nabaz-e-punjab.com

ਮਾਝਾ ਪ੍ਰੈੱਸ ਕਲੱਬ, ਅੰਮ੍ਰਿਤਸਰ ਦੀ ਚੋਣ-ਗੁਰਦੀਪ ਸਿੰਘ ਨਾਗੀ ਸਰਬਸੰਮਤੀ ਨਾਲ ਮੁੜ ਪ੍ਰਧਾਨ ਬਣੇ

ਹੁੰਦਲ ਜਨਰਲ ਸਕੱਤਰ ਤੇ ਭੁੱਲਰ ਮੀਤ ਪ੍ਰਧਾਨ ਬਣੇ

ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੁ, 11 ਜੂਨ:
ਲੋਕਤੰਤਰ ਦਾ ਚੌਥਾ ਥੰਮ ਪ੍ਰੈੱਸ ਦੀ ਆਜ਼ਾਦੀ ਅਤੇ ਪੱਤਰਕਾਰਾਂ ਦੀਆਂ ਸਮਸਿਆਵਾਂ ਦੇ ਹੱਲ ਲਈ ਸ਼ੰਘਰਸ਼ਸ਼ੀਲ ਮਾਝਾ ਪ੍ਰੈੱਸ ਕਲੱਬ, ਅੰਮ੍ਰਿਤਸਰ ਹੋਈ ਚੁਣਾਵੀ ਮੀਟਿੰਗ ਦੌਰਾਨ ਪ੍ਰਧਾਨ ਗੁਰਦੀਪ ਸਿੰਘ ਨਾਗੀ ਨੇ ਕਲੱਬ ਦੀਆਂ ਪਿਛਲੇ ਦੋ ਵਰਿਆਂ ਦੀਆਂ ਗਤੀਵਿਧੀਆ ਤੇ ਪ੍ਰਾਪਤੀਆਂ ਬਾਰੇ ਚਾਨਣਾ ਪਾਉਣ ਤੋਂ ਬਾਅਦ ਹਰ ਦੋ ਵਰਂੇ ਬਾਅਦ ਚੋਣ ਕਰਵਾਉਣ ਦੀ ਪ੍ਰਕਿਰਿਆ ਤਹਿਤ ਮਾਝਾ ਪ੍ਰੈੱਸ ਕਲੱਬ ਦੀ ਨਵੇਂਸਿਰਿਓ ਚੋਣ ਕਰਾਏ ਜਾਣ ਦਾ ਐਲਾਨ ਕੀਤਾ। ਚੋਣ ਪ੍ਰਕਿਰਿਆ ਦੌਰਾਨ ਸਮੂਹ ਮੈਂਬਰਾਂ ਨੇ ਸਰਬਸੰਮਤੀ ਨਾਲ ਗੁਰਦੀਪ ਸਿੰਘ ਨਾਗੀ ਨੂੰ ਮੁੜ ਪ੍ਰਧਾਨ ਚੁਣ ਲਿਆ ਗਿਆ। ਇਸ ਮੌਕੇ ਸਤਿੰਦਰਬੀਰ ਸਿੰਘ ਹੁੰਦਲ ਨੂੰ ਜਨਰਲ ਸਕੱਤਰ, ਕੁਲਦੀਪ ਸਿੰਘ ਭੁੱਲਰ ਨੂੰ ਮੀਤ ਪ੍ਰਧਾਨ, ਹਰੀਸ਼ ਕੱਕੜ ਨੂੰ ਸਕੱਤਰ, ਭੂਪਿੰਦਰ ਸਿੰਘ ਸਿੱਧੂ ਨੂੰ ਸੀਨੀਅਰ ਮੀਤ ਪ੍ਰਧਾਨ, ਗੋਪਾਲ ਸਿੰਘ ਨੂੰ ਖਜ਼ਾਨਚੀ, ਲਖਬੀਰ ਸਿੰਘ ਗਿੱਲ ਨੂੰ ਸਯੁੰਕਤ ਸਕੱਤਰ, ਸਤਪਾਲ ਵਿਨਾਇਕ ਨੂੰ ਮੁੱਖ ਸਲਾਹਕਾਰ, ਰਵਿੰਦਰ ਸਿੰਘ ਗਿੱਲ ਤੇ ਪ੍ਰਗਟ ਸਿੰਘ ਨੂੰ ਸਲਾਹਕਾਰ, ਅਨਿਲ ਕੁਮਾਰ ਨੂੰ ਪ੍ਰਚਾਰ ਸਕੱਤਰ, ਸਵਿੰਦਰ ਸਿੰਘ ਸ਼ਿੰਦਾ ਲਹੌਰੀਆ ਤੇ ਜਗਤਾਰ ਸਿੰਘ ਨੂੰ ਪ੍ਰੈੱਸ ਸਕੱਤਰ, ਸਤਿੰਦਰ ਸਿੰਘ ਅਠਵਾਲ, ਡਾ.ਨਰਿੰਦਰ ਸਿੰਘ, ਪ੍ਰਗਟ ਸਿੰਘ ਤੇ ਬਿਕਰਮਜੀਤ ਸਿੰਘ ਨੂੰ ਐਗੈਕਟਿਵ ਕਮੇਟੀ ਦਾ ਮੈਂਬਰ ਚੁਣਿਆ ਗਿਆ। ਪ੍ਰਧਾਨ ਗੁਰਦੀਪ ਸਿੰਘ ਨਾਗੀ ਨੇ ਕਲੱਬ ਦੇ ਸਾਥੀਆਂ ਵੱਲੋਂ ਮੁੜ ਜਿੰਮੇਵਾਰੀ ਸੌਂਪੇ ਜਾਣ ਲਈ ਤਹਿਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੱਤਰਕਾਰ ਸਾਥੀਆਂ ਦੀਆਂ ਸਮਸਿੱਆਵਾਂ ਦੇ ਹੱਲ ਲਈ ਹਮੇਸ਼ਾਂ ਯਤਨਸ਼ੀਲ ਰਹਿਣ ਦਾ ਭਰੋਸਾ ਦੁਆਇਆ। ਇਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਵੇਂ ਪੱਤਰਕਾਰਾਂ ਨੂੰ ਟੋਲ ਟੈਕਸ ਮੁਆਫ ਕੀਤੇ ਜਾਣ ਦਾ ਐਲਾਨ ਕੀਤੇ ਜਾਣ ਦੇ ਬਾਵਜੂਦ ਟੋਲ ਬੈਰੀਅਰ ਪ੍ਰਬੰਧਕਾਂ ਵੱਲੋਂ ਪੱਤਰਕਾਰਾਂ ਦੇ ਲਾਂਘੇ ਸੰਬਧੀ ਕੀਤੀ ਜਾ ਰਹੀ ਆਨਾਕਾਨੀ ਨੂੰ ਮਾਝਾ ਪ੍ਰੈੱਸ ਕਲੱਬ ਤੇ ਜਿਲ੍ਹਾ ਕਪੂਰਥਲਾ ਦੀਆਂ ਪੱਤਰਕਾਰ ਜਥੇਬੰਦੀਆਂ ਵੱਲੋਂ ਕੀਤੇ ਸ਼ੰਘਰਸ਼ ਅੱਗੇ ਟੋਲ ਬੈਰੀਅਰ ਪ੍ਰਬੰਧਕਾਂ ਵੱਲੋਂ ਗੋਡੇ ਟੇਕੇ ਜਾਣ ’ਤੇ ਪੱਤਰਕਾਰ ਭਾਈਚਾਰੇ ਦੀ ਜਿੱਤ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।

Load More Related Articles

Check Also

ਆਮ ਨਾਗਰਿਕਾਂ ਨੂੰ ਸਰੀਰਕ ਅਤੇ ਮਾਨਸਿਕ ਸੰਤੁਸ਼ਟੀ ਦੇ ਰਹੀ ਹੈ ‘ਸੀਐਮ ਦੀ ਯੋਗਸ਼ਾਲਾ’

ਆਮ ਨਾਗਰਿਕਾਂ ਨੂੰ ਸਰੀਰਕ ਅਤੇ ਮਾਨਸਿਕ ਸੰਤੁਸ਼ਟੀ ਦੇ ਰਹੀ ਹੈ ‘ਸੀਐਮ ਦੀ ਯੋਗਸ਼ਾਲਾ’ ਸੀਐਮ ਦੀ ਯੋਗਸ਼ਾਲਾ ਦਾ ਲੋ…