Share on Facebook Share on Twitter Share on Google+ Share on Pinterest Share on Linkedin ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਅਹੁਦੇਦਾਰਾਂ ਦੀ ਹੋਈ ਚੋਣ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 6 ਦਸੰਬਰ: ਅੱਜ ਸਥਾਨਕ ਸ਼ਹਿਰ ਵਿਚ ਮੈਡੀਕਲ ਪ੍ਰੈਕਟੀਸ਼ਨਰਜ ਐਸ਼.ੋ ਪੰਜਾਬ ਦੀ ਇਕ ਮੀਟਿੰਗ ਹੋਈ ਜਿਸ ਵਿਚ ਮੋਹਾਲੀ ਜਿਲ੍ਹੇ ਦੇੇ ਪ੍ਰਾਈਵੇਟ ਪ੍ਰੈਕਟਿਸ ਕਰ ਰਹੇ ਡਾਕਟਰਾਂ ਨੇ ਸਮੂਲੀਅਤ ਕੀਤੀ। ਡਾਕਟਰ ਠਾਕੁਰਜੀਤ ਸਿੰਘ ਚੈਅਰਮੈਨ ਪੰਜਾਬ ਦੇ ਅਗਵਾਈ ਵਿਚ ਹੋਈ ਇਸ ਮੀਟਿੰਗ ਵਿਚ ਮੈਡੀਕਲ ਪ੍ਰੈਕਟੀਸ਼ਨਰਜ ਐਸ਼ੋ. ਪੰਜਾਬ ਦੇ ਜਿਲ੍ਹਾ ਕਾਰਜਕਾਰਨੀ ਦੀ ਚੋਣ ਕੀਤੀ ਗਈ ਇਸ ਮੀਟਿੰਗ ਵਿਚ ਸ਼ਾਮਲ ਹੋਏ ਡਾਕਟਰਾਂ ਨੂੰ ਵੱਖ ਵੱਖ ਅਹੁਦਿਆਂ ਦੀ ਜਿੰਮੇਵਾਰੀ ਦਿਤੀ ਗਈ ਅਤੇ ਨਾਲ ਹੀ ਇਸ ਮੀਟਿੰਗ ਦੌਰਾਨ ਸਮਾਜ ਵਿਚ ਫੈਲੇ ਭਰੂਣ ਹੱਤਿਆ ਅਤੇ ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਪੁਟਣ ਦਾ ਪ੍ਰਣ ਵੀ ਲਿਆ ਗਿਆ ਇਸ ਮੌਕੇ ਡਾਕਟਰ ਠਾਕੁਰਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਪਿਛਲੇ ਸਮੇ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦੀ ਵਜ਼ਾਏ ਲਾਰੇ ਹੀ ਲਗਾਏ ਜਾ ਰਹੇ ਹਨ ਇਸ ਮੀਟਿੰਗ ਦੌਰਾਨ ਡਾ. ਬਲਬੀਰ ਸਿੰਘ ਲਾਂਡਰਾਂ ਨੂੰ ਜਿਲ੍ਹਾ ਚੈਅਰਮੈਨ, ਡਾ. ਗੁਰਮੁਖ ਸਿੰਘ ਨੂੰ ਸਰਪ੍ਰਸਤ, ਡਾ. ਕੁਲਬੀਰ ਸਿੰਘ ਨੂੰ ਜਿਲ੍ਹਾ ਪ੍ਰਧਾਨ, ਡਾ. ਜਗਦੀਸ਼ ਲਾਲ ਉੱਪ ਪ੍ਰਧਾਨ, ਡਾ. ਰਘਬੀਰ ਸਿੰਘ ਨੂੰ ਜਰਨਲ ਸਕੱਤਰ, ਡਾ. ਰਾਜ ਕੁਮਾਰ ਨੂੰ ਖਜਾਨਚੀ, ਡਾ. ਵਿਕਰਮ ਦੱਤ ਗੋਇਲ ਨੂੰ ਪ੍ਰੈੱਸ ਸਕੱਤਰ ਦੇੇ ਅਹੁਦਿਆਂ ਨਾਲ ਥਾਪਿਆ ਗਿਆ
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ