ਲੋਕਾਂ ਦੀ ਸਹੂਲਤ ਲਈ ਢੂੱਕਵੀਆਂ ਥਾਵਾਂ ਤੇ ਬਿਜਲੀ ਦੇ ਬਿਲ ਭਰਨ ਦੀਆਂ ਮਸ਼ੀਨਾਂ ਲਗਾਈਆਂ ਜਾਣਗੀਆਂ: ਸਿੱਧੂ

ਵਿਧਾਇਕ ਵੱਲੋਂ ਫੇਜ਼-9 ਦੇ ਗੁਰਦੁਆਰਾ ਸਾਹਿਬ ਵਿਖੇ ਬਿਜਲੀ ਦੇ ਬਿਲ ਭਰਨ ਦੀ ਮਸ਼ੀਨ ਦਾ ਕੀਤਾ ਉਦਘਾਟਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਸਤੰਬਰ:
ਸਾਹਿਬਜਾਦਾ ਅਜੀਤ ਸਿੰਘ ਨਗਰ ਸ਼ਹਿਰ ਚ ਲੋਕਾਂ ਦੀ ਸਹੂਲਤ ਲਈ ਢੁੱਕਵੀਆਂ ਥਾਵਾਂ ਤੇ ਬਿਜ਼ਲੀ ਦੇ ਬਿਲ ਭਰਨ ਦੀਆਂ ਹੋਰ ਮਸ਼ੀਨਾਂ ਲਗਾਈਆਂ ਜਾਣਗੀਆਂ ਜਿਸ ਨਾਲ ਲੋਕਾਂ ਦੀ ਖੱਜਲ ਖੁਆਰੀ ਘਟੇਗੀ ਅਤੇ ਉਨ੍ਹਾਂ ਨੂੰ ਆਪਣਾ ਬਿਜਲੀ ਦਾ ਬਿਲ ਭਰਨ ਲਈ ਦਫਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਫੇਜ਼-9 ਦੇ ਗੁਰਦੂਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਲੋਕਾਂ ਦੀ ਸਹੂਲਤ ਲਈ ਬਿਜਲੀ ਦੇ ਬਿਲ ਭਰਨ ਦੀ ਲਗਾਈ ਗਈ ਨਵੀਂ ਮਸ਼ੀਨ ਦਾ ਉਦਘਾਟਨ ਕਰਨ ਉਪਰੰਤ ਅਪਣੇ ਸੰਬੋਧਨ ਵਿੱਚ ਕੀਤਾ।
ਸ੍ਰੀ ਸਿੱਧੂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਉਹ ਵਿਧਾਨ ਸਭਾ ਹਲਕਾ ਐਸ.ਏ.ਐਸ. ਨਗਰ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ ਹਨ ਅਤੇ ਲੋਕ ਭਲਾਈ ਕਾਰਜਾਂ ਵਿੱਚ ਕਿਸੇ ਕਿਸਮ ਦੀ ਢਿੱਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਿਜ਼ਲੀ ਦੇ ਬਿਲ ਭਰਨ ਦੀ ਲਗਾਈ ਗਈ ਮਸ਼ੀਨ ਕਾਰਨ ਫੇਜ਼-9 ਅਤੇ ਫੇਜ਼-10 ਦੇ ਲੋਕਾਂ ਨੂੰ ਬਿਜਲੀ ਦੇ ਬਿਲ ਭਰਨ ਵਿੱਚ ਆਸਾਨੀ ਹੋਵੇਗੀ ਅਤੇ ਇਸ ਮਸੀਨ ਰਾਂਹੀ 10 ਹਜਾਰ ਰੁਪਏ ਤੱਕ ਦਾ ਬਿਲ ਭਰਿਆ ਜਾ ਸਕਦਾ ਹੈ ਅਤੇ ਇਹ ਮਸ਼ੀਨ ਰਾਂਹੀ ਸਨਿੱਚਰਵਾਰ ਅਤੇ ਐਤਵਾਰ ਸਮੇਤ ਹਰ ਰੋਜ ਸਵੇਰੇ 08:00 ਵਜੇ ਤੋਂ ਸ਼ਾਮ 08:00 ਵਜੇ ਤੱਕ ਬਿਜਲੀ ਦੇ ਬਿਲ ਭਰੇ ਜਾ ਸਕਣਗੇ। ਇਸ ਮੌਕੇ ਸਮੂਹ ਗੁਰਦੂਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰ;ਸਿੱਧੂ ਦੇ ਯਤਨਾਂ ਸਦਕਾ ਲਗਾਈ ਗਈ ਬਿਜਲੀ ਦੇ ਬਿਲ ਭਰਨ ਦੀ ਮਸ਼ੀਨ ਲਈ ਉਨ੍ਹਾਂ ਦਾ ਵਿਸੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਸ੍ਰ: ਸਿੱਧੂ ਦੇ ਸਿਆਸੀ ਸਲਾਹਕਾਰ ਸ੍ਰੀ ਹਰਕੇਸ਼ ਚੰਦ ਸਰਮਾਂ ਮੱਛਲੀਕਲਾਂ ਨੇ ਕਿਹਾ ਕਿ ਬਿਜਲੀ ਦੇ ਬਿਲਾਂ ਦੀ ਮਸ਼ੀਨ ਲਗਾਉਣ ਲਈ ਇਸ ਇਲਾਕੇ ਦੇ ਲੋਕਾਂ ਦੀ ਲੰਮੇ ਚਿਰਾਂ ਤੋਂ ਆ ਰਹੀ ਮੰਗ ਨੂੰ ਪੂਰਾ ਕੀਤਾ ਗਿਆ ਹੈ। ਜਿਸ ਦਾ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ ਅਤੇ ਲੋਕਾਂ ਦੇ ਸਮੇਂ ਦੀ ਬੱਚਤ ਹੋਵੇਗੀ। ਇਸ ਮੌਕੇ ਪੀ.ਐਸ.ਪੀ.ਸੀ.ਐਲ. ਦੇ ਐਸ.ਸੀ. ਸੀ੍ਰ ਆਰ ਕੇ ਸੈਣੀ, ਐਕਸ਼ੀਅਨ ਐਚ.ਐਸ. ਓਬਰਾਏ, ਐਸ.ਡੀ.ਓ. ਮੋਹਿਤ ਨਾਗਪਾਲ ਮੁਲਾਜਮ ਆਗੂ ਰਘਬੀਰ ਸਿੰਘ ਸੰਧੂ, ਪ੍ਰਧਾਨ ਗੁਰਦੂਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਮੇਟੀ, ਨਰਿੰਦਰ ਸਿੰਘ ਸੇਖੋਂ ਸਕੱਤਰ ਜਸਵਿੰਦਰ ਸਿੰਘ ਬਲਿਹਾਰ ਸਿੰਘ ਵਿਰਕ, ਕਮੇਟੀ ਦੇ ਸਮੂਹਹ ਮੈਂਬਰ, ਇੰਦਰਜੀਤ ਸਿੰਘ ਸੈਲਾ, ਸੁੱਚਾ ਸਿੰਘ, ਸਤੀਸ ਸੈਣੀ, ਪ੍ਰੀਤਮ ਸਿੰਘ ਟਿਵਾਣਾ, ਗੁਰਚਰਨ ਸਿੰਘ ਭਮਰਾ, ਚੌਧਰੀ ਹਰੀਪਾਲ ਚੋਲਟਾ ਕਲਾਂ, ਹੁਕਮ ਸਿੰਘ, ਅਨਿਲ ਅਨੰਦ ਅਤੇ ਵੈਲਫੇਅਰ ਕਮੇਟੀ ਦੇ ਮੈਂਬਰ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …