ਪੀ.ਡਬਲਿਊ.ਡੀ.ਫੀਲਡ ਤੇ ਵਰਕਸ਼ਾਪ ਵਰਕਰ ਯੂਨੀਅਨ ਮੁਹਾਲੀ ਦੀ ਚੋਣ

ਸਰਕਾਰ ਦੀਆਂ ਮੁਲਾਜ਼ਮ ਤੇ ਕਿਸਾਨ ਮਾਰੂ ਨੀਤੀਆਂ ਖ਼ਿਲਾਫ਼ ਸਾਰੇ ਵਰਗਾਂ ਨੂੰ ਇੱਕਜੱੁਟ ਹੋਣ ਦੀ ਲੋੜ: ਚੌਂਦਹੇੜੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਫਰਵਰੀ:
ਪੀ.ਡਬਲਿਊ.ਡੀ. ਫੀਲਡ ਅਤੇ ਵਰਕਸ਼ਾਪ ਵਰਕਰ ਯੂਨੀਅਨ ਜਲ ਸਪਲਾਈ ਬ੍ਰਾਂਚ ਮੁਹਾਲੀ ਦੀ ਚੋਣ ਅੱਜ ਮੁਹਾਲੀ ਜ਼ੋਨ ਦੇ ਪ੍ਰਧਾਨ ਸਵਰਨ ਸਿੰਘ ਦੇਸੂਮਾਜਰਾ ਦੀ ਅਗਵਾਈ ਹੇਠ ਕੀਤੀ ਗਈ। ਗੁਰਵਿੰਦਰ ਸਿੰਘ ਖਮਾਣੋਂ ਚੋਣ ਅਬਜ਼ਰਵਰ ਵਜੋਂ ਸ਼ਾਮਲ ਹੋਏ। ਇਸ ਮੌਕੇ ਸਰਬਸੰਮਤੀ ਨਾਲ ਦਿਲਦਾਰ ਸਿੰਘ ਬਿੱਲੂ ਨੂੰ ਪ੍ਰਧਾਨ ਅਤੇ ਕਰਮਾ ਪੁਰੀ ਨੂੰ ਲਗਾਤਾਰ ਛੇਵੀਂ ਵਾਰ ਜਨਰਲ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਮਨਜੀਤ ਸਿੰਘ ਨੂੰ ਚੇਅਰਮੈਨ, ਬਹਾਦਰ ਸਿੰਘ ਮਟੌਰ, ਤਰਲੋਚਨ ਸਿੰਘ ਲੱਕੀ ਤੇ ਸਰਵਨ ਕੁਮਾਰ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਮੀਤ ਸਿੰਘ ਭਾਗੋਮਾਜਰਾ ਤੇ ਵਿਜੇ ਕੁਮਾਰ ਲਾਹੌਰੀਆ ਨੂੰ ਮੀਤ ਪ੍ਰਧਾਨ, ਅਮਰਜੀਤ ਸਿੰਘ ਸੋਤਲ ਨੂੰ ਸਹਾਇਕ ਸਕੱਤਰ, ਸਤਬੀਰ ਸਿੰਘ ਨੂੰ ਪ੍ਰਚਾਰ ਸਕੱਤਰ, ਸੰਜੀਤ ਯਾਦਵ ਨੂੰ ਜਥੇਬੰਦਕ ਸਕੱਤਰ, ਗਿਆਨੀ ਬਲਵਿੰਦਰ ਸਿੰਘ ਨੂੰ ਵਿੱਤ ਸਕੱਤਰ, ਗੁਰਦੇਵ ਸਿੰਘ ਨੂੰ ਸਹਾਇਕ ਵਿੱਤ ਸਕੱਤਰ, ਜਰਨੈਲ ਸਿੰਘ ਫੇਜ਼-9 ਨੂੰ ਪੈੱ੍ਰਸ ਸਕੱਤਰ, ਸੋਨੂੰ ਸਿੰਘ ਨੂੰ ਸਹਾਇਕ ਪੈੱ੍ਰਸ ਸਕੱਤਰ ਨਾਮਜ਼ਦ ਕੀਤਾ ਗਿਆ।
ਇਸ ਮੌਕੇ ਸੀਨੀਅਰ ਫੈਡਰੇਸ਼ਨ ਆਗੂ ਗੁਰਵਿੰਦਰ ਸਿੰਘ ਚੌਂਦਹੇੜੀ ਨੇ ਕਿਹਾ ਕਿ ਸਰਕਾਰ ਦੀਆਂ ਮੁਲਾਜ਼ਮ ਅਤੇ ਕਿਸਾਨ ਵਿਰੋਧੀ ਨੀਤੀਆਂ ਦਾ ਟਾਕਰਾ ਕਰਨ ਲਈ ਸਾਰੇ ਵਰਗਾਂ ਨੂੰ ਇਕੱਠਾ ਹੋਣ ਦੀ ਲੋੜ ਹੈ ਅਤੇ ਪੰਜਾਬ ਸਰਕਾਰ ਦੇ ਸ਼ੁਰੂ ਹੋ ਰਹੇ ਬਜਟ ਸੈਸ਼ਨ ਦੌਰਾਨ ਜ਼ਿਲ੍ਹਾ ਹੈੱਡ ਕੁਆਟਰਾਂ ਤੇ ਲਗਾਤਾਰ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਮੁਲਾਜ਼ਮਾਂ ਦੇ ਲਟਕਦੇ ਮਸਲੇ ਹੱਲ ਕਰਵਾਏ ਜਾ ਸਕਣ।

Load More Related Articles

Check Also

VB nabs General Manager PUNSUP red handed accepting Rs 1 lakh bribe

VB nabs General Manager PUNSUP red handed accepting Rs 1 lakh bribe Official car also take…