ਮਕੈਨੀਕਲ ਖ਼ਰਾਬੀ ਕਾਰਨ ਦੁਬਈ ਤੋਂ ਮੈਲਬੌਰਨ ਆ ਰਹੇ ਜਹਾਜ਼ ਦੀ ਸਿੰਗਾਪੁਰ ਵਿੱਚ ਕਰਨੀ ਪਈ ਲੈਂਡਿੰਗ

ਨਬਜ਼-ਏ-ਪੰਜਾਬ ਬਿਊਰੋ, ਸਿੰਗਾਪੁਰ, 7 ਫਰਵਰੀ:
ਮਕੈਨੀਕਲ ਖ਼ਰਾਬੀ ਕਾਰਨ ਦੁਬਈ ਤੋਂ ਮੈਲਬੌਰਨ ਆ ਰਹੇ ਕੰਟਾਜ਼ ਏਅਰਲਾਈਨਜ਼ ਦੇ ਇੱਕ ਜਹਾਜ਼ ਨੂੰ ਸਿੰਗਾਪੁਰ ਵਿੱਚ ਲੈਂਡਿੰਗ ਕਰਾਉਣੀ ਪਈ। ਕਿਯੂ. ਐਫ. 10 ਨਾਮੀ ਇਸ ਜਹਾਜ਼ ਨੂੰ ਦੁਬਈ ਤੋਂ ਮੈਲਬੌਰਨ ਲਈ ਉਡਾਣ ਭਰਿਆਂ ਅਜੇ ਤਿੰਨ ਘੰਟੇ ਹੀ ਬੀਤੇ ਸਨ ਕਿ ਇਸ ਦੇ ਇੰਜਣ ਵਿੱਚ ਕੋਈ ਮਕੈਨੀਕਲ ਖ਼ਰਾਬੀ ਆ ਗਈ ਅਤੇ ਇਸ ਨੂੰ ਫਿਰ ਸਿੰਗਾਪੁਰ ਵੱਲ ਮੋੜਨਾ ਪਿਆ। ਇਸ ਜਹਾਜ਼ ਦੀ ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ ਤੇ ਸਥਾਨਕ ਸਮੇਂ ਮੁਤਾਬਕ ਸ਼ਾਮੀਂ 4.30 ਵਜੇ ਲੈਂਡਿੰਗ ਹੋਈ। ਕੰਟਾਜ਼ ਏਅਰਲਾਈਨਜ਼ ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਯਾਤਰੀਆਂ ਵੱਲੋਂ ਇਸ ਘਟਨਾ ਤੋਂ ਬਾਅਦ ਬਣਾਏ ਗਏ ਸੰਯਮ ਲਈ ਤਹਿ-ਦਿਲੋਂ ਧੰਨਵਾਦੀ ਹਨ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਰਾਤ ਵੇਲੇ ਯਾਤਰੀਆਂ ਦੀ ਰਿਹਾਇਸ਼ ਦਾ ਪੂਰਾ ਪ੍ਰਬੰਧ ਕੰਪਨੀ ਵਲੋਂ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In International

Check Also

ਵਿਵਾਦਿਤ ਕਿਤਾਬਾਂ ਦਾ ਮਾਮਲਾ: ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣੇ ’ਚ ਤਿੰਨ ਲੇਖਕਾਂ ਖ਼ਿਲਾਫ਼ ਕੇਸ ਦਰਜ

ਵਿਵਾਦਿਤ ਕਿਤਾਬਾਂ ਦਾ ਮਾਮਲਾ: ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣੇ ’ਚ ਤਿੰਨ ਲੇਖਕਾਂ ਖ਼ਿਲਾਫ਼ ਕੇਸ ਦਰਜ ਮੁੱਖ…