
ਟੀਡੀਆਈ ਰੈਜ਼ੀਡੈਂਟ ਵੈੱਲਫੇਅਰ ਸੁਸਾਇਟੀ ਦੀ ਚੋਣ, ਰਾਜਵਿੰਦਰ ਸਿੰਘ 6ਵੀਂ ਵਾਰ ਪ੍ਰਧਾਨ ਬਣੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਪਰੈਲ:
ਇੱਥੋਂ ਦੇ ਟੀਡੀਆਈ ਸੈਕਟਰ-110 ਦੀ ਰੈਜ਼ੀਡੈਂਟ ਵੈੱਲਫੇਅਰ ਸੁਸਾਇਟੀ ਦੇ ਸਾਲਾਨਾ ਜਨਰਲ ਇਜਲਾਸ ਦੌਰਾਨ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਜਿਸ ਵਿੱਚ ਰਾਜਵਿੰਦਰ ਸਿੰਘ ਨੂੰ ਸਰਬਸੰਮਤੀ ਨਾਲ ਛੇਵੀਂ ਵਾਰ ਮੁੜ ਪ੍ਰਧਾਨ ਚੁਣਿਆ ਗਿਆ, ਜਦੋਂਕਿ ਜਸਵੀਰ ਸਿੰਘ ਗੜਾਂਗ ਨੂੰ ਮੀਤ ਪ੍ਰਧਾਨ, ਸੰਜੇਵੀਰ ਨੂੰ ਜਨਰਲ ਸਕੱਤਰ, ਗੁਰਬਿੰਦਰ ਸਿੰਘ ਬਖ਼ਸ਼ੀ ਨੂੰ ਕੈਸ਼ੀਅਰ, ਅਮਰਜੀਤ ਸਿੰਘ ਸੇਖੋਂ ਨੂੰ ਆਡੀਟਰ ਅਤੇ ਐਮਐਲ ਸ਼ਰਮਾ ਨੂੰ ਸਰਪ੍ਰਸਤ ਜ਼ਿੰਮੇਵਾਰੀ ਦਿੱਤੀ ਗਈ। ਅਸ਼ੋਕ ਡੋਗਰਾ, ਪ੍ਰੇਮ ਸਿੰਘ, ਜੀਐਸ ਮੰਡੇਰ, ਪੂਨਮ ਸ਼ਰਮਾ, ਰਚਨਾ ਡੁਬਰਾਲ, ਅਸ਼ਵਨੀ ਵਸ਼ਿਸ਼ਟ, ਅਸ਼ੋਕ ਕੁਮਾਰ, ਪ੍ਰਸ਼ੋਤਮ ਲਾਲ, ਸ਼ਿਲਪੀ ਹਸ਼ਤੀਰ, ਹਰਮਿੰਦਰ ਸਿੰਘ ਸੋਹੀ, ਬੰਤ ਸਿੰਘ ਭੁੱਲਰ, ਮੋਹਿਤ ਮਦਾਨ ਅਤੇ ਡਾ. ਬਾਲ ਕ੍ਰਿਸ਼ਨ ਨੂੰ ਕਾਰਜਕਾਰਨੀ ਮੈਂਬਰ ਨਾਮਜ਼ਦ ਕੀਤਾ ਗਿਆ।
ਇਸ ਮੌਕੇ ਮਰਹੂਮ ਰਘਬੀਰ ਸਿੰਘ ਗਿੱਲ ਦੀ ਪਤਨੀ ਰਜਿੰਦਰ ਕੌਰ ਗਿੱਲ, ਸੁਰਜੀਤ ਸਿੰਘ ਭਾਦਸੋਂ, ਡਾ. ਸੁਮਿਤ ਸਿੰਘ ਨਿਊਰੋ ਸਰਜਨ ਸੋਹਾਣਾ ਹਸਪਤਾਲ ਅਤੇ ਹਾਈ ਕੋਰਟ ਦੇ ਸੀਨੀਅਰ ਵਕੀਲ ਨਵਜੀਤ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਪ੍ਰਿੰਸੀਪਲ ਮਨੋਹਰ ਲਾਲ ਸ਼ਰਮਾ ਨੇ ਬਾਖ਼ੂਬੀ ਨਿਭਾਈ। ਇਸ ਤੋਂ ਪਹਿਲਾਂ ਮੀਤ ਪ੍ਰਧਾਨ ਜਸਵੀਰ ਸਿੰਘ ਗੜਾਂਗ ਨੇ ਪਿਛਲੇ ਸਾਲ ਦੀਆਂ ਗਤੀਵਿਧੀਆਂ ’ਤੇ ਚਾਨਣਾ ਪਾਇਆ। ਜਨਰਲ ਸਕੱਤਰ ਸੰਜੇਵੀਰ ਨੇ ਰਿਪੋਰਟ ਕਾਰਡ ਪੜਿਆ ਅਤੇ ਗੁਰਬਿੰਦਰ ਸਿੰਘ ਬਖ਼ਸ਼ੀ ਨੇ ਆਮਦਨ ਖ਼ਰਚ ਦੀ ਰਿਪੋਰਟ ਪੇਸ਼ ਕੀਤੀ।
ਇਸ ਮੌਕੇ ਛੋਟੇ ਬੱਚਿਆਂ ਅਰਸ਼ਨੂਰ ਕੌਰ, ਅੱਧਿਆਂ ਕਸ਼ਯਪ, ਆਨਵੀ ਸਿੰਘ, ਅਨੰਨਿਆ ਸਿੰਘ, ਹੇਜ਼ਲ ਮਦਾਨ, ਦਿੱਵਿਆ ਠਾਕੁਰ, ਨਵਸੀਰਤ ਕੌਰ, ਮਨਨੀਤ ਕੌਰ, ਵਿਨਾਇਕ ਡੁਬਰਾਲ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਇਨ੍ਹਾਂ ਸਾਰੇ ਬੱਚਿਆਂ ਨੂੰ ਟਰਾਫ਼ੀਆਂ ਅਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੰਤ ਸਿੰਘ, ਸਾਧੂ ਸਿੰਘ ਜਸਵਿੰਦਰ ਸਿੰਘ ਗਿੱਲ, ਭਜਨ ਸਿੰਘ, ਸੁਖਬੀਰ ਸਿੰਘ ਢਿੱਲੋਂ, ਜਸਪਾਲ ਸਿੰਘ, ਪੂਜਾ ਭੱਟੀ, ਅਜੈਬ ਸਿੰਘ ਅਟਵਾਲ, ਸੁਸ਼ੀਲ ਚੱਡਾ, ਦਲਜੀਤ ਸ਼ਾਂਤ, ਗੁਰਸੇਵਕ ਸਿੰਘ, ਅਜੇ ਕੁਮਾਰ, ਹਰਪਾਲ ਸਿੰਘ, ਜਗਦੀਪ ਸਿੰਘ ਅਤੇ ਨਿਤਨੇਮ ਸਿੰਘ ਗਿੱਲ ਮੌਜੂਦ ਸਨ।