ਡੇਰਾਬੱਸੀ ਤਹਿਸੀਲ ਦੇ ਫਰਦ ਕੇਂਦਰ ਦਾ 24 ਲੱਖ ਬਿੱਲ ਬਕਾਇਆ, ਬਿਜਲੀ ਕੁਨੈਕਸ਼ਨ ਕੱਟਿਆ

ਵਿਕਰਮ ਜੀਤ
ਨਬਜ਼-ਏ-ਪੰਜਾਬ ਬਿਊਰੋ, ਡੇਰਾਬੱਸੀ, 5 ਅਗਸਤ:
ਡੇਰਾਬੱਸੀ ਤਹਿਸੀਲ ਕੰਪਲੈਕਸ ਵਿਖੇ ਸਤਿਥ ਫਰਦ ਕੇਂਦਰ ਬਿਜਲੀ ਬਿੱਲ ਜਮ੍ਹਾ ਨਾ ਹੋਣ ਉੱਤੇ ਪਾਵਰਕਾਮ ਵਿਭਾਗ ਨੇ ਅੱਜ ਫਰਦ ਕੇਂਦਰ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਹੈ। ਇਸਦੇ ਚਲਦੇ ਇਥੇ ਕੰਮ ਕਰਾਉਣ ਲਈ ਆਉਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਪਾਵਰਕਾਮ ਦੇ ਐਸ. ਡੀ. ਓ. ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਕਰੀਬ 2 ਸਾਲ ਤੋਂ ਫਰਦ ਕੇਂਦਰ ਦਾ ਕਰੀਬ 24 ਲੱਖ ਰੁਪਏ ਬਿਜਲੀ ਬਿਲ ਜਮ੍ਹਾ ਨਹੀਂ ਕਰਵਾਇਆ ਗਿਆ। ਇਸਦੇ ਚਲਦੇ ਕਈ ਵਾਰ ਨੋਟਿਸ ਭੇਜਣ ਦੇ ਬਾਵਜੂਦ ਬਿਜਲੀ ਬਿੱਲ ਜਮ੍ਹਾ ਨਾ ਕਰਵਾਉਣ ਦੇ ਵਿਭਾਗ ਵਲੋ ਕਾਰਵਾਈ ਕਰਦਿਆਂ ਅੱਜ ਬਿਜਲੀ ਕੱਟ ਦਿਤੀ ਗਈ।
ਇਸ ਤੋਂ ਪਹਿਲਾਂ ਤਹਿਸੀਲ ਕੰਪਲੈਕਸ ਦੇ ਬਾਹਰ ਸਤਿਥ ਸੇਵਾ ਕੇਂਦਰ ਦਾ ਬਿਜਲੀ ਬਿਲ ਨਾ ਭਰਨ ਤੇ ਪਾਵਰਕਾਮ ਵਲੋਂ ਓਥੋਂ ਦੀ ਬਿਜਲੀ ਕੱਟ ਦਿੱਤੀ ਗਈ ਸੀ, ਜਿਸ ਦਾ ਬਾਅਦ ਵਿੱਚ ਬਿਲ ਭਰਨ ਤੇ ਕੁਨੈਕਸ਼ਨ ਜੋੜਿਆ ਗਿਆ।
ਤਸਵੀਰ- ਡੇਰਾਬੱਸੀ ਫਰਦ ਕੇਂਦਰ ਦਾ ਬਾਹਰੀ ਦ੍ਰਿਸ਼, ਜਿਥੋਂ ਦਾ ਬਿਜਲੀ ਕੁਨੈਕਸ਼ਨ ਕੱਟਿਆ ਗਿਆ।

Load More Related Articles

Check Also

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਨਬਜ਼-ਏ-ਪੰਜਾਬ …