁਸਾਰ ਮਹਿੰਦਰ ਸਿੰਘ ਪ੍ਰਵਾਨਾ ਨੂੰ ਲਾਈਫ ਟਾਈਮ ਚੇਅਰਮੈਨ, ਬਖਸ਼ੀਸ਼ ਸਿੰਘ ਬਰਨਾਲਾ ਨੂੰ ਸੂਬਾ ਪ੍ਰਧਾਨ, ਕਰਮ ਸਿੰਘ ਧਨੋਆ ਮੁਹਾਲੀ ਨੂੰ ਮੁੜ ਜਨਰਲ ਸਕੱਤਰ, ਪ੍ਰੇਮ ਚੰਦ ਅਗਰਵਾਲ ਸੁਨਾਮ ਨੂੰ ਮੁੜ ਵਿੱਤ ਸਕੱਤਰ ਪਿਆਰਾ ਸਿੰਘ ਜਲੰਧਰ ਨੂੰ ਪੈਟਰਨ ਮਦਨ ਗੋਪਾਲ ਅੰਮ੍ਰਿਤਸਰ ਨੂੰ ਸਲਾਹਕਾਰ ਅਤੇ ਰਾਜ ਕੁਮਾਰ ਅਰੋੜਾ ਸੰਗਰੂਰ ਨੂੰ ਜਥੇਬੰਦੀ ਦਾ ਮੁੱਖ ਬੁਲਾਰਾ ਬਣਾਇਆ ਗਿਆ। ਇਜਲਾਸ ਵਿੱਚ ਦਰਸ਼ਨ ਸਿੰਘ ਮੌੜ ਬਠਿੰਡਾ ਨੂੰ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਐਲਾਨਿਆ ਗਿਆ।

Load More Related Articles
Load More By Nabaz-e-Punjab
Load More In General News

Check Also

ਕਾਂਗਰਸ ਸਰਕਾਰ ਸਮੇਂ ਸ਼ਹਿਰ ਵਿੱਚ ਆਏ ਵੱਖ-ਵੱਖ ਪ੍ਰਾਜੈਕਟ ‘ਆਪ’ ਦੇ ਏਜੰਡੇ ’ਚੋਂ ਗਾਇਬ

ਕਾਂਗਰਸ ਸਰਕਾਰ ਸਮੇਂ ਸ਼ਹਿਰ ਵਿੱਚ ਆਏ ਵੱਖ-ਵੱਖ ਪ੍ਰਾਜੈਕਟ ‘ਆਪ’ ਦੇ ਏਜੰਡੇ ’ਚੋਂ ਗਾਇਬ ਚੰਨੀ ਸਰਕਾਰ ਸਮੇਂ ਮੁ…