ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ, ਜ਼ਿਲ੍ਹਾ ਮੁਹਾਲੀ ਦਾ ਚੋਣ ਇਜਲਾਸ ਸੰਪੰਨ

ਕਰਮ ਸਿੰਘ ਧਨੋਆ ਨੂੰ ਪ੍ਰਧਾਨ, ਜਗਦੀਸ਼ ਸਿੰਘ ਸਰਾਓ ਨੂੰ ਜਰਨਲ ਸਕੱਤਰ ਤੇ ਦਰਸ਼ਨ ਸਿੰਘ ਨੂੰ ਵਿੱਤ ਸਕੱਤਰ ਚੁਣਿਆ

ਨਬਜ਼-ਏ-ਪੰਜਾਬ, ਮੁਹਾਲੀ, 9 ਅਕਤੂਬਰ:
ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਮੁਹਾਲੀ ਦੀ ਮੌਜੂਦਾ ਕਾਰਜਕਾਰੀ ਕਮੇਟੀ ਦੀ ਮਿਆਦ ਪੂਰੀ ਹੋਣ ਅਤੇ ਨਵੀਂ ਚੋਣ ਕਰਵਾਉਣ ਲਈ ਜਨਰਲ ਹਾਊਸ ਡਾ. ਬੀਆਰ ਅੰਬੇਦਕਰ ਵੈੱਲਫੇਅਰ ਮਿਸ਼ਨ ਸੈਕਟਰ-69 ਵਿੱਚ ਸੱਦਿਆ ਗਿਆ। ਜਿਸ ਵਿੱਚ ਮੁਹਾਲੀ ਸਮੇਤ ਖਰੜ ਸਬ ਯੂਨਿਟ, ਡੇਰਾਬੱਸੀ ਸਬ ਯੂਨਿਟ ਅਤੇ ਚੰਡੀਗੜ੍ਹ ਸੀਟੀਯੂ ਸਬ ਯੂਨਿਟ ਦੇ ਰਿਟਾਇਰੀ ਸਾਥੀ ਰਾਜ ਕੁਮਾਰ ਅਤੇ ਨਰਿੰਦਰ ਸਿੰਘ ਜਵਾਹਰਪੁਰ ਦੀ ਅਗਵਾਈ ਹੇਠ ਸ਼ਾਮਲ ਹੋਏ।
ਮੀਟਿੰਗ ਦੀ ਸ਼ੁਰੂਆਤ ਕਰਦਿਆਂ ਜਨਰਲ ਸਕੱਤਰ ਜਗਦੀਸ਼ ਸਿੰਘ ਸਰਾਓ ਨੇ ਦੋ ਸਾਲਾਂ ਦੇ ਸੰਘਰਸ਼ ਦੀ ਰਿਪੋਰਟ ਪੇਸ਼ ਕੀਤੀ ਅਤੇ ਵਿੱਤ ਸਕੱਤਰ ਦੀ ਗੈਰ ਹਾਜ਼ਰੀ ਵਿੱਚ ਵਿੱਤ ਬਾਰੇ ਦੱਸਿਆ। ਇਹ ਰਿਪੋਰਟਾਂ ਹਾਊਸ ਵੱਲੋਂ ਪਾਸ ਕੀਤੀਆਂ ਗਈਆਂ। ਉਪਰੰਤ ਕਰਮ ਸਿੰਘ ਧਨੋਆ ਨੇ ਸਰਕਾਰ ਨਾਲ ਹੋਈਆਂ ਮੀਟਿੰਗਾਂ ਅਤੇ ਮੰਗਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਆਲ ਇੰਡੀਆ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ ਨਾਲ ਕੀਤੀ ਐਫ਼ੀਲੀਏਸ਼ਨ ਬਾਰੇ ਵੀ ਦੱਸਿਆ ਗਿਆ। ਉਨ੍ਹਾਂ ਨੇ 14 ਅਕਤੂਬਰ ਨੂੰ ਮੁਲਾਜ਼ਮ/ਪੈਨਸ਼ਨਰ ਸਾਂਝੇ ਫ਼ਰੰਟ ਦੀ ਚੰਡੀਗੜ੍ਹ ਰੈਲੀ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਬਾਬੂ ਸਿੰਘ ਜਨਰਲ ਸਕੱਤਰ ਖਰੜ ਯੂਨਿਟ, ਹਰਦਿਆਲ ਚੰਦ ਬਡਬਰ, ਜਸਵੰਤ ਸਿੰਘ ਬਾਗੜੀ, ਲਾਭ ਸਿੰਘ ਸਿੱਧੂ, ਨਰਿੰਦਰ ਸਿੰਘ ਜਵਾਹਰਪੁਰ, ਰਾਜ ਕੁਮਾਰ ਨੇ ਵੀ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਪ੍ਰਧਾਨ ਕਰਮ ਸਿੰਘ ਧਨੋਆ ਵੱਲੋਂ ਕਾਰਜਕਾਰੀ ਕਮੇਟੀ ਦਾ ਅਸਤੀਫ਼ਾ ਚੋਣ ਕਮੇਟੀ ਨੂੰ ਦੇ ਕੇ ਮੌਜੂਦਾ ਕਾਰਜਕਾਰੀ ਕਮੇਟੀ ਭੰਗ ਕਰਨ ਦਾ ਐਲਾਨ ਕੀਤਾ।
ਚੋਣ ਕਮੇਟੀ ਦੇ ਚੇਅਰਮੈਨ ਬਾਬੂ ਸਿੰਘ, ਮੈਂਬਰਾਨ ਨਰਿੰਦਰ ਸਿੰਘ ਜਵਾਹਰਪੁਰ ਅਤੇ ਹਰਦਿਆਲ ਚੰਦ ਬਡਬਰ ਨੇ ਅਸਤੀਫ਼ਾ ਪ੍ਰਵਾਨ ਕਰ ਲਿਆ ਅਤੇ ਚੋਣ ਕਮੇਟੀ ਵੱਲੋਂ ਅਹੁਦੇਦਾਰਾਂ ਦੀ ਨਵੀਂ ਚੋਣ ਲਈ ਪੈਨਲ ਮੰਗਿਆ ਗਿਆ। ਇਸ ਮੌਕੇ ਚਾਰ ਪੈਨਲ ਆਏ ਜੋ ਕਿ ਇਕੋ ਜਿਹੇ ਸਨ। ਜਿਸ ਵਿੱਚ ਕਰਮ ਸਿੰਘ ਧਨੋਆ ਪ੍ਰਧਾਨ, ਜਗਦੀਸ਼ ਸਿੰਘ ਸਰਾਓ ਨੂੰ ਜਨਰਲ ਸਕੱਤਰ ਅਤੇ ਦਰਸ਼ਨ ਸਿੰਘ ਨੂੰ ਵਿੱਤ ਸਕੱਤਰ ਚੁਣਿਆ ਗਿਆ। ਵਿਰੋਧ ਵਿੱਚ ਹੋਰ ਕੋਈ ਪੈਨਲ ਨਹੀਂ ਆਇਆ। ਪ੍ਰਧਾਨ ਕਰਮ ਸਿੰਘ ਧਨੋਆ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜਸਮੇਰ ਸਿੰਘ ਬਾਠ, ਮਲਾਗਰ ਸਿੰਘ, ਅਵਤਾਰ ਸਿੰਘ, ਭਗਵੰਤ ਸਿੰਘ ਗਿੱਲ, ਗੁਰਦੀਪ ਸਿੰਘ, ਬਲਵੀਰ ਸਿੰਘ, ਹਰਪਾਲ ਸਿੰਘ, ਰਘਵੀਰ ਸਿੰਘ, ਫਕੀਰ ਚੰਦ, ਵਿਜੈ ਮੋਂਗਾ, ਵਾਸਦੇਵ ਕੌਸ਼ਿਕ, ਬਲਦੇਵ ਸਿੰਘ ਢਿੱਲੋਂ, ਜੀਐਸ ਗੁਲਾਟੀ ਅਤੇ ਅੰਬੇਦਕਰ, ਵੈੱਲਫੇਅਰ ਮਿਸ਼ਨ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ: ਛੋਟਾ-ਵੱਡਾ ਘੱਲੂਘਾਰਾ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ: ਛੋਟਾ-ਵੱਡਾ ਘੱਲੂਘਾਰਾ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ ਨਬਜ਼…