ਸ਼ਰਘੀ ਕਲਾ ਕੇਂਦਰ ਦੀ ਚੋਣ: ਸੰਜੀਵਨ ਸਿੰਘ 16ਵੀਂ ਵਾਰ ਪ੍ਰਧਾਨ ਤੇ ਅਸ਼ੋਕ ਬਜਹੇੜੀ ਜਨਰਲ ਸਕੱਤਰ ਚੁਣੇ ਗਏ

ਅਦਾਕਾਰਾਂ ਤੇ ੰਗਕਰਮੀ ਸੈਵੀ ਸਤਵਿੰਦਰ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ ਥਾਪਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਮਾਰਚ:
ਸ਼ਰਘੀ ਕਲਾ ਕੇਂਦਰ ਮੁਹਾਲੀ ਦੀ ਦੋ ਸਾਲਾਂ (2021-23) ਲਈ ਕੀਤੀ ਗਈ ਚੋਣ ਦੌਰਾਨ ਸੰਜੀਵਨ ਸਿੰਘ ਅਤੇ ਅਸ਼ੋਕ ਬਜਹੇੜੀ ਨੂੰ ਲਗਾਤਾਰ 16ਵੀਂ ਵਾਰ ਸਰਬਸੰਮਤੀ ਨਾਲ ਕ੍ਰਮਵਾਰ ਪ੍ਰਧਾਨ ਅਤੇ ਜਨਰਲ ਸਕੱਤਰ ਚੁਣਿਆ ਗਿਆ। ਇਸ ਮੌਕੇ ਚੁਣੇ ਗਏ ਹੋਰਨਾਂ ਅਹੁਦੇਦਾਰਾਂ ਵਿੱਚ ਸੈਵੀ ਸਤਵਿੰਦਰ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ, ਨਰਿੰਦਰ ਕੌਰ ਨਸਰੀਨ ਤੇ ਕੁਲਵਿੰਦਰ ਬਾਵਾ ਨੂੰ ਮੀਤ ਪ੍ਰਧਾਨ, ਸੰਜੀਵ ਦੀਵਾਨ ਨੂੰ ਵਿੱਤ ਸਕੱਤਰ, ਗੁਰਪ੍ਰੀਤ ਧਾਲੀਵਾਲ ਨੂੰ ਸਹਿ ਸਕੱਤਰ, ਰੰਜੀਵਨ ਸਿੰਘ ਨੂੰ ਪ੍ਰਚਾਰ ਸੱਕਤਰ ਚੁਣਿਆ ਗਿਆ।
ਸ੍ਰੀ ਰ੍ਰਜੀਵਨ ਸਿੰਘ ਨੇ ਦੱਸਿਆ ਕਿ ਇਸ ਮੌਕੇ ਲਖਵਿੰਦਰ ਸਿੰਘ, ਮਨੀ ਸੱਭਰਵਾਲ, ਵਿਕਰਮ ਸਿੰਘ, ਰਿੱਤੂਰਾਗ, ਰਿਸ਼ਮਰਾਗ ਅਤੇ ਜਸਦੀਪ ਸਿੰਘ ਜੱਸੂ ਨੂੰ ਕਾਰਜਕਾਰੀ ਮੈਂਬਰ ਚੁਣਿਆ ਗਿਆ। ਇਸ ਤੋਂ ਇਲਾਵਾ ਸਰਵਸ੍ਰੀ ਹਰਨੇਕ ਸਿੰਘ ਘੜੂੰਆਂ (ਸਾਬਕਾ ਮੰਤਰੀ, ਪੰਜਾਬ) ਸੀਨੀਅਰ ਐਡਵੋਕੇਟ ਰਜਿੰਦਰ ਸਿੰਘ ਚੀਮਾ ਤੇ ਐਡਵੋਕੇਟ ਅਸ਼ੋਕ ਸਿੰਗਲਾ ਨੂੰ ਸਰਪ੍ਰਸਤ ਅਤੇ ਮੇਜਰ ਸਿੰਘ ਨਾਗਰਾ (ਕੇਨੈਡਾ), ਮਨੋਜ ਅਗਰਵਾਲ, ਕ੍ਰਿਸ਼ਣ ਲਾਲ ਸੈਣੀ, ਡਾ. ਜਸਵੰਤ ਸਿੰਘ ਅਤੇ ਗੁਰਿੰਦਰਜੀਤ ਸਿੰਘ ਹੋਰਾਂ ਨੂੰ ਸਲਾਹਕਾਰ ਥਾਪਿਆ ਗਿਆ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ: ਸੁਖਬੀਰ ਬਾਦਲ

ਪੰਜਾਬ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ: ਸੁਖਬੀਰ ਬਾਦਲ ਧਾਰਮਿਕ ਸਜ਼ਾ ਤੋਂ ਬਾਅਦ ਸੁਖਬੀਰ ਬਾਦਲ ਵੱਲੋਂ ਲ…