
ਮੁਹਾਲੀ ਐਂਪਲਾਈਜ਼ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੇ ਅਹੁਦੇਦਾਰਾਂ ਦੀ ਚੋਣ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਮਈ:
ਮੁਹਾਲੀ ਐਂਪਲਾਈਜ਼ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਲਿਮਟਿਡ ਸੈਕਟਰ-68 ਦੇ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਤੋਂ ਪਹਿਲਾਂ ਬੀਤੀ 23 ਅਪਰੈਲ ਨੂੰ ਸੁਸਾਇਟੀ ਦੇ ਕਰੀਬ 240 ਮੈਂਬਰਾਂ ਨੇ ਵੋਟਿੰਗ ਰਾਹੀਂ ਪ੍ਰਬੰਧਕੀ ਕਮੇਟੀ ਦੇ 9 ਮੈਂਬਰਾਂ ਦੀ ਚੋਣ ਲਈ ਸਹਿਮਤੀ ਦਿੱਤੀ ਗਈ ਸੀ। ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਸਹਿਕਾਰੀ ਵਿਭਾਗ ਦੇ ਨੁਮਾਇੰਦੇ ਦੀ ਮੌਜੂਦਗੀ ਵਿੱਚ ਨਵੀਂ ਕਾਰਜਕਾਰਨੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਜਿਸ ਵਿੱਚ ਸੋਹਣ ਸਿੰਘ ਨੂੰ ਪ੍ਰਧਾਨ, ਬਲਬੀਰ ਸਿੰਘ ਨੂੰ ਮੀਤ ਪ੍ਰਧਾਨ, ਨਿਤਿਨ ਵਰਮਾ ਨੂੰ ਸਕੱਤਰ ਅਤੇ ਨਵਰਤਨ ਤਲਵਾਰ ਨੂੰ ਕੈਸ਼ੀਅਰ ਚੁਣਿਆ ਗਿਆ। ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਮੁਹਾਲੀ ਐਂਪਲਾਈਜ਼ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਲਿਮਟਿਡ ਸੈਕਟਰ-68 ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਦਾ ਕਾਰਜਕਾਲ 5 ਸਾਲ ਤੱਕ ਹੋਵੇਗਾ।