ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਮੁਹਾਲੀ ਦੇ ਜਨਰਲ ਇਜਲਾਸ ਵਿੱਚ ਚੋਣ ਪ੍ਰਕਿਰਿਆ ਮੁਕੰਮਲ

ਕਰਮ ਸਿੰਘ ਧਨੋਆ ਨੂੰ ਪ੍ਰਧਾਨ, ਜਗਦੀਸ਼ ਸਰਾਓ ਨੂੰ ਜਨਰਲ ਸਕੱਤਰ ਤੇ ਸੈਣੀ ਨੂੰ ਕੈਸ਼ੀਅਰ ਚੁਣਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਕਤੂਬਰ:
ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਦੀ ਸਾਲਾਨਾ ਚੋਣ ਕਰਵਾਉਣ ਲਈ ਇੱਥੋਂ ਦੇ ਸੈਕਟਰ-71 ਸਥਿਤ ਪ੍ਰਾਚੀਨ ਕਲਾ ਕੇਂਦਰ ਵਿਖੇ ਜਨਰਲ ਇਜਲਾਸ ਸੱਦਿਆ ਗਿਆ। ਜਿਸ ਵਿੱਚ ਮੁਹਾਲੀ, ਖਰੜ ਅਤੇ ਚੰਡੀਗੜ੍ਹ ਦੇ ਰਿਟਾਇਰ ਸਾਥੀ ਜਗਦੀਸ਼ ਸਿੰਘ ਸਰਾਓ ਦੀ ਅਗਵਾਈ ਹੇਠ ਇਕੱਤਰ ਹੋਏ। ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ ਦੇ ਚੇਅਰਮੈਨ ਮਹਿੰਦਰ ਸਿੰਘ ਪ੍ਰਵਾਨਾ ਅਤੇ ਲਖੀਮਪੁਰ ਖੀਰੀ (ਯੂਪੀ) ਵਿੱਚ ਮਾਰੇ ਗਏ ਨਿਰਦੋਸ਼ ਕਿਸਾਨਾਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ।
ਜਨਰਲ ਸਕੱਤਰ ਜਗਦੀਸ਼ ਸਰਾਓ ਨੇ ਦੋ ਸਾਲਾਂ ਦੇ ਸੰਘਰਸ਼ ਸਬੰਧੀ ਰਿਪੋਰਟ ਪੇਸ਼ ਕੀਤੀ ਜਦੋਂਕਿ ਵਿੱਤ ਸਕੱਤਰ ਹਰਮਿੰਦਰ ਸਿੰਘ ਸੈਣੀ ਨੇ ਆਮਦਨ ਅਤੇ ਖਰਚੇ ਦੀ ਰਿਪੋਰਟ ਪੇਸ਼ ਕੀਤੀ। ਇਹ ਦੋਵੇਂ ਰਿਪੋਰਟਾਂ ਨੂੰ ਹਾਊਸ ਨੇ ਆਪਣੀ ਸਹਿਮਤੀ ਦਿੱਤੀ। ਕਰਮ ਸਿੰਘ ਧਨੋਆ ਨੇ ਤਨਖ਼ਾਹ-ਕਮਿਸ਼ਨ ਸਬੰਧੀ ਸਰਕਾਰ ਨਾਲ ਹੋਈਆਂ ਮੀਟਿੰਗਾਂ/ਪ੍ਰਾਪਤੀਆਂ ਅਤੇ ਅਗਲੇ ਸੰਘਰਸ਼ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਖਰੜ ਯੂਨਿਟ ਦੇ ਜਨਰਲ ਸਕੱਤਰ ਬਾਬੂ ਸਿੰਘ, ਹਜ਼ਾਰਾ ਸਿੰਘ ਚੀਮਾ, ਹਰਦਿਆਲ ਚੰਦ ਬਡਬਰ, ਜਸਵੰਤ ਬਾਗੜੀ, ਵਾਸੂਦੇਵ ਕੌਸ਼ਿਕ, ਨਰਿੰਦਰ ਸਿੰਘ ਜਵਾਹਰਪੁਰ, ਗੁਰਦੇਵ ਸਿੰਘ, ਬਲਬੀਰ ਸਿੰਘ ਧਾਨੀਆ ਨੇ ਵੀ ਵਿਚਾਰ ਸਾਂਝੇ ਕੀਤੇ। ਮੌਜੂਦਾ ਕਮੇਟੀ ਨੇ ਚੋਣ ਕਮੇਟੀ ਦੇ ਚੇਅਰਮੈਨ ਜਸਮੇਰ ਸਿੰਘ ਬਾਠ, ਮੈਂਬਰ ਗਿਆਨ ਸਿੰਘ ਮੁਲਾਂਪੁਰ ਅਤੇ ਮਲਾਗਰ ਸਿੰਘ ਨੂੰ ਅਸਤੀਫ਼ਾ ਦਿੱਤਾ। ਜਿਸ ਨੂੰ ਪ੍ਰਵਾਨ ਕਰਦਿਆਂ ਚੋਣ ਕਮੇਟੀ ਨੇ ਅਹੁਦੇਦਾਰਾਂ ਦੀ ਨਵੀਂ ਚੋਣ ਸਬੰਧੀ ਪੈਨਲ ਮੰਗਿਆ ਗਿਆ। ਵਿਰੋਧ ਵਿੱਚ ਕੋਈ ਪੈਨਲ ਨਾ ਆਉਣ ਕਾਰਨ ਕਰਮ ਸਿੰਘ ਧਨੋਆ ਨੂੰ ਪ੍ਰਧਾਨ, ਜਗਦੀਸ਼ ਸਿੰਘ ਸਰਾਓ ਨੂੰ ਜਨਰਲ ਸਕੱਤਰ ਅਤੇ ਹਰਮਿੰਦਰ ਸਿੰਘ ਸੈਣੀ ਨੂੰ ਵਿੱਤ ਸਕੱਤਰ ਚੁਣਿਆ ਗਿਆ। ਚੋਣ ਕਮੇਟੀ ਨੇ ਇਨ੍ਹਾਂ ਤਿੰਨ ਅਹੁਦੇਦਾਰਾਂ ਦੇ ਨਾਵਾਂ ਦੀ ਘੋਸ਼ਣਾ ਕੀਤੀ। ਹਾਊਸ ਨੇ ਕਾਰਜਕਾਰਨੀ ਬਣਾਉਣ ਦਾ ਅਧਿਕਾਰ ਵੀ ਉਕਤ ਤਿੰਨਾਂ ਅਹੁਦੇਦਾਰਾਂ ਨੂੰ ਦਿੱਤਾ ਗਿਆ। ਪ੍ਰਧਾਨ ਕਰਮ ਸਿੰਘ ਧਨੋਆ ਨੇ ਸਮੂਹ ਡੈਲੀਗੇਟਾਂ ਦਾ ਧੰਨਵਾਦ ਕੀਤਾ ਅਤੇ ਡੇਰਾਬੱਸੀ ਸਬ ਯੂਨਿਟ ਅਤੇ ਚੰਡੀਗੜ੍ਹ ਯੂਨਿਟ ਦਾ ਛੇਤੀ ਗਠਨ ਕਰਨ ਦਾ ਭਰੋਸਾ ਦਿੱਤਾ।

Load More Related Articles
Load More By Nabaz-e-Punjab
Load More In Awareness/Campaigns

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …