
ਜਲ ਸਪਲਾਈ ਤੇ ਸੈਨੀਟੇਸ਼ਨ ਦੇ ਕਲੈਰੀਕਲ ਸਟਾਫ਼ ਦੀ ਸੂਬਾ ਪੱਧਰੀ ਜਥੇਬੰਦੀ ਦੀ ਚੋਣ
ਨਬਜ਼-ਏ-ਪੰਜਾਬ, ਮੁਹਾਲੀ, 5 ਅਗਸਤ:
ਜਲ ਸਪਲਾਈ ਤੇ ਸੈਨੀਟੇਸ਼ਨ ਮੁੱਖ ਦਫ਼ਤਰ ਪਟਿਆਲਾ ਸਮੇਤ ਸਮੂਹ ਫ਼ੀਲਡ ਦਫ਼ਤਰਾਂ (ਹਲਕਾ/ਮੰਡਲ/ਉਪ ਮੰਡਲ ਦਫ਼ਤਰਾਂ) ਅਧੀਨ ਕੰਮ ਕਰਦੇ ਕਲੈਰੀਕਲ ਸਟਾਫ਼ ਦੀ ਸੂਬਾ ਪੱਧਰੀ ਜਥੇਬੰਦੀ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਜਨਰਲ ਇਜਲਾਸ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁੱਖ ਦਫ਼ਤਰ, ਹਲਕਾ ਦਫ਼ਤਰ, ਮੰਡਲ ਦਫ਼ਤਰ ਅਤੇ ਉਪ ਮੰਡਲ ਦਫ਼ਤਰਾਂ ਸਮੇਤ ਸਮੂਹ ਜ਼ਿਲ੍ਹਿਆਂ ਦੇ ਸਾਥੀਆਂ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕਰਦਿਆਂ ਮੁਲਾਜ਼ਮਾਂ ਦੇ ਹੱਕਾਂ ਦੀ ਪੈਰਵੀ ਲਈ ਚੋਣ ਪ੍ਰਕਿਰਿਆ ਨੂੰ ਜੈਕਾਰੇ ਛੱਡ ਕੇ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ।
ਇਸ ਮੌਕੇ ਸਤਨਾਮ ਸਿੰਘ ਕੰਬੋਜ ਨੂੰ ਸਰਪ੍ਰਸਤ, ਜਸਵਿੰਦਰ ਸਿੰਘ ਨੂੰ ਚੇਅਰਮੈਨ, ਨਵਵਰਿੰਦਰ ਸਿੰਘ ਨਵੀ ਨੂੰ ਸੂਬਾ ਪ੍ਰਧਾਨ, ਸਤਨਾਮ ਸਿੰਘ ਲੁਬਾਣਾ ਤੇ ਰਾਜਵੀਰ ਸ਼ਰਮਾ ਬਡਰੱੁਖਾ ਨੂੰ ਜਨਰਲ ਸਕੱਤਰ, ਸੰਜੀਵ ਬਾਂਸਲ ਨੂੰ ਵਿੱਤ ਸਕੱਤਰ, ਲਖਵੀਰ ਸਿੰਘ ਭੱਟੀ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ। ਜਦੋਂਕਿ ਸ੍ਰੀਮਤੀ ਜਗਜੀਤ ਕੌਰ, ਸ੍ਰੀਮਤੀ ਮੋਨਿਕਾ ਸ਼ਰਮਾ, ਇੰਦਰਜੀਤ ਸਿੰਘ, ਸ੍ਰੀਮਤੀ ਜਸਵਿੰਦਰ ਕੌਰ, ਜਸਮੀਤ ਸਿੰਘ (ਪ੍ਰਿੰਸ) ਪਵਨ ਕੁਮਾਰ, ਅਰਵਿੰਦ ਸ਼ਰਮਾ, ਜਗਬੀਰ ਸਿੰਘ ਅਤੇ ਸੰਜੀਵ ਸ਼ਰਮਾ ਨੂੰ ਸੀਨੀਅਰ ਮੀਤ ਪ੍ਰਧਾਨ, ਵਿਸ਼ਾਲ ਸ਼ਰਮਾ, ਗੁਰਪ੍ਰੀਤ ਸਿੰਘ ਨੂੰ ਮੀਤ ਪ੍ਰਧਾਨ, ਰਵਨੀਤ ਸਿੰਘ ਨੂੰ ਕਾਨੂੰਨੀ ਸਲਾਹਕਾਰ, ਸੰਜੀਵ ਕੁਮਾਰ, ਹਿਮਾਂਸ਼ੂ ਸ਼ਰਮਾ, ਗੁਰਮੀਤ ਸਿੰਘ, ਵਿਨੋਦ ਕੰਗ, ਤਰੁਨ ਕੁਮਾਰ, ਮੰਗਤ ਸਿੰਘ ਅਤੇ ਹਰਜੀਤ ਸਿੰਘ, ਸਲਾਹਕਾਰ, ਵਿਜੈ ਕੁਮਾਰ, ਦਵਿੰਦਰ ਸਿੰਘ, ਹਰਜੀਤ ਸਿੰਘ, ਸੁਨੀਲ ਕੁਮਾਰ, ਦੀਪਕ ਸਿੰਘ, ਸੁਖਵੀਰ ਸਿੰਘ, ਸੁਰੇਸ਼ ਕੁਮਾਰ, ਜਗਰੂਪ ਸਿੰਘ ਅਤੇ ਇੰਦਰਜੀਤ ਸਿੰਘ ਮਹਿਤਾ ਨੂੰ ਕਾਰਜਕਾਰਨੀ ਮੈਂਬਰ ਨਾਮਜ਼ਦ ਕੀਤਾ ਗਿਆ।