ਗੌਰਮਿੰਟ ਟੀਚਰਜ਼ ਯੂਨੀਅਨ ਦੀ ਚੋਣ: ਲੈਕਚਰਾਰ ਸੁਰਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਨਿਯੁਕਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਪਰੈਲ:
ਗੌਰਮਿੰਟ ਟੀਚਰਜ਼ ਯੂਨੀਅਨ (ਜੀਟੀਯੂ) ਦੀ ਜਨਰਲ ਕੌਂਸਲ ਦੇ ਫ਼ੈਸਲੇ ਅਨੁਸਾਰ ਕਰਵਾਈਆਂ ਤਿੰਨ ਸਾਲਾਂ ਲਈ ਚੋਣਾਂ ਵਿੱਚ ਸੁਰਜੀਤ ਸਿੰਘ ਲੈਕਚਰਾਰ (ਬਾਇਓਲੋਜੀ) ਨੂੰ ਆਉਂਦੇ ਤਿੰਨ ਸਾਲਾਂ ਲਈ ਜੀਟੀਯੂ ਜ਼ਿਲ੍ਹਾ ਮੁਹਾਲੀ ਦਾ ਪ੍ਰਧਾਨ ਐਲਾਨਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੀਟੀਯੂ ਜ਼ਿਲ੍ਹਾ ਮੁਹਾਲੀ ਦੇ ਰਿਟਰਨਿੰਗ ਅਫ਼ਸਰ ਲੈਕਚਰਾਰ ਸੁਖਵਿੰਦਰਜੀਤ ਸਿੰਘ ਗਿੱਲ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਰਵਿੰਦਰ ਸਿੰਘ ਸਿੱਧੂ (ਪੱਪੀ) ਨੇ ਦੱਸਿਆ ਕਿ ਜਨਰਲ ਕੌਂਸਲ ਦੇ ਫ਼ੈਸਲੇ ਅਨੁਸਾਰ ਨਾਮਜ਼ਦਗੀਆਂ ਭਰਨ ਅਤੇ ਨਾਮ ਵਾਪਸ ਲੈਣ ਉਪਰੰਤ ਸੁਰਜੀਤ ਸਿੰਘ ਨੂੰ ਜੀਟੀਯੂ ਜ਼ਿਲ੍ਹਾ ਮੁਹਾਲੀ ਦਾ ਨਿਰਵਿਰੋਧ ਪ੍ਰਧਾਨ ਐਲਾਨਿਆ ਗਿਆ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ ਬਲਾਕਾਂ ਦੇ ਨਿਰਵਿਰੋਧ ਚੁਣੇ ਗਏ ਅਹੁਦੇਦਾਰਾਂ ਵਿੱਚ ਸਿੱਖਿਆ ਬਲਾਕ ਖਰੜ-1 ਤੋਂ ਸ਼ਮਸ਼ੇਰ ਸਿੰਘ ਡੀਪੀਈ ਸ.ਹਾ.ਸ. ਦਾਊਂ, ਖਰੜ-2 ਤੋਂ ਗੁਲਜੀਤ ਸਿੰਘ ਹੈੱਡਟੀਚਰ ਸ.ਪ੍ਰਾ.ਸ. ਸੋਤਲ, ਖਰੜ-3 ਤੋਂ ਮਨਜਿੰਦਰ ਪਾਲ ਸਿੰਘ ਸਾਇੰਸ ਮਾਸਟਰ ਸ.ਸ.ਸ.ਸ. ਕੁਰੜੀ, ਮਾਜਰੀ ਬਲਾਕ ਤੋਂ ਅਮਰੀਕ ਸਿੰਘ ਪੰਜਾਬੀ ਮਾਸਟਰ ਸ.ਮਿ.ਸ. ਝੰਡੇਮਾਜਰਾ, ਕੁਰਾਲੀ ਬਲਾਕ ਤੋਂ ਰਵਿੰਦਰ ਸਿੰਘ ਸਿੱਧੂ (ਪੱਪੀ) ਹੈੱਡਟੀਚਰ ਸ.ਪ੍ਰਾ.ਸ. ਕਾਲ਼ੇਵਾਲ਼, ਬਨੂੜ ਤੋਂ ਮਨਜੀਤ ਸਿੰਘ ਅ/ਕ ਟੀਚਰ ਸ.ਸ.ਸ.ਸ. ਬਨੂੜ ਅਤੇ ਡੇਰਾਬੱਸੀ ਬਲਾਕ ਤੋਂ ਸਤੀਸ਼ ਕੁਮਾਰ ਕਟਿਆਲ ਪੀਟੀਆਈ ਸ.ਮਿ.ਸ. ਕੁੜੇਵਾਲ਼ ਦੀ ਚੋਣ ਬਤੌਰ ਬਲਾਕ ਪ੍ਰਧਾਨ ਹੋਈ ਹੈ।
ਇਸ ਮੌਕੇ ਨਵੇਂ ਚੁਣੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਨੇ ਕਿਹਾ ਕਿ ਛੇਤੀ ਹੀ ਜ਼ਿਲ੍ਹਾ ਅਤੇ ਬਲਾਕਾਂ ਦੇ ਹੋਰ ਅਹੁਦੇਦਾਰਾ ਦੀਆਂ ਟੀਮਾਂ ਦਾ ਗਠਨ ਕੀਤਾ ਜਾਏਗਾ ਅਤੇ ਨਵੀਆਂ ਟੀਮਾਂ ਸੂਬਾ ਲੀਡਰਸ਼ਿਪ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਹਿਤਾਂ ਲਈ ਵਿੱਢੇ ਜ਼ਮਹੂਰੀ ਸੰਘਰਸ਼ਾਂ ਵਿੱਚ ਭਰਵਾਂ ਯੋਗਦਾਨ ਪਾਉਣਗੀਆਂ।ਇਸ ਮੌਕੇ ਜੀਟੀਯੂ ਦੇ ਸੂਬਾਈ ਪ੍ਰੈੱਸ ਸਕੱਤਰ ਹਰਨੇਕ ਮਾਵੀ, ਸਾਬਕਾ ਜ਼ਿਲਾ ਪ੍ਰਧਾਨ ਕੁਲਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਜਸਮੇਰ ਸਿੰਘ ਦੇਸੂਮਾਜਰਾ, ਗੁਰਪ੍ਰੀਤ ਸਿੰਘ ਬਾਠ, ਪ੍ਰੇਮ ਸਿੰਘ ਕੁਰਾਲੀ, ਜ਼ਿਲ੍ਹਾ ਕਾਰਜਕਾਰਨੀ ਮੈਂਬਰ ਸਰਦੂਲ ਸਿੰਘ, ਆਤਮਾ ਸਿੰਘ, ਸ਼ਮਸ਼ੇਰ ਸਿੰਘ, ਅਮਰੀਕ ਸਿੰਘ ਮਨਾਣਾ, ਬਲਨਬੀਰ ਸਿੰਘ ਮਨਾਣਾ, ਦਰਸ਼ਨ ਸਿੰਘ, ਸ਼ੰਗਾਰਾ ਸਿੰਘ, ਓਮ ਪ੍ਰਕਾਸ਼, ਸੰਦੀਪ ਸਿੰਘ ਅਤੇ ਹੋਰ ਅਧਿਆਪਕ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸੀਨੀਅਰ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਿੱਜੀ ਦਖ਼ਲ ਮੰਗਿਆ

ਸੀਨੀਅਰ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਿੱਜੀ ਦਖ਼ਲ ਮੰਗਿਆ ਸਰਕਾਰ ਨੇ ਕਮਿਊਟਿਡ ਪ…