ਰਾਮਗੜ੍ਹੀਆ ਸਭਾ ਮੁਹਾਲੀ ਦੇ ਨਵੇਂ ਅਹੁਦੇਦਾਰਾਂ ਦੀ ਚੋਣ, ਵੱਖ ਵੱਖ ਸਬ ਕਮੇਟੀਆਂ ਦਾ ਕੀਤਾ ਗਠਨ

ਉੱਘੇ ਸਮਾਜ ਸੇਵੀ ਪਰਦੀਪ ਸਿੰਘ ਭਾਰਜ ਲੀਗਲ ਸੈੱਲ ਦੇ ਚੇਅਰਮੈਨ ਨਿਯੁਕਤ

14 ਮਈ ਨੂੰ ਪੂਰੀ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਵੇਗਾ ਮਹਾਨ ਜਰਨੈਲ ਸ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਨ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਪਰੈਲ:
ਲੋਕ ਕਲਿਆਣ ਕੇੱਦਰ ਰਾਮਗੜ੍ਹੀਆ ਸਭਾ ਮੁਹਾਲੀ ਦੀ ਨਵੀਂ ਚੁਣੀ ਗਈ ਪ੍ਰਬੰਧਕ ਕਮੇਟੀ ਦੀ ਮੀਟਿੰਗ ਸੰਸਥਾ ਦੇ ਪ੍ਰਧਾਨ ਡਾ. ਸਤਵਿੰਦਰ ਸਿੰਘ ਭੰਵਰਾ ਦੀ ਪ੍ਰਧਾਨਗੀ ਅਧੀਨ ਰਾਮਗੜ੍ਹੀਆ ਭਵਨ ਦੇ ਦਫਤਰ ਵਿਚ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਜਨਰਲ ਸਕੱਤਰ ਕਰਮ ਸਿੰਘ ਬੱਬਰਾ ਅਤੇ ਮੀਡੀਆ ਸੈੱਲ ਦੇ ਇੰਚਾਰਜ ਪ੍ਰਦੀਪ ਸਿੰਘ ਭਾਰਜ ਨੇ ਦਸਿਆ ਕਿ ਇਸ ਮੀਟਿੰਗ ਵਿਚ ਸਭਾ ਦੇ ਪ੍ਰਧਾਨ ਵੱਲੋਂ ਸਭਾ ਦੇ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ ਅਤੇ ਸਭਾ ਦੇ ਕੰਮਾਂ ਨੁੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਖ- ਵੱਖ ਕਮੇਟੀਆਂ ਬਣਾ ਕੇ ਉਨ੍ਹਾਂ ਦੇ ਚੇਅਰਮੈਨ ਨਿਯੁਕਤ ਕੀਤੇ ਗਏ। ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਰਾਮਗੜ੍ਹੀਆ ਕੌਮ ਦੇ ਮਹਾਨ ਜਰਨੈਲ ਸ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਨ 14 ਮਈ ਨੂੰ ਪੂਰੀ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਵੇਗਾ।
ਇਸ ਮੌਕੇ ਨਰਿੰਦਰ ਸਿੰਘ ਸੰਧੂ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਚਰਨ ਸਿੰਘ ਨੰਨੜਾ ਨੂੰ ਮੀਤ ਪ੍ਰਧਾਨ, ਸੂਰਤ ਸਿੰਘ ਕਲਸੀ ਨੂੰ ਵੀ ਮੀਤ ਪ੍ਰਧਾਨ, ਦੀਦਾਰ ਸਿੰਘ ਕਲਸੀ ਨੂੰ ਸੈਕਟਰੀ, ਹਰਚਰਨ ਸਿੰਘ ਗਿੱਲ ਨੂੰ ਖਜਾਨਚੀ, ਬਾਲਾ ਸਿੰਘ ਨੂੰ ਅਸਿਸਟੈਂਟ ਖਜਾਨਚੀ, ਦਵਿੰਦਰ ਸਿੰਘ ਨੰਨੜਾ ਨੂੰ ਐਡੀਟਰ, ਉੱਘੇ ਸਮਾਜ ਸੇਵੀ ਪ੍ਰਦੀਪ ਸਿੰਘ ਭਾਰਜ ਨੂੰ ਲੀਗਲ ਸੈੱਲ ਦਾ ਚੇਅਰਮੈਨ, ਹਰਬਿੰਦਰ ਸਿੰਘ ਰੌਂਤਾ ਨੂੰ ਚੇਅਰਮੈਨ ਬਿਲਡਿੰਗ ਕਮੇਟੀ, ਮਨਜੀਤ ਸਿੰਘ ਮਾਨ ਨੂੰ ਚੇਅਰਮੈਨ ਧਾਰਮਿਕ ਕਮੇਟੀ, ਮੋਹਨ ਸਿੰਘ ਸੱਭਰਵਾਲ ਨੂੰ ਚੇਅਰਮੈਨ ਸਟੋਰ ਕਮੇਟੀ, ਬਲਬੀਰ ਸਿੰਘ ਭੰਵਰਾ ਨੂੰ ਚੇਅਰਮੈਨ ਲੰਗਰ ਕਮੇਟੀ, ਦਵਿੰਦਰ ਸਿੰਘ ਵਿਰਕ ਨੂੰ ਚੇਅਰਮੈਨ ਵੋਕੇਸਨਲ ਕੋਰਸ ਕਮੇਟੀ, ਸੁਰਿੰਦਰ ਸਿੰਘ ਖੋਖਰ ਨੂੰ ਚੇਅਰਮੈਨ ਸਿਹਤ ਕਮੇਟੀ, ਬਿਕਰਮਜੀਤ ਸਿੰਘ ਹੁੰਝਣ, ਮੇਜਰ ਸਿੰਘ ਭੁੱਲਰ, ਕੁਲਦੀਪ ਸਿੰਘ ਮਣਕੂ, ਬਲਵਿੰਦਰ ਸਿੰਘ ਹੁੰਝਣ, ਕੁਲਵਿੰਦਰ ਸਿੰਘ ਸੋਕੀ, ਜਸਵੰਤ ਸਿੰਘ ਧੰਜਲ, ਭੁਪਿੰਦਰ ਸਿੰਘ ਨੂੰ ਮੈਂਬਰ ਚੁਣਿਆ ਗਿਆ।

Load More Related Articles
Load More By Nabaz-e-Punjab
Load More In General News

Check Also

ਮੇਅਰ ਵੱਲੋਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ, ਐਸਐਚਓ ਨੇ ਚੋਰ ਜਲਦੀ ਫੜਨ ਦੀ ਗੱਲ ਕਹੀ

ਮੇਅਰ ਵੱਲੋਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ, ਐਸਐਚਓ ਨੇ ਚੋਰ ਜਲਦੀ ਫੜਨ ਦੀ ਗੱਲ ਕਹੀ ਵੈੱਲਫੇਅਰ ਐਸੋਸੀਏਸ਼ਨ …