ਨੈਸ਼ਨਲ ਐਸੋਸੀਏਸ਼ਨ ਆਫ਼ ਪੋਸਟਲ ਐਂਪਲਾਈਜ ਪੰਜਾਬ ਦੀ ਚੋਣ

ਬਲਜਿੰਦਰ ਸਿੰਘ ਰਾਏਪੁਰ ਕਲਾਂ ਨੂੰ ਲਗਾਤਾਰ ਚੌਥੀ ਵਾਰ ਪੰਜਾਬ ਸਰਕਲ ਦਾ ਜਨਰਲ ਸਕੱਤਰ ਚੁਣਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਗਸਤ:
ਨੈਸ਼ਨਲ ਐਸੋਸੀਏਸ਼ਨ ਪੋਸਟਲ ਐਂਪਲਾਈਜ ਪੰਜਾਬ ਦੀ ਸੂਬਾ ਪੱਧਰੀ ਕਾਨਫਰੰਸ ਮੁਹਾਲੀ ਵਿੱਚ ਹੋਈ। ਜਿਸ ਵਿੱਚ ਪੰਜਾਬ ਭਰ ਤੋਂ ਅਹੁਦੇਦਾਰਾਂ ਅਤੇ ਡੈਲੀਗੇਟਾਂ ਨੇ ਸ਼ਮੂਲੀਅਤ ਕੀਤੀ। ਡਿਵੀਜ਼ਨ ਸਕੱਤਰਾਂ ਨੇ ਪੋਸਟਲ ਕਾਮਿਆਂ ਨੂੰ ਦਰਪੇਸ਼ ਮੁਸ਼ਕਲਾਂ ਤੁਰੰਤ ਹੱਲ ਕਰਨ ਦੀ ਮੰਗ ਕਰਦਿਆਂ ਡਾਕਘਰਾਂ ਵਿੱਚ ਸਟਾਫ਼ ਦੀ ਘਾਟ ਨੂੰ ਪੂਰਾ ਕਰਨ ਲਈ ਦਿੱਲੀ ਤੋਂ ਪਹੁੰਚੇ ਜਰਨਲ ਸਕੱਤਰ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਪੰਜਾਬ ਸਰਕਲ ਯੂਨੀਅਨ ਦੀ ਚੋਣ ਕੀਤੀ ਗਈ। ਜਿਸ ਵਿੱਚ ਇਲਾਕੇ ਦੇ ਉੱਘੇ ਸਮਾਜ ਸੇਵੀ ਬਲਜਿੰਦਰ ਸਿੰਘ ਰਾਏਪੁਰ ਕਲਾਂ ਨੂੰ ਸਰਬਸੰਮਤੀ ਨਾਲ ਨੈਸ਼ਨਲ ਐਸੋਸ਼ੀਏਸ਼ਨ ਆਫ਼ ਪੋਸਟਲ ਐਂਪਲਾਈਜ ਸਰਕਲ ਪੰਜਾਬ ਦਾ ਲਗਾਤਾਰ ਚੌਥੀ ਵਾਰ ਸਕੱਤਰ ਚੁਣਿਆ ਗਿਆ। ਜਦੋਂਕਿ ਸੌਰਵ ਮਿੱਤਲ ਜਲੰਧਰ ਨੂੰ ਸਰਕਲ ਪ੍ਰਧਾਨ ਅਤੇ ਰਵਿੰਦਰ ਸਿੰਘ ਨੂੰ ਕੈਸ਼ੀਅਰ ਦੀ ਜ਼ਿੰਮੇਵਾਰੀ ਦਿੱਤੀ ਗਈ ਅਤੇ ਹੋਰਨਾਂ ਅਹੁਦੇਦਾਰਾਂ ਦੀ ਚੋਣ ਵੀ ਸਰਬਸੰਮਤੀ ਨਾਲ ਕੀਤੀ ਗਈ।
ਇਸ ਮੌਕੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਬੱਸੀ ਪਠਾਣਾ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਸਮਾਗਮ ਦੌਰਾਨ ਸੇਵਾਮੁਕਤ ਹੋਏ ਮੁਲਾਜ਼ਮਾਂ ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ਰਾਜ ਕੁਮਾਰ, ਹਰਜਿੰਦਰ ਸਿੰਘ ਨੰਗਲ, ਓਪੀ ਸਿੰਘ ਪੋਸਟਮਾਸਟਰ, ਸੁਨੀਤ ਕੁੰਭੜਾ, ਨਿਰਮਲ ਸਿੰਘ, ਓਂਕਾਰ ਸਿੰਘ ਅੰਮ੍ਰਿਤਸਰ, ਰਵਿੰਦਰ ਕੁਮਾਰ, ਹਰੀਸ਼ ਸ਼ਰਮਾ ਡਿਵੀਜ਼ਨ ਸਕੱਤਰ ਚੰਡੀਗੜ੍ਹ, ਦਰਸ਼ਨ ਸਿੰਘ ਬਜਹੇੜੀ, ਸੀਤਲ ਸਿੰਘ ਸੇਵਾਮੁਕਤ ਪੀਆਰਓ, ਸੁਰਿੰਦਰਪਾਲ ਸਿੰਘ, ਬਲਵੀਰ ਸਿੰਘ, ਅਨਿਲ ਕੁਮਾਰ, ਧਰਮਪਾਲ ਸਿੰਘ ਜਲੰਧਰ, ਐਡੀ ਕੌਸ਼ਿਕ, ਭਗਵਾਨ ਦਿੱਲੀ, ਮਦਨ ਲਾਲ ਸਰਕਲ ਸਕੱਤਰ ਹਰਿਆਣਾ, ਸੁਰੇਸ਼ ਪੰਚਾਲ, ਸ਼ਿੰਗਾਰਾ ਸਿੰਘ, ਪ੍ਰਨੀਤ ਸਿੰਘ ਪਟਿਆਲਾ ਅਤੇ ਵੱਡੀ ਗਿਣਤੀ ਮੁਲਾਜ਼ਮ ਮੌਜੂਦ ਸਨ।

Load More Related Articles
Load More By Nabaz-e-Punjab
Load More In Banks

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…