Nabaz-e-punjab.com

ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਚੋਣ, ਮਨਪ੍ਰੀਤ ਚਾਹਲ ਪ੍ਰਧਾਨ ਤੇ ਬੈਦਵਾਨ ਨੂੰ ਜਰਨਲ ਸਕੱਤਰ ਚੁਣਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਪਰੈਲ:
ਜ਼ਿਲ੍ਹਾ ਬਾਰ ਐਸੋਸੀਏਸ਼ਨ ਐਸ.ਏ.ਐਸ. ਨਗਰ (ਮੁਹਾਲੀ) ਦੀ ਅੱਜ ਹੋਈਆਂ ਸਾਲਾਨਾ ਚੋਣਾਂ ਦਾ ਅਮਲ ਪੂਰੇ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ। ਇਸ ਸਬੰਧੀ ਚੋਣ ਅਧਿਕਾਰੀ ਹਰਦੀਪ ਸਿੰਘ ਦੀ ਅਗਵਾਈ ਹੇਠ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਵਕੀਲਾਂ ਦੀਆਂ ਵੋਟਾਂ ਪੈਣੀਆਂ ਸ਼ੁਰੂ ਹੋਈਆਂ ਅਤੇ ਬਾਅਦ ਦੁਪਹਿਰ ਚਾਰ ਵਜੇ ਤੱਕ ਵੋਟਾਂ ਪਾਈਆਂ ਗਈਆਂ। ਇਸ ਮਗਰੋਂ ਮੁਹਾਲੀ ਅਦਾਲਤ ਕੰਪਲੈਕਸ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਅਤੇ ਸ਼ਾਮ ਨੂੰ ਚੋਣ ਅਧਿਕਾਰੀ ਵੱਲੋਂ ਨਤੀਜੇ ਦਾ ਐਲਾਨ ਕੀਤਾ ਗਿਆ।
ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਮਨਪ੍ਰੀਤ ਸਿੰਘ ਚਾਹਲ ਨੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਲੌਂਗੀਆਂ ਨੂੰ ਹਰਾਇਆ। ਸ੍ਰੀ ਚਾਹਲ ਨੂੰ 251 ਵੋਟਾਂ ਪਈਆਂ ਜਦੋਂਕਿ ਸ੍ਰੀ ਲੌਂਗੀਆਂ ਨੂੰ 133 ਮਿਲੀਆਂ। ਇਸ ਤਰ੍ਹਾਂ ਸ੍ਰੀ ਚਾਹਲ 118 ਵੋਟਾਂ ਵੱਧ ਲੈ ਕੇ ਪ੍ਰਧਾਨਗੀ ਦੀ ਚੋਣ ਜਿੱਤ ਗਏ। ਮੀਤ ਪ੍ਰਧਾਨ ਦੇ ਅਹੁਦੇ ਲਈ ਗੁਰਮੇਲ ਸਿੰਘ ਧਾਲੀਵਾਲ ਨੂੰ 153 ਵੋਟਾਂ ਮਿਲੀਆਂ ਜਦੋਂਕਿ ਵਿਰੋਧੀ ਉਮੀਦਵਾਰ ਪੀਐਸ ਵਾਲੀਆ ਨੂੰ 133 ਵੋਟਾਂ ਪਈਆਂ। ਜਨਰਲ ਸਕੱਤਰ ਦੇ ਅਹੁਦੇ ਲਈ ਹਰਜਿੰਦਰ ਸਿੰਘ ਬੈਦਵਾਨ ਨੂੰ 243 ਵੋਟਾਂ ਪਈਆਂ ਜਦੋਂਕਿ ਵਿਰੋਧੀ ਉਮੀਦਵਾਰ ਹਰਭਿੰਦਰ ਸਿੰਘ ਨੂੰ 141 ਵੋਟਾਂ ਮਿਲੀਆਂ ਅਤੇ ਤਿੰਨ ਵੋਟਾਂ ਰੱਦ ਕੀਤੀਆਂ ਗਈਆਂ। ਉਧਰ, ਸਰਬਸੰਮਤੀ ਨਾਲ ਮਹਿਲਾ ਵਕੀਲ ਗੀਤਾਂਜਲੀ ਬਾਲੀ ਨੂੰ ਸੰਯੁਕਤ ਸਕੱਤਰ, ਅਮਨਦੀਪ ਕੌਰ ਸੋਹੀ ਨੂੰ ਕੈਸ਼ੀਅਰ ਅਤੇ ਸੁਖਵੀਰ ਸਿੰਘ ਨੂੰ ਲਾਇਬਰੇਰੀਅਨ ਚੁਣਿਆ ਗਿਆ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…