![](https://www.nabaz-e-punjab.com/wp-content/uploads/2022/08/PWD-New-Team-4.jpg)
ਪੀ. ਡਬਲਿਊ. ਡੀ. ਵਾਟਰ ਸਪਲਾਈ ਤੇ ਸੈਨੀਟੇਸ਼ਨ ਮਨਿਸਟੀਰੀਅਲ ਸਟਾਫ਼ ਐਸੋਸੀਏਸ਼ਨ ਪੰਜਾਬ ਦੀ ਸਰਬਸੰਮਤੀ ਨਾਲ ਚੋਣ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਗਸਤ:
ਪੀ. ਡਬਲਿਊ. ਡੀ. ਵਾਟਰ ਸਪਲਾਈ ਅਤੇ ਸੈਨੀਟੇਸ਼ਨ ਮਨਿਸਟੀਰੀਅਲ ਸਟਾਫ਼ ਐਸੋਸੀਏਸ਼ਨ ਪੰਜਾਬ ਦੀ ਸੂਬਾਈ ਕਾਨਫਰੰਸ ਡੀਏਸੀ ਮੋਗਾ ਵਿਖੇ ਸੂਬਾ ਪ੍ਰਧਾਨ ਕੁਲਵੰਤ ਕੌਰ ਦੀ ਪ੍ਰਧਾਨਗੀ ਹੇਠ ਹੋਈ। ਕਾਨਫਰੰਸ ਵਿੱਚ ਵਿਛੜ ਗਏ ਸਾਥੀਆਂ/ਸ਼ਹੀਦ ਹੋਏ ਕਿਸਾਨਾਂ/ਮਜ਼ਦੂਰਾਂ/ਟਰੇਡ ਯੂਨੀਅਨ ਦੇ ਆਗੂ ਅਤੇ PSMS ਦੇ ਸਾਬਕਾ ਪ੍ਰਧਾਨ ਨਛੱਤਰ ਸਿੰਘ ਭਾਈ ਰੂਪਾ ਦੇ ਅਕਾਲ ਚਲਾਣੇ ’ਤੇ ਦੋ ਮਿੰਟ ਦਾ ਮੋਨ ਧਾਰ ਕੇ ਡੈਲੀਗੇਟਾਂ ਨੇ ਸ਼ਰਧਾਂਜਲੀ ਭੇਟ ਕੀਤੀ।
ਸਾਥੀ ਗੁਰਪ੍ਰੀਤ ਸਿੰਘ ਸੁਪਰਡੈਂਟ ਮੋਗਾ ਚੇਅਰਮੈਨ ਸਵਾਗਤੀ ਕਮੇਟੀ ਨੇ ਸਮੂਹ ਡੈਲੀਗੇਟ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਜਥੇਬੰਦੀ ਦੇ ਸੂਬਾਈ ਜਰਨਲ ਸੱਕਤਰ ਸਾਥੀ ਹਰਭਜਨ ਸਿੰਘ ਖੁੰਗਰ ਨੇ ਜਥੇਬੰਦੀ ਦੀਆਂ ਪ੍ਰਾਪਤੀਆਂ ਤੇ ਸਰਗਰਮੀਆਂ ਬਾਰੇ ਰਿਪੋਰਟ ਪੇਸ਼ ਕੀਤੀ। ਰਿਪੋਰਟ ’ਤੇ ਇੱਕ ਦਰਜਨ ਡੈਲੀਗੇਟਾਂ ਨੇ ਬਹਿਸ ਵਿੱਚ ਭਾਗ ਲਿਆ। ਜਥੇਬੰਦੀ ਵੱਲੋਂ ਮੁਲਾਜਮਾਂ ਦੀਆਂ ਮੰਗਾਂ ਨਾਲ ਸਬੰਧਤ 8 ਮਤੇ ਵੀ ਹਾਊਸ ਅੱਗੇ ਰੱਖੇ ਜਿਨ੍ਹਾਂ ਵਿੱਚ ਪੁਰਾਣੀ ਪੈਨਸ਼ਨ ਦੀ ਬਹਾਲੀ ਦਾ ਮਤਾ, ਨਿੱਜੀਕਰਨ ਦੀ ਨੀਤੀ ਵਿਰੁੱਧ ਮਤਾ, ਫੀਲਡ ਦੇ ਕਲੈਰੀਕਲ ਅਮਲੇ ਦੀ ਸੀਨੀਅਰਤਾ ਸੂਚੀ ਨੂੰ ਮੁੱਖ ਦਫ਼ਤਰ ਦੇ ਮਨਿਸਟੀਰੀਅਲ ਅਮਲੇ ਨਾਲ ਸਾਂਝੀ ਸੂਚੀ ਕਰਨ ਦਾ ਮਤਾ ਵੀ ਪ੍ਰਵਾਨ ਕੀਤਾ ਗਿਆ।
ਪੈਨਸ਼ਨਰਾਂ ਨੂੰ 18.06.2021 ਦੀ ਕੈਬਨਿਟ ਵਿੱਚ ਪ੍ਰਵਾਨ ਹੋਏ ਗੁਣਾਕ 2.59 ਦਾ ਫੈਕਟਰ ਲਾਗੂ ਕਰਨ ਦਾ ਮੱਤਾ ਵੀ ਪ੍ਰਵਾਨ ਕਰਕੇ ਸਰਕਾਰ ਤੋਂ ਲਾਗੂ ਕਰਨ ਦੀ ਮੰਗ ਕੀਤੀ ਗਈ। ਬਹਿਸ ਬਾਅਦ ਰਿਪੋਰਟ ਨੂੰ ਸਰਵਸੰਮਤੀ ਨਾਲ ਪਾਸ ਕੀਤਾ ਗਿਆ। ਕਾਨਫਰੰਸ ਦੇ ਦੂਜੇ ਸ਼ੈਸ਼ਨ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਕੁਲਵੰਤ ਕੌਰ, ਜਰਨਲ ਸਕੱਤਰ ਹਰਭਜਨ ਸਿੰਘ, ਚੇਅਰਮੈਨ ਮਹਿੰਦਰ ਸਿੰਘ, ਹਾਕਮ ਸਿੰਘ ਬਾਜਵਾ, ਮਾਨ ਸਿੰਘ, ਪਵਨ ਸ਼ਰਮਾ, ਰੁਪਿੰਦਰ ਸਿੰਘ ਨੂੰ ਜਥੇਬੰਦੀ ਵਿੱਚ ਵਧੀਆ ਸੇਵਾਵਾਂ ਲਈ ਸ਼ਾਲ, ਲੋਈ ਅਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਕਾਨਫਰੰਸ ਨੂੰ ਸਾਥੀ ਮਹਿੰਦਰ ਸਿੰਘ ਬਿੰਦਰਾ, ਮਾਨ ਸਿੰਘ, ਸਾਥੀ ਜਗਸੀਰ ਸਿੰਘ ਜੱਗਾ, ਸੂਬਾ ਪ੍ਰਧਾਨ ਕੁਲਵੰਤ ਕੌਰ, ਪਰਮਦਿੰਰ ਸਿੰਘ, ਉਕਾਂਰ ਸਿੰਘ, ਤਰਸੇਮ ਸਿੰਘ ਭੱਠਲ, ਰਾਜਬੀਰ ਸ਼ਰਮਾ, ਸੁਖਦੇਵ ਚੰਦ, ਗੁਰਿੰਦਰ ਖਹਿਰਾ, ਹੁਕਮ ਸਿੰਘ ਬਾਜਵਾ, ਸਤਿੰਦਰਪਾਲ ਸਿੰਘ, ਹਰਭਜਨ ਸਿੰਘ ਖੁੰਗਰ ਨੇ ਸੰਬੋਧਨ ਕੀਤਾ।
ਤੀਜੇ ਸ਼ੈਸਨ ਵਿੱਚ ਸੂਬਾ ਪ੍ਰਧਾਨ ਕੁਲਵੰਤ ਕੌਰ ਨੇ ਜਥੇਬੰਦੀ ਦੀ ਪੁਰਾਣੀ ਟੀਮ ਬਾਡੀ ਨੂੰ ਭੰਗ ਕੀਤਾ ਤੇ ਨਵੀ ਟੀਮ ਦੀ ਚੋਣ ਲਈ ਬਣਾਏ ਗਏ 7 ਮੈਂਬਰੀ ਪ੍ਰਧਾਨਗੀ ਮੰਡਲ ਅਤੇ ਤਿੰਨ ਮੈਂਬਰੀ ਚੋਣ ਕਮਿਸ਼ਨ ਨੇ ਜਥੇਬੰਦੀ ਦੀ ਅਗਲੀ ਟਰਮ ਲਈ ਨਵੀਂ ਟੀਮ ਦਾ ਪੈਨਲ ਪੇਸ਼ ਕੀਤਾ। ਜਿਸ ਨੂੰ ਸਾਥੀ ਹਰਭਜਨ ਸਿੰਘ ਖੁੰਗਰ ਨੇ ਹਾਊਸ ਵਿੱਚ ਪੇਸ਼ ਕੀਤਾ। ਜਿਸ ਨੂੰ ਹਾਜ਼ਰ ਸਮੂਹ ਡੈਲੀਗੇਟਾਂ ਨੇ ਤਾੜੀਆਂ ਦੀ ਗੂੰਜ ਵਿੱਚ 31 ਮੈਂਬਰੀ ਨਵੀ ਟੀਮ ਦੀ ਚੋਣ ਨੂੰ ਸਰਬਸੰਮਤੀ ਨਾਲ ਸਹਿਮਤੀ ਦਿੱਤੀ।
ਕਾਨਫਰੰਸ ਵਿੱਚ ਚਾਹ, ਪਾਣੀ, ਖਾਣੇ ਦਾ ਪ੍ਰਬੰਧ ਮੋਗਾ ਯੂਨਿਟ ਦੇ ਆਗੂ ਸਾਥੀ ਗੁਰਪ੍ਰੀਤ ਸਿੰਘ ਨੇ ਕੀਤਾ। ਸੂਬਾਈ ਕਾਨਫਰੰਸ ਵਿੱਚ ਜਥੇਬੰਦੀ ਦੀ ਕੀਤੀ ਗਈ ਨਵੀਂ ਚੋਣ ਵਿੱਚ ਕੁਲਵੰਤ ਕੌਰ ਨੂੰ ਸਰਪ੍ਰਸਤ, ਹਰਭਜਨ ਸਿੰਘ ਖੁੰਗਰ ਨੂੰ ਚੇਅਰਮੈਨ, ਜਗਸੀਰ ਸਿੰਘ ਜੱਗਾ ਨੂੰ ਸੂਬਾ ਪ੍ਰਧਾਨ, ਤਰਸੇਮ ਸਿੰਘ ਭੱਠਲ ਨੂੰ ਜਨਰਲ ਸਕੱਤਰ, ਗੁਰਦਰਸ਼ਨ ਸਿੰਘ ਜੱਸਲ ਨੂੰ ਵਧੀਕ ਜਨਰਲ ਸਕੱਤਰ, ਹਰਦੀਪ ਸਿੰਘ ਨੂੰ ਸਹਾਇਕ ਜਨਰਲ ਸਕੱਤਰ, ਸਤਿੰਦਰਪਾਲ ਸਿੰਘ ਨੂੰ ਵਿੱਤ ਸਕੱਤਰ, ਪਰਮਿੰਦਰ ਸਿੰਘ ਨੂੰ ਜਥੇਬੰਦਕ ਸਕੱਤਰ, ਹਰਭਜਨ ਸਿੰਘ ਅਟਵਾਲ, ਰਾਜਬੀਰ ਸ਼ਰਮਾ ਨੂੰ ਸੀਨੀਅਰ ਮੀਤ ਪ੍ਰਧਾਨ, ਸੁਖਜਿੰਦਰ ਸਿੰਘ ਬਰਾੜ ਨੂੰ ਸੰਯੁਕਤ ਸਕੱਤਰ, ਕੰਵਰਵੀਰ ਸਿੰਘ ਸੰਧੂ ਨੂੰ ਪ੍ਰੈੱਸ ਸਕੱਤਰ, ਸੰਦੀਪ ਜੋਸ਼ੀ ਤੇ ਮਹਿੰਦਰ ਸਿੰਘ ਨੂੰ ਮੁੱਖ ਸਲਾਹਕਾਰ ਅਤੇ ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ ਖਹਿਰਾ, ਮੈਡਮ ਕਿਰਨਾ ਖਾਨ ਸਟੈਨੋ, ਨਵਵਰਿੰਦਰ ਸਿੰਘ, ਮਨਪ੍ਰੀਤ ਸਿੰਘ, ਸੁਨੀਲ ਕੁਮਾਰ ਅਤੇ ਤਲਵਿੰਦਰ ਸਿੰਘ ਨਿੱਝਰ ਨੂੰ ਮੀਤ ਪ੍ਰਧਾਨ, ਰਾਜੇਸ਼ ਬਾਵਾ, ਜਸਦੀਪ ਸਿੰਘ ਚਹਿਲ, ਉਂਕਾਰ ਸਿੰਘ ਤੇ ਮੈਡਮ ਸਗਫੂਤਾ ਖਾਨ ਨੂੰ ਸਕੱਤਰ, ਸੰਦੀਪ ਢੋਸੀਵਾਲ ਨੂੰ ਸਹਾਇਕ ਜਥੇਬੰਦਕ ਸਕੱਤਰ, ਵਿਸ਼ਾਲ ਸ਼ਰਮਾ ਸਟੈਨੋ, ਜਸਪ੍ਰੀਤ ਸਿੰਘ (ਪ੍ਰਿੰਸ), ਰਾਜਦੀਪ ਜੈਦਕਾ, ਸੁਖਦੇਵ ਚੰਦ ਕੰਬੋਜ, ਸੁਰਜੀਤ ਸਿੰਘ ਅਤੇ ਸੁਰਿੰਦਰਪਾਲ ਸਿੰਘ ਨੂੰ ਸਹਾਇਕ ਵਿੱਤ ਸੱਕਤਰ ਚੁਣਿਆ ਗਿਆ। ਮੀਡੀਆ ਨੂੰ ਇਹ ਜਾਣਕਾਰੀ ਐਨਡੀ ਤਿਵਾੜੀ ਨੇ ਦਿੱਤੀ।