Share on Facebook Share on Twitter Share on Google+ Share on Pinterest Share on Linkedin ਚਾਰ ਵਿਧਾਨ ਸਭਾ ਹਲਕਿਆਂ ਵਿੱਚ ਸਰਵਿਸ ਵੋਟਰਾਂ ਲਈ ਪਹਿਲੀ ਵਾਰ ਇਸਤੇਮਾਲ ਹੋਵੇਗਾ ਇਲੈਕਟ੍ਰਾਨਿਕ ਟਰਾਂਸਮਿਸ਼ਨ ਪੋਸਟਲ ਬੈਲਟ ਪੰਜਾਬ ਦੇ ਮੁੱਖ ਚੋਣ ਦਫ਼ਤਰ ਵੱਲੋਂ ਦੋ ਜ਼ਿਲ੍ਹਾ ਚੋਣ ਅਫ਼ਸਰਾਂ ਅਤੇ ਚਾਰ ਰਿਟਰਨਿੰਗ ਅਫ਼ਸਰਾਂ ਨੂੰ ਦਿੱਤੀ ਗਈ ਵਿਸ਼ੇਸ਼ ਸਿਖਲਾਈ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 8 ਜਨਵਰੀ: ਪੰਜਾਬ ਵਿੱਚ ਚਾਰ ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਚੋਣ ਕਮਿਸ਼ਨ ਨੇ ਸੂਬੇ ਵਿੱਚ ਪਹਿਲੀ ਵਾਰ ਚਾਰ ਵਿਧਾਨਸਭਾ ਹਲਕਿਆਂ ਵਿੱਚ ਸਰਵਿਸ ਵੋਟਰਾਂ ਲਈ ਇਲੈਕਟ੍ਰਾਨਿਕ ਟਰਾਂਸਮਿਸ਼ਨ ਪੋਸਟਲ ਬੈਲਟ ਰਾਹੀਂ ਮਤਦਾਨ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਅੱਜ ਇੱਥੋਂ ਦੇ ਸੈਕਟਰ-17 ਸਥਿਤ ਪੰਜਾਬ ਦੇ ਮੁੱਖ ਚੋਣ ਦਫ਼ਤਰ ਵਿੱਚ ਸਬੰਧਤ 4 ਵਿਧਾਨ ਸਭਾ ਹਲਕੇ ਜਿਨ੍ਹਾਂ ਵਿੱਚ ਆਤਮ ਨਗਰ, ਲੁਧਿਆਣਾ ਪੁਰਬੀ, ਲੁਧਿਆਣਾ ਉੱਤਰੀ ਤੇ ਜਲੰਧਰ ਪੱਛਮੀ (ਰਾਖਵਾਂ) ਸ਼ਾਮਲ ਹਨ, ਦੇ ਰਿਟਰਨਿੰਗ ਅਫ਼ਸਰਾਂ ਅਤੇ ਜ਼ਿਲ੍ਹਾ ਚੋਣ ਅਫ਼ਸਰਾਂ ਨੂੰ ਸਿਖਲਾਈ ਦਿੱਤੀ ਗਈ। ਇਹ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਵੀ ਕੇ ਸਿੰਘ ਨੇ ਅੱਜ ਜਾਰੀ ਬਿਆਨ ਵਿੱਚ ਦੱਸਿਆ ਕਿ ਦੇਸ਼ ਦੇ ਹੋਰਨਾਂ ਹਿੱਸਿਆ ਵਿਚ ਸੇਵਾ ਨਿਭਾਉਂਦੇ ਅਫਸਰਾਂ/ਜਵਾਨਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਦੀ ਸਹੁਲਤ ਨੂੰ ਮੱਦੇਨਜਰ ਰੱਖਦਿਆਂ ਪਹਿਲੀ ਵਾਰ ਆਨਲਾਈਨ ਵੋਟਾਂ ਭੇਜਣ ਦਾ ਫੈਸਲਾ ਕੀਤਾ ਗਿਆ ਹੈ ਜਿਨ੍ਹਾਂ ਨੂੰ ਇਲੈਕਟ੍ਰਾਨਿਕਲੀ ਟਰਾਂਸਮਿਸ਼ਨ ਪੋਸਟਲ ਬੈਲੱਟ ਸਿਸਟਮ ਕਹਿੰਦੇ ਹਨ। ਉਨ੍ਹਾਂ ਦਸਿਆ ਕਿ ਇਹ ਵਿੱਧੀ ਸੁਰੱਖਿਅਤ ਅਤੇ ਇਸ ਦੀ ਪੰਜ ਪੱਧਰੀ ਸਕਉਰਟੀ ਪਰਤਾਂ ਹਨ। ਉਨ੍ਹਾਂ ਦੱਸਿਆ ਕਿ ਇਸ ਨਾਲ ਇਨ੍ਹਾਂ ਚਾਰ ਹਲਕਿਆਂ ਦੇ ਸਬੰਧਤ ਸਰਵਿਸ ਵੋਟਰ ਆਪਣੀ-ਆਪਣੀ ਥਾਵਾਂ ਤੋਂ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਦੇ ਹਨ। ਉਨ੍ਹਾਂ ਦਸਿਆ ਕਿ ਇਸ ਸਬੰਧੀ ਅੱਜ ਇਨ੍ਹਾਂ ਚਾਰ ਹਲਕਿਆਂ ਦੇ ਰਿਟਰਨਿੰਗ ਅਫਸਰਾਂ ਤੇ ਜਿਲ੍ਹਾਂ ਚੋਣ ਅਫ਼ਸਰਾਂ ਨੂੰ ਸਿਖਲਾਈ ਦਿੱਤੀ ਗਈ। ਟਰੇਨਿੰਗ ਦੇਣ ਲਈ ਭਾਰਤੀ ਚੋਣ ਕਮਿਸ਼ਨ ਦੇ ਡਾਇਰੈਕਟਰ (ਆਈਟੀ) ਵੀ.ਐਨ ਸ਼ੁਕਲਾ ਅਤੇ ਉਨ੍ਹਾਂ ਦੀ ਤਿੰਨ ਮੈਂਬਰੀ ਟੀਮ ਉੱਚੇਚੇ ਤੌਰ ’ਤੇ ਆਈ। ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ ਇਸ ਸਿਸਟਮ ਵਿਚ ਬੈਲਟ ਇਲੈਕਟ੍ਰਾਨਿਕਲੀ ਵੋਟਰ ਕੋਲ ਜਾਵੇਗਾ ਪਰੰਤੁ ਉਸਦੀ ਵਾਪਸੀ ਪਹਿਲਾਂ ਵਾਂਗ ਪੋਸਟਲ ਸਿਸਟਮ ਨਾਲ ਹੋਵੇਗੀ। ਉਨ੍ਹਾਂ ਦਸਿਆ ਕਿ ਅਗਲੇ ਪੜਾਅ ਵਿਚ ਚੋਣ ਕਮਿਸ਼ਨ ਦਾ ਇਹ ਟੀਚਾ ਹੈ ਕਿ ਦੋਨੋ ਪਾਸੋਂ ਇਲੈਕਟ੍ਰਨਿਕਲੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਜਾਵੇ। ਇਸ ਟ੍ਰੇਨਿੰਗ ਦੌਰਾਨ ਵਧੀਕ ਮੁੱਖ ਚੋਣ ਅਫ਼ਸਰ ਸਿਬਨ ਸੀ, ਵਧੀਕ ਮੁੱਖ ਚੋਣ ਅਫ਼ਸਰ ਡੀ ਲਾਕੜਾ, ਲਧਿਆਣਾ ਦੇ ਜ਼ਿਲ੍ਹਾ ਚੋਣ ਅਫ਼ਸਰ ਰਵੀ ਭਗਤ, ਜਲੰਧਰ ਜਿਲਾ ਚੋਣ ਅਫਸਰ ਕਮਲ ਕਿਸ਼ੋਰ ਯਾਦਵ, ਆਤਮ ਨਗਰ ਦੇ ਰਿਟਰਨਿੰਗ ਅਫਸਰ ਸ਼ਿਖਾ ਭਗਤ, ਲੁਧਿਆਣਾ ਪੁਰਵੀ ਦੇ ਰਿਟਰਨਿੰਗ ਅਫ਼ਸਰ ਸੁਰਭੀ ਮਲਿਕ, ਲੁਧਿਆਣਾ ਉੱਤਰੀ ਦੇ ਰਿਟਰਨਿੰਗ ਅਫ਼ਸਰ ਲਵਜੀਤ ਕੌਰ ਕਲਸੀ ਅਤੇ ਜਲੰਧਰ ਪੱਛਮੀ ਦੇ ਰਿਟਰਨਿੰਗ ਅਫ਼ਸਰ ਹਰਵੀਰ ਸਿੰਘ ਸ਼ਾਮਲ ਹੋਏ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ