ਬਸਪਾ ਉਮੀਦਵਾਰ ਹਰਭਜਨ ਸਿੰਘ ਬਜਹੇੜੀ ਦੇ ਹੱਕ ’ਚ ਮਾਜਰੀ ਬਲਾਕ ਵਿਖੇ ਹੋਈ ਚੋਣ ਰੈਲੀ

ਰਜਨੀਕਾਂਤ ਗਰੋਵਰ/ ਭੁਪਿੰਦਰ ਸਿੰਗਾਰੀਵਾਲ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 15 ਜਨਵਰੀ:
ਖਰੜ ਵਿਧਾਨ ਸਭਾ ਹਲਕੇ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਹਰਭਜਨ ਸਿੰਘ ਬਜਹੇੜੀ ਵੱਲੋਂ ਅੱਜ ਮਾਜਰੀ ਬਲਾਕ ਵਿੱਚ ਚੋਣ ਰੈਲੀ ਕੀਤੀ ਗਈ। ਇਸ ਮੌਕੇ ਉਨ੍ਹਾਂ ਮੰਚ ਤੋਂ ‘ਚੱਲੋ ਚੱਲੀਏ ਸਰਕਾਰ ਬਣਾਈਏ, ਹਾਥੀ ਵਾਲਾ ਬਟਨ ਦਬਾਈਏ’ ਦੇ ਸਲੋਗਨ ਦਾ ਹੋਕਾ ਦਿੰਦਿਆਂ ਕਿਹਾ ਕਿ ਮੌਜੂਦਾ ਅਕਾਲੀ-ਭਾਜਪਾ ਸਰਕਾਰ ਦੇ ਵਧੀਕੀਆਂ ਭਰੇ ਮਾਹੌਲ ਅਤੇ ਝੂਠੇ ਲਾਰਿਆਂ ਤੋਂ ਤੰਗ ਆਏ ਬਾਦਲਾਂ ਨੂੰ ਚਲਦਾ ਕਰਨ ਲਈ ਉਤਾਵਲੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਵੀ ਵਿਰੋਧੀ ਧਿਰ ਦਾ ਰੋਲ ਨਿਭਾਉਣ ਲਈ ਸਰਕਾਰ ਤੋਂ ਆਪਣੇ ਕੰਮ ਕਢਵਾਉਣ ਤੱਕ ਸੀਮਤ ਰਹੇ ਹਨ।
ਇਸ ਮੌਕੇ ਸ੍ਰੀ ਬਜਹੇੜੀ ਨੇ ਕਿਹਾ ਕਿ ਪੰਜਾਬ ਵਿੱਚ ਬਸਪਾ ਦਾ ਸਰਕਾਰ ਬਣੇਗੀ ਕਿਉਂਕਿ ਲੋਕ ਅਕਾਲੀ-ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਦੇ ਕੰਮ ਤੋਂ ਸੰਤੁਸ਼ਟ ਨਹੀਂ ਹਨ ਤੇ ਇੱਕ ਬਦਲ ਦੇ ਰੂਪ ਵਿਚ ਪੰਜਾਬ ਦੇ ਲੋਕ ਬਸਪਾ ਨੂੰ ਮੌਕਾ ਦੇਣ ਦਾ ਮਨ ਬਣਾਈ ਬੈਠੇ ਹਨ ਤੇ ਸੂਬੇ ਵਿਚ ਬਸਪਾ ਦੀ ਸਰਕਾਰ ਬਣਨਾ ਤੈਅ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਧਨਾਢ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਦਿੱਤੇ ਜਾ ਰਹੇ ਲਾਲਚਾਂ ਵਿੱਚ ਆਉਣ ਦੀ ਬਜਾਏ ਆਪਣੇ ਜ਼ਮੀਰ ਦੀ ਆਵਾਜ਼ ਨੂੰ ਸੁਣ ਕੇ ਚੋਣਾਂ ਵਿੱਚ ਆਪਣੀ ਇੱਕ ਇੱਕ ਵੋਟ ਬਸਪਾ ਨੂੰ ਪਾਉਣ ਤਾਂ ਜੋ ਪੰਜਾਬ ਦੇ ਸਰਬਪੱਖੀ ਵਿਕਾਸ ਨੂੰ ਤਰਜੀਹ ਦਿੱਤੀ ਜਾ ਸਕੇ। ਇਸ ਮੌਕੇ ਹਰਨੇਕ ਸਿੰਘ ਦੇਵਪੁਰੀ, ਮਾ. ਨਛੱਤਰ ਸਿੰਘ, ਗੁਲਜ਼ਾਰ ਸਿੰਘ ਬੜੌਦੀ, ਸੁਰਿੰਦਰਪਾਲ ਸਿੰਘ ਸਹੌੜਾ, ਕੁਲਦੀਪ ਸਿੰਘ ਘੜੂੰਆਂ, ਰਜਿੰਦਰ ਸਿੰਘ ਬੜੌਦੀ, ਰਾਜਵੀਰ ਸਿੰਘ ਨਵਾਂ ਗਰਾਓਂ ਅਤੇ ਕਰਨੈਲ ਸਿੰਘ ਸਿੰਘ ਮਾਣਕਪੁਰ ਸਮੇਤ ਵੱਡੀ ਗਿਣਤੀ ਵਿੱਚ ਬਸਪਾ ਦੇ ਵਰਕਰ ਅਤੇ ਪਿੰਡਾਂ ਦੇ ਲੋਕ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…