Share on Facebook Share on Twitter Share on Google+ Share on Pinterest Share on Linkedin ਬਿਜਲੀ ਮੁਲਾਜ਼ਮਾਂ ਨੂੰ ਜੁਲਾਈ ਮਹੀਨੇ ਦੀ ਵਧੀ ਹੋਈ ਮਿਲੇਗੀ ਤਨਖ਼ਾਹ: ਏ.ਵੇਨੂੰ. ਪ੍ਰਸਾਦ ਥਰਮਲ ਦੇ ਮੁਲਾਜ਼ਮਾਂ ਦਾ ਉਤਪਾਦਨ ਭੱਤਾ ਬਹਾਲ, 23 ਸਾਲਾ ਤਰੱਕੀ ਸਕੇਲ ਦੇਣ ਦਾ ਭਰੋਸਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜੂਨ: ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੱੁਖ ਜਥੇਬੰਦੀਆਂ ਦੇ ਆਧਾਰਿਤ ਬਣੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੀ ਅੱਜ ਮੁਹਾਲੀ ਸਥਿਤ ਪੰਜਾਬ ਰਾਜ ਪਾਵਰਕੌਮ ਦੇ ਗੈਸਟ ਹਾਊਸ ਵਿਖੇ ਪਾਵਰਕੌਮ ਮੈਨੇਜਮੈਂਟ ਨਾਲ ਬਾਕੀ ਰਹਿੰਦੀਆਂ ਮੰਗਾਂ ਬਾਰੇ ਮੁੜ ਮੀਟਿੰਗ ਹੋਈ। ਜਿਸ ਦੀ ਪ੍ਰਧਾਨਗੀ ਪਾਵਰਕੌਮ ਦੇ ਚੇਅਰਮੈਨ ਏ.ਵੈਨੂੰ.ਪ੍ਰਸਾਦ ਨੇ ਕੀਤੀ। ਮੀਟਿੰਗ ਦੇ ਵੇਰਵੇ ਦਿੰਦਿਆਂ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਕਨਵੀਨਰ ਹਰਭਜਨ ਸਿੰਘ ਪਿਲਖਣੀ ਅਤੇ ਮੁੱਖ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਦੱਸਿਆਂ ਕਿ ਚੇਅਰਮੈਨ ਨੇ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਅਨੁਸਾਰ ਜੁਲਾਈ ਮਹੀਨੇ ਦੀ ਵਧੀ ਹੋਈ ਤਨਖ਼ਾਹ ਦੇਣ ਦਾ ਭਰੋਸਾ ਦਿੱਤਾ ਹੈ। ਇਸ ਨਾਲ ਤਨਖ਼ਾਹ ਸੋਧ ਕਮੇਟੀ ਦਾ ਗਠਨ ਕਰਕੇ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ। ਥਰਮਲ ਪਲਾਟਾਂ ’ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦਾ ਬੰਦ ਕੀਤਾ ਉਤਪਾਦਨ ਭੱਤਾ ਵੀ ਬਹਾਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਲੰਮੇ ਸਮੇਂ ਤੋਂ ਲਮਕ ਵਿੱਚ ਪਏ 23 ਸਾਲਾ ਤਰੱਕੀ ਸਕੇਲ ਦਿੱਤਾ ਜਾਵੇਗਾ। ਮੁਲਾਜ਼ਮਾਂ ਦੇ ਐਨਪੀਐਸ ਐਂਪਲਾਈਰ ਸ਼ੇਅਰ ਵਿੱਚ 10 ਫੀਸਦੀ ਤੋਂ ਵਾਧਾ ਕਰਕੇ 14 ਫੀਸਦੀ ਕਰ ਦਿੱਤਾ ਹੈ। ਕਲੈਰੀਕਲ ਮੁਲਾਜ਼ਮਾਂ ਦੀਆਂ ਤਰੱਕੀਆਂ ਖੋਲ੍ਹ ਦਿੱਤੀਆਂ ਹਨ। ਆਗੂਆਂ ਨੇ ਦੱਸਿਆ ਕਿ ਮ੍ਰਿਤਕ ਮੁਲਾਜ਼ਮਾਂ ਦੇ ਵਾਰਸਾਂ ਨੂੰ ਤਰਸ ਦੇ ਆਧਾਰ ’ਤੇ ਨੌਕਰੀਆਂ ਦੇਣ ਦਾ ਅਮਲ ਜਾਰੀ ਕਰ ਦਿੱਤਾ ਹੈ। ਮੁਲਾਜ਼ਮਾਂ ਨੂੰ ਮਿਲਣ ਵਾਲਾ ਪੇ ਬੈੱਡ ਸਕੱਤਰ ਵਿੱਤ ਨਾਲ ਮੀਟਿੰਗ ਉਪਰੰਤ ਜਾਰੀ ਕਰਨ ਦਾ ਭਰੋਸਾ ਦਿੱਤਾ ਹੈ। ਕਲੈਰੀਕਲ ਅਤੇ ਤਕਨੀਕੀ ਕਾਮਿਆਂ ਦੀਆਂ ਤਰੱਕੀਆਂ ਛੇਤੀ ਕੀਤੀਆਂ ਜਾਣਗੀਆਂ। ਸਹਾਇਕ ਲਾਇਨਮੈਨ ਦੀਆਂ ਡਿਊਟੀਆਂ ਵਿੱਚ ਕੀਤੀਆਂ ਤਬਦੀਲੀਆਂ ਦਾ ਦਫ਼ਤਰੀ ਹੁਕਮ ਮੁੜ ਵਿਚਾਰਨ ਦਾ ਭਰੋਸਾ ਦਿੱਤਾ। ਬਿਜਲੀ ਮੁਲਾਜ਼ਮਾਂ ਦੇ ਮੋਬਾਈਲ ਭੱਤੇ ਵਿੱਚ ਕੀਤੀ ਕਟੌਤੀ ਵੀ ਛੇਤੀ ਬਹਾਲ ਕੀਤੀ ਜਾਵੇਗੀ। ਅੱਜ ਦੀ ਮੀਟਿੰਗ ਵਿੱਚ ਨਿਰਦੇਸ਼ਕ ਪ੍ਰਬੰਧਕੀ ਆਰਪੀ ਪਾਡਵ, ਨਿਰਦੇਸ਼ਕ ਵਿੱਤ ਜਤਿੰਦਰ ਗੋਇਲ, ਡਿਪਟੀ ਮੁੱਖ ਇੰਜੀਨੀਅਰ ਪ੍ਰੋਸਨਲ ਪਰਵਿੰਦਰਜੀਤ ਸਿੰਘ, ਬੀਐਸ ਗੁਰਮ ਉਪ ਸਕੱਤਰ ਆਈਆਰ ਅਤੇ ਮੁਲਾਜ਼ਮ ਏਕਤਾ ਮੰਚ ਦੇ ਸੂਬਾ ਆਗੂ ਨਰਿੰਦਰ ਸਿੰਘ ਸੈਣੀ, ਜਰਨੈਲ ਸਿੰਘ ਚੀਮਾ, ਮਹਿੰਦਰ ਸਿੰਘ ਰੂੜੇਕੇ, ਦਵਿੰਦਰ ਸਿੰਘ ਪਸੋਰ, ਸੁਰਿੰਦਰ ਪਾਲ ਲਹੋਰੀਆ, ਪੂਰਨ ਸਿੰਘ ਖਾਈ ਅਤੇ ਕਮਲ ਕੁਮਾਰ ਪਟਿਆਲਾ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ