
ਰੈਵਨਿਊ ਬਾਰ ਐਸੋਸੀਏਸ਼ਨ ਦੀ ਚੋਣ, ਟੀਪੀ ਸਿੰਘ ਨੂੰ ਪ੍ਰਧਾਨ ਥਾਪਿਆ
ਨਬਜ਼-ਏ-ਪੰਜਾਬ, ਮੁਹਾਲੀ, 14 ਦਸੰਬਰ:
ਰੈਵਨਿਊ ਬਾਰ ਐਸੋਸੀਏਸ਼ਨ ਮੁਹਾਲੀ ਦੀ ਚੋਣ ਮੀਟਿੰਗ ਅੱਜ ਮੀਤ ਪ੍ਰਧਾਨ ਸ੍ਰੀਮਤੀ ਅਨੂੰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸਮੂਹ ਵਕੀਲਾਂ ਵੱਲੋਂ ਸਰਬਸੰਮਤੀ ਨਾਲ ਟੀਪੀ ਸਿੰਘ ਨੂੰ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ। ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਪ੍ਰਵੀਨ ਗਰਗ ਨੂੰ ਮੀਤ ਪ੍ਰਧਾਨ, ਸ਼ਵਿੰਦਰ ਕੁੱਕੜ ਨੂੰ ਜਨਰਲ ਸਕੱਤਰ, ਨੀਰਜ ਮਹਿਤਾ ਨੂੰ ਕੈਸ਼ੀਅਰ ਅਤੇ ਮੁਕੇਸ਼ ਪੁਰੀ ਨੂੰ ਸੰਯੁਕਤ ਸਕੱਤਰ ਚੁਣਿਆ ਗਿਆ ਹੈ। ਇਸ ਮੌਕੇ ਐਡਵੋਕੇਟ ਦਵਿੰਦਰ ਗੁਪਤਾ, ਵਿਦਿਆ ਸਾਗਰ, ਜਤਿੰਦਰ ਸਿੰਘ, ਸੰਤੋਸ਼ ਕੁਮਾਰੀ, ਹੰਸਰਾਜ ਸਾਮਾਂ, ਹੁਕਮ ਸਿੰਘ ਮੁਲਤਾਨੀ, ਹਰਵਿੰਦਰ ਸਿੱਧੂ, ਬਰਜਿੰਦਰ ਪਾਲ ਸਿੰਘ, ਗਗਨਦੀਪ ਸਿੰਘ, ਐਚਐਸ ਬੇਦੀ, ਗੁਰਚਰਨ ਸਿੰਘ, ਸੁਭਾਸ਼ ਸ਼ਰਮਾ, ਬਰਜਿੰਦਰ ਸਿੰਘ, ਗੁਰਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵਕੀਲ, ਅਸ਼ਟਾਮ ਫਰੋਸ਼, ਟਾਈਪਿਸਟ ਅਤੇ ਵਸੀਕਾ ਨਵੀਸ ਮੌਜੂਦ ਸਨ।