ਸਮਾਜਿਕ ਭਾਈਚਾਰਾ ਸੰਸਥਾ ਦੀ ਚੋਣ ਮੌਕੇ ਅਹਿਮ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਨਵੰਬਰ:
ਸਮਾਜਿਕ ਭਾਈਚਾਰਾ ਸੰਸਥਾ ਦੀ ਇਕ ਮੀਟਿੰਗ ਐਸ ਐਸ ਵਾਲੀਆ ਦੀ ਸਰਪ੍ਰਸਤੀ ਹੇਠ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਸੰਸਥਾ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਚੋਣ ਵਿੱਚ ਐਸ ਐਸ ਵਾਲੀਆ ਨੂੰ ਸੰਸਥਾ ਦਾ ਮੁੱਖ ਕੋਆਰਡੀਨੇਟਰ, ਮੰਗਤ ਰਾਏ ਅਰੋੜਾ ਨੂੰ ਕੋਆਰਡੀਨੇਟਰ, ਏਐਸ ਬੈਂਸ ਨੂੰ ਮੁੱਖ ਸਲਾਹਕਾਰ, ਬਲਵਿੰਦਰ ਸਿੰਘ ਨੂੰ ਸੰਯੁਕਤ ਕੋਆਰਡੀਨੇਟਰ, ਸੁਰਿੰਦਰ ਸਿੰਘ ਫਰਨੀਚਰ ਵਾਲੇ ਨੂੰ ਪ੍ਰਬੰਧਕ ਸਕੱਤਰ, ਹਰਵਿੰਦਰ ਸਿੰਘ ਨੂੰ ਪੀ ਆਰ ਓ, ਅਤੁੱਲ ਸ਼ਰਮਾ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ। ਇਸ ਮੌਕੇ ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇ ਪੀ, ਪਰਮਜੀਤ ਸਿੰਘ ਸਹਾਇਕ ਕਮਿਸ਼ਨਰ ਰੂਪ ਨਗਰ ਨੂੰ ਯਾਦ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜੇ ਪੀ ਵੋਹਰਾ, ਐਚ ਐਲ ਕਪੂਰ, ਐਮ ਐਸ ਸੋਹੀ, ਗੁਰਬਚਨ ਸਿੰਘ, ਭੁਪਿੰਦਰ ਸਿੰਘ, ਐਸ ਐਸ ਚਾਵਲਾ, ਮਨਮੋਹਨ ਕੌਰ ਸਾਬਕਾ ਐਮ ਸੀ, ਅਸਮਨ ਅਰੋੜਾ ਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…