
ਪੁੱਡਾ ਡਰਾਈਵਰ ਯੂਨੀਅਨ ਦੇ ਅਹੁਦੇਦਾਰਾਂ ਦੀ ਚੋਣ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਕਤੂਬਰ:
ਪੰਜਾਬ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਐਕਟਿੰਗ ਪ੍ਰਧਾਨ ਜਰਨੈਲ ਸਿੰਘ, ਜਰਨਲ ਸਕੱਤਰ ਸ਼ੀਸਨ ਕੁਮਾਰ ਅਤੇ ਸਕੱਤਰ ਬਲਜਿੰਦਰ ਸਿੰਘ ਬਿੱਲਾ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਮੀਟਿੰਗ ਅੱਜ ਇੱਥੇ ਪੁੱਡਾ ਭਵਨ ਵਿੱਚ ਹੋਈ। ਜਿਸ ਵਿੱਚ ਪੁੱਡਾ ਮੁਲਾਜ਼ਮਾਂ ਦੀਆਂ ਮੰਗਾਂ ’ਤੇ ਚਰਚਾ ਕੀਤੀ ਗਈ। ਇਸ ਮੌਕੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਸੈਣੀ ਵੱਲੋਂ ਡਰਾਈਵਰ ਯੂਨੀਅਨ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਮੌਕੇ ਦਲਜੀਤ ਸਿੰਘ ਨੂੰ ਸਰਬਸੰਮਤੀ ਨਾਲ ਡਰਾਈਵਰ ਯੂਨੀਅਨ ਦਾ ਪੁੱਡਾ/ਗਮਾਡਾ ਦਾ ਪ੍ਰਧਾਨ ਥਾਪਿਆ ਗਿਆ ਹੈ ਜਦੋਂਕਿ ਕਸ਼ਮੀਰ ਸਿੰਘ ਰਾਣਾ ਨੂੰ ਚੇਅਰਮੈਨ, ਸਵਰਨ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਅਸ਼ੋਕ ਕੁਮਾਰ ਨੂੰ ਮੀਤ ਪ੍ਰਧਾਨ, ਕੁਲਦੀਪ ਸਿੰਘ ਨੂੰ ਜਰਨਲ ਸਕੱਤਰ, ਕ੍ਰਿਸਨ ਚੰਦ ਨੂੰ ਵਿੱਤ ਸਕੱਤਰ, ਗਿਆਨ ਚੰਦ ਨੂੰ ਮੁੱਖ ਸਲਾਹਕਾਰ ਚੁਣਿਆ ਗਿਆ ਹੈ।
ਇਸ ਤੋਂ ਇਲਾਵਾ ਮਹਿੰਦਰ ਸਿੰਘ ਭਾਖਰਪੁਰ, ਅਵਤਾਰ ਸਿੰਘ ਮਾਨ, ਹਰਮਿੰਦਰ ਸਿੰਘ ਲੌਂਗੀਆਂ, ਪਟਿਆਲਾ ਜ਼ੋਨ ਤੋਂ ਰਣਜੀਤ ਸਿੰਘ, ਧਰਮ ਸਿੰਘ, ਜਰਨੈਲ ਸਿੰਘ, ਰਣਵੀਰ ਸਿੰਘ, ਜਲੰਧਰ ਜ਼ੋਨ ਤੋਂ ਭੁਪਿੰਦਰ ਸਿੰਘ, ਲੁਧਿਆਣਾ ਜ਼ੋਨ ਤੋਂ ਮਨਜੀਤ ਸਿੰਘ, ਹਰਜੀਤ ਸਿੰਘ, ਵੈਦ ਪ੍ਰਕਾਸ਼ ਨੂੰ ਕਾਰਜਕਾਰਨੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ।