nabaz-e-punjab.com

ਗੁਰਦਾਸਪੁਰ ਜ਼ਿਮਨੀ ਚੋਣ: ਚੋਣ ਅਧਿਕਾਰੀ ਨੇ ਵੀਡੀਓ ਕਾਨਫਰਸਿੰਗ ਰਾਹੀਂ ਲਿਆ ਪ੍ਰਬੰਧਾਂ ਦਾ ਜਾਇਜ਼ਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 14 ਸਤੰਬਰ:
ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜ਼ਿਮਨੀ ਚੋਣ ਨੂੰ ਅਮਾਨ ਅਮਾਨ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਸਬੰਧੀ ਕੀਤੀ ਜਾਣ ਵਾਲਆ ਤਿਆਰੀਆ ਬਾਰੇ ਅੱਜ ਵੀਡੀਓ ਕਾਨਫਰਸਿੰਗ ਰਾਹੀ ਤਿਆਰੀਆ ਦਾ ਜਾਇਜ਼ਾ ਲਿਆ ਗਿਅ। ਵੀਡੀਓ ਕਾਨਫਰਸਿੰਗ ਮੌਕੇ ਮਨਜੀਤ ਸਿੰਘ ਨਾਰੰਗ (ਆਈ.ਏ.ਐਸ) ਕਾਰਜਕਾਰੀ ਮੁੱਖ ਚੋਣ ਅਫ਼ਸਰ ਪੰਜਾਬ, ਮਨਪ੍ਰੀਤ ਸਿੰਘ ਛਤਵਾਲ (ਆਈ.ਏ.ਐਸ.) ਐਡੀਸ਼ਨਲ ਮੁਖ ਚੋਣ ਅਫ਼ਸਰ ਪੰਜਾਬ, ਪੰਜਾਬ ਪੁਲਿਸ ਤੋਂ ਸ਼੍ਰੀ ਵੀ.ਕੇ. ਭਾਵੜਾ (ਆਈ.ਪੀ.ਐਸ) ਪੁਲਿਸ ਨੋਡਲ ਅਫਸਰ ਚੋਣ ,ਅਤੇ ਜਤਿੰਦਰ ਸਿੰਘ ਅੌਲ਼ਖ (ਆਈ.ਪੀ.ਐਸ) ਇੰਸਪੈਕਟਰ ਜਨਰਲ ਵੀ ਹਾਜਰ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਪਠਾਨਕੋਟ, ਐਸ.ਐਸ.ਪੀ. ਗੁਰਦਾਸਪੁਰ, ਪਠਾਨਕੋਟ ਅਤੇ ਬਟਾਲਾ ਤੋਂ ਤਿਆਰੀਆਂ ਵਿਸਥਾਰਤ ਜਾਣਕਾਰੀ ਹਾਂਸਲ ਕੀਤੀ ਗਈ। ਮੀਟਿੰਗ ਦੋਰਾਨ ਈ.ਆਰ.ਉ., ਏ.ਈ.ਆਰ.ਉ. ਅਤੇ ਈ.ਆਰ.ਉ. ਦੀ ਖਾਲੀ ਅਸਾਮੀਆਂ ਤੁਰੰਤ ਭਰਨ, ਚੋਣਾਂ ਦੋਰਾਨ ਹੋਣ ਵਾਲੇ ਵੱਖ ਵੱਖ ਤਰ੍ਹਾਂ ਦੇ ਖਰਚਿਆ ਦੀ ਨਿਗਰਾਨੀ ਕਰਨ ਲਈ ਟੀਮਾਂ ਦਾ ਗਠਨ ਕਰਨ ਕਰਨ ਜਿਨ੍ਹਾ ਵਿੱਚ ਮੁੱਖ ਤੋਰ ’ਤੇ ਵੀਡੀੳੇੁ ਸਰਵਾਈਲੈਂਸ ਟੀਮ, ਅਕਾਂਊਟਿੰਗ ਟੀਮ, ਵੀਡੀੳੇੇੇੁ ਵੀਉਿੰੲੰਗ ਟੀਮ, ਮੀਡੀਆ ਮੋਨਟਰਿੰਗ ਅਤੇ ਸਰਟੀਫੀਕੇਸ਼ਨ ਟੀਮ, ਫਲਾਇੰਗ ਟੀਮ, ਸਟੈਸਟੀਕਲ ਸਰਵਾਈਲੈਂਸ ਟੀਮ ਅਤੇ ਇਲੈਕਟਰੋਨਿਕ ਅਤੇ ਪ੍ਰਿੰਟ ਮੀਡੀਆ ਮੋਨਟਿਰਿੰਗ ਟੀਮ ਬਾਰੇ ਵਿਸ਼ੇਸ਼ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਕਾਨੂੰਨ ਅਤੇ ਵਿਸਥਾ ਨਾਲ ਸਬੰਧਤ ਮੁੱੱਦਿਆਂ ਸਬੰਧੀ ਤਿਆਰੀਆ ਬਾਰੇ ਵੀ ਜਾਇਜ਼ਾ ਲਿਆ ਗਿਆ। ਜਿਸ ਵਿੱਚ ਮੁੱਖ ਤੋਰ ਤੇ ਅੰਤਰ ਰਾਜੀ ਅਤੇ ਅੰਤਰ ਜ਼ਿਲ੍ਹਾ ਨਾਕਿਆਂ ਦੀ ਸਥਾਪਨਾ ਅਤੇ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਦੀ ਪਹਿਚਾਣ ਕਰਨੀ ਮੁੱਖ ਸੀ। ਇਸ ਮੌਕੇ ਹੋਰਨਾ ਤੋਂ ਇਲਾਵਾ ਸ੍ਰੀ ਮਾਇਆ ਰਾਮ ਸੁਪਰਡੈਂਟ ਚੋਣ,ਪੰਜਾਬ ਅਤੇ ਹੋਰ ਅਧਿਕਾਰੀ ਵੀ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…