Nabaz-e-punjab.com

ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਚੋਣ, ਕਰਮ ਸਿੰਘ ਧਨੋਆ ਮੁੜ ਪ੍ਰਧਾਨ ਬਣੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਪਰੈਲ:
ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਦੀ ਮੌਜੂਦਾ ਕਾਰਜਕਾਰੀ ਕਮੇਟੀ ਦੀ ਮਿਆਦ ਪੂਰੀ ਹੋਣ ’ਤੇ ਨਵੇਂ ਅਹੁਦੇਦਾਰਾਂ ਦੀ ਚੋਣ ਕਰਵਾਉਣ ਲਈ ਜ਼ਿਲ੍ਹੇ ਦਾ ਡੈਲੀਗੇਟ ਇਜਲਾਸ ਇੱਥੋਂ ਦੇ ਪ੍ਰਾਚੀਨ ਕਲਾ ਕੇਂਦਰ ਸੈਕਟਰ-71 ਸੱਦਿਆ ਗਿਆ। ਜਿਸ ਵਿੱਚ ਮੁਹਾਲੀ ਸਮੇਤ ਖਰੜ ਅਤੇ ਡੇਰਾਬੱਸੀ ਤਹਿਸੀਲ ਯੂਨਿਟਾਂ ਦੇ ਡੈਲੀਗੇਟ ਸ਼ਾਮਲ ਹੋਏ। ਮੀਟਿੰਗ ਵਿੱਚ ਸਕੱਤਰ ਜਗਦੀਸ਼ ਸਿੰਘ ਸਰਾਓ ਨੇ ਜਨਰਲ ਰਿਪੋਰਟ ਪੇਸ਼ ਕੀਤੀ।
ਪ੍ਰਧਾਨ ਕਰਮ ਸਿੰਘ ਧਨੋਆ ਨੇ ਦੋ ਸਾਲਾਂ ਦੇ ਸੰਘਰਸ਼ ਅਤੇ ਮੌਜੂਦਾ ਸਥਿਤੀ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਮੌਜੂਦਾ ਕਾਰਜਕਾਰੀ ਕਮੇਟੀ ਦਾ ਅਸਤੀਫ਼ਾ ਚੋਣ ਕਮੇਟੀ ਦੇ ਮੁਖੀ ਜਰਨੈਲ ਸਿੰਘ ਕ੍ਰਾਂਤੀ ਨੂੰ ਦਿੱਤਾ ਗਿਆ। ਜਿਸ ਨੂੰ ਸ੍ਰੀ ਕ੍ਰਾਂਤੀ ਅਤੇ ਦੋ ਹੋਰ ਮੈਂਬਰਾਂ ਜਸਮੇਰ ਸਿੰਘ ਬਾਠ ਅਤੇ ਮਾ. ਦਲੀਪ ਸਿੰਘ ਦੁਰਾਲੀ ਨੇ ਕਰ ਲਿਆ ਅਤੇ ਚੋਣ ਕਮੇਟੀ ਵੱਲੋਂ ਨਵੀਂ ਚੋਣ ਲਈ ਪੈਨਲ ਮੰਗੇ ਗਏ। ਇਸ ਦੌਰਾਨ ਦੋ ਪੈਨਲ ਦਿੱਤੇ ਗਏ ਜਿਨ੍ਹਾਂ ਵਿੱਚ ਪਹਿਲਾ ਪੈਨਲ ਸਤਪਾਲ ਰਾਣਾ ਦਾ ਆਇਆ। ਜਿਸ ਦੀ ਪ੍ਰੋੜਤਾ ਮਲਾਗਰ ਸਿੰਘ ਨੇ ਕੀਤੀ। ਦੂਜਾ ਪੈਨਲ ਰਘਬੀਰ ਸਿੰਘ ਨੇ ਪੇਸ਼ ਕੀਤਾ। ਜਿਸ ਦੀ ਪ੍ਰੋੜਤਾ ਅਮਰਜੀਤ ਸਿੰਘ ਨੇ ਕੀਤੀ। ਬਾਅਦ ਵਿੱਚ ਚੋਣ ਕਮੇਟੀ ਨੇ ਨਵੀਂ ਟੀਮ ਦਾ ਐਲਾਨ ਕਰ ਦਿੱਤਾ। ਜਿਸ ਵਿੱਚ ਕਰਮ ਸਿੰਘ ਧਨੋਆ ਨੂੰ ਮੁੜ ਪ੍ਰਧਾਨ ਚੁਣਿਆ ਗਿਆ ਜਦੋਂਕਿ ਬਾਕੀ ਅਹੁਦੇਦਾਰਾਂ ਵਿੱਚ ਜਗਦੀਸ਼ ਸਿੰਘ ਸਰਾਓ ਨੂੰ ਜਨਰਲ ਸਕੱਤਰ ਅਤੇ ਹਰਮਿੰਦਰ ਸਿੰਘ ਸੈਣੀ ਨੂੰ ਵਿੱਤ ਸਕੱਤਰ ਥਾਪਿਆ ਗਿਆ ਅਤੇ ਬਾਕੀ ਅਹੁਦੇਦਾਰਾਂ ਦੀ ਨਿਯੁਕਤੀ ਦੇ ਅਧਿਕਾਰ ਨਵੀਂ ਟੀਮ ਨੂੰ ਦਿੱਤੇ ਗਏ। ਅਖੀਰ ਵਿੱਚ ਪ੍ਰਧਾਨ ਕਰਮ ਸਿੰਘ ਧਨੋਆ ਨੇ ਸਾਰੇ ਡੈਲੀਗੇਟਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਲਈ ਸੰਘਰਸ਼ ਅਤੇ ਯੋਗ ਪੈਰਵੀ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …